ਪੰਜਾਬ

ਮਾਰਕਫੈੱਡ ਦੇ ਦੋ ਮੁਲਾਜਮਾਂ ਖ਼ਿਲਾਫ਼ ਮਾਮਲਾ ਦਰਜ਼

ਮਾਮਲਾ : ਡੇਢ ਲੱਖ ਰੁਪਏ ਦੀ ਦਵਾਈ ਖੁਰਦ ਬੁਰਦ ਕਰਨ ਦਾ
ਸੁਨੀਲ ਚਾਵਲਾ ਸਮਾਣਾ 
ਮਾਰਕਫੈੱਡ ਸਮਾਣਾ ਦੇ ਦੋ ਮੁਲਾਜਮਾਂ ਵੱਲੋਂ ਕਥਿਤ ਤੌਰ ‘ਤੇ ਵਿਭਾਗ ਦੀ ਡੇਢ ਲੱਖ ਰੁਪਏ ਦੀ ਦਵਾਈ ਖੁਰਦ ਬੁਰਦ ਕਰਨ ਦੇ  ਮਾਮਲੇ ‘ਚ ਸਮਾਣਾ ਪੁਲਿਸ ਨੇ ਮਾਮਲਾ ਦਰਜ਼ ਕੀਤਾ ਹੈ। ਇਹ ਮਾਮਲਾ ਪੁਲਿਸ ਨੇ ਮਾਰਕਫੈੱਡ ਦੇ ਜਿਲ੍ਹਾ ਮੈਨੇਜ਼ਰ ਦੀ ਸ਼ਿਕਾਇਤ ਦੇ ਆਧਾਰ ਤੇ ਜਾਂਚ ਪੜਤਾਲ ਦੌਰਾਨ ਕੀਤਾ ਹੈ। ਐਸਐਸਪੀ ਪਟਿਆਲਾ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਜਿਲ੍ਹਾ ਮੈਨੇਜਰ ਸੰਤ ਸਰਨ ਸਿੰਘ ਨੇ ਦੱਸਿਆ ਸੀ ਕਿ 31 ਮਾਰਚ 2015 ਨੂੰ  ਸਲਾਨਾ  ਭੌਤਿਕ ਪੜਤਾਲ ਦੌਰਾਨ ਮੁੱਖ ਦਫ਼ਤਰ ਮਾਰਕਫੈੱਡ ਚੰਡੀਗੜ੍ਹ ਵੱਲੋਂ ਵਿਜੈ ਖੰਨਾ ਸੁਪਰਡੈਂਟ ਮਾਰਕਫੈੱਡ  ਵੱਲੋਂ ਕੀਤੀ ਜਾਂਚ ਦੌਰਾਨ ਸਮਾਣਾ ਦਫ਼ਤਰ ਵਿਖੇ ਮਾਰਕਟੈਪ ਦਵਾਈ ਵਿਚ 1925 ਕੋਲੋ ਦਵਾਈ ਖੁਰਦ ਬੁਰਦ ਪਾਈ ਗਈ ਜਿਸ ਦੀ ਕੀਮਤ 1 ਲੱਖ 44 ਹਜਾਰ 771 ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸਦਾ ਚਾਰਜ ਸੂਬਾ ਖਾਨ ਸੇਲਜਮੈਨ  ਅਤੇ ਸੁਖਵਿੰਦਰ ਸ਼ਰਮਾ ਐਫ਼ ਓ (ਪੀ) ਕੋਲ ਸੀ।  ਜਿਲ੍ਹਾ ਮੈਨੈਜਰ ਨੇ ਦੱਸਿਆ ਕਿ ਉਕਤ ਦੋਵੇਂ ਮੁਲਾਜਮ ਖੁਰਦ ਬੁਰਦ ਕੀਤੀ ਗਈ ਦਵਾਈ ਬਾਰੇ ਕੁੱਝ  ਨਹੀਂ ਦੱਸ ਸਕੇ । ਪੁਲਿਸ ਨੇ ਮਾਮਲੇ ਵਿੱਚ ਜਿਲ੍ਹਾ ਮੈਨੇਜਰ ਦੀ ਸ਼ਿਕਾਇਤ ਦੇ ਆਧਾਰ ਤੇ ਜਾਂਚ ਤੋਂ ਬਾਅਦ ਦੋਵੇਂ ਮੁਲਾਜਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 409, 406, 420, 120 ਬੀ ਤਹਿਤ ਮਾਮਲਾ ਦਰਜ ਕਰ ਲਿਆ  ਹੈ।

ਪ੍ਰਸਿੱਧ ਖਬਰਾਂ

To Top