Breaking News

ਮਾਹਿਰ ਕਮੇਟੀ ਨੇ ਮਰਦਮ ਸ਼ੁਮਾਰੀ ਦੇ ਅੰਕੜਿਆਂ ਦੀ ਰਿਪੋਰਟ ਮੰਗੀ

Population in india

ਏਜੰਸੀ ਨਵੀਂ ਦਿੱਲੀ,  
ਸਮਾਜਿਕ ਆਰਥਿਕ ਤੇ ਜਾਤੀ ਅਧਾਰਿਤ ਮਰਦਮ ਸੁਮਾਰੀ ਦੇ ਸਬੰਧੀ ਮਾਹਿਰਾਂ ਦੀ ਕਮੇਟੀ ਨੇ ਅੱਜ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ ਇਸ ਤੋਂ ਇਲਾਵਾ ਕਮੇਟੀ ਨੇ ਉਸ ਬਜਟ ਤੇ ਸਰਕਾਰੀ ਯੋਜਨਾਵਾਂ ਨੂੰ ਤਿਆਰ ਕਰਨ ‘ਚ ਇਨ੍ਹਾਂ ਅੰਕੜਿਆਂ ਨੂੰ ਸ਼ਾਮਲ ਕੀਤੇ ਜਾਣ ਦੀ ਸਲਾਹ ਵੀ ਦਿੱਤੀ ਹੈ, ਤਾਂ ਕਿ ਇਸ ਨੂੰ ਬਿਹਤਰ ਢੰਗ ਨਾਲ ਲਾਗੂ ਕੀਤਾ ਾ ਸਕੇ ਸਾਬਕਾ ਵਿੱਤ ਸਕੱਤਰ ਸੁਮਿਤ ਬੋਸ ਦੀ ਅਗਵਾਈ ‘ਚ ਗਠਿਤ ਇਸ ਕਮੇਟੀ ਨੇ ਸਵੇਰੇ ਕੇਂਦਰੀ ਪੇਂਡੂ ਵਿਕਾਸ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਆਪਣੀ ਰਿਪੋਰਟ ਸੌਂਪੀ ਪੰਜ ਮੈਂਬਰੀ ਕਮੇਟੀ ਨੇ ਤੋਮਰ ਨਾਲ ਵਿਚਾਰ-ਵਟਾਂਦਰੇ ‘ਚ ਪ੍ਰਧਾਨ ਮੰਤਰੀ ਆਵਾਸ ਯੋਜਨਾ, ਦੀਨਦਿਆਲ ਅਨਤਯੋਦਯ ਯੋਜਨਾ ਤੇ ਕੌਮੀ ਆਜੀਵਿਕਾ ਮਿਸ਼ਨ ਵਰਗੇ ਪ੍ਰੋਗਰਾਮਾਂ ‘ਚ ਇਸ ਜਨਗਣਨਾ ਦੇ ਅੰਕੜਿਆਂ ਨੂੰ ਸ਼ਾਮਲ ਕਰਕੇ ਲਾਭਕਾਰੀਆਂ ਦੀ ਪਛਾਣ ਕਰਨ ਦੀ ਸਲਾਹ ਦਿੱਤੀ ਹੈ ਇਸ ਤੋਂ ਇਲਾਵਾ ਕਮੇਟੀ ਨੇ ਇਨ੍ਹਾਂ ਪ੍ਰੋਗਰਾਮਾਂ ਨੂੰ ਬਿਹਰਤ ਢੰਗ ਨਾਲ ਲਾਗੂ ਕਰਨ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ
ਪੇਂਡੂ ਵਿਕਾਸ ਮੰਤਰਾਲੇ ਨੇ ਇਸ ਕਮੇਟੀ ਦੇ ਸੁਝਾਵਾਂ, ਸਲਾਹਾਂ ਤੇ ਦਿਸ਼ਾ-ਨਿਰਦੇਸ਼ਾਂ ਨੂੰ ਅਪਣਾਉਣ ‘ਤੇ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ ਕਮੇਟੀ ਨੇ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਸਮੇਂ-ਸਮੇਂ ‘ਤੇ ਇਸ ਜਨਗਣਨਾ ਦੇ ਅੰਕੜਿਆਂ ਨੂੰ ਅਪਡੇਟ ਕੀਤਾ ਜਾਵੇ ਤਾਂ ਕਿ ਲਾਭਕਾਰੀਆਂ ਦੀ ਵਾਸਤਵਿਕ ਪਛਾਣ ਹੋ ਸਕੇ ਤੇ ਉਨ੍ਹਾਂ ਦੇ ਹਿਸਾਬ ਨਾਲ ਯੋਜਨਾ ਬਣੇ ਤੇ ਇਸ ਤਰ੍ਹਾਂ ਸਰਕਾਰ ਦੇ ਸਾਧਨਾਂ ਨੂੰ ਬਚਾਇਆ ਜਾ ਸਕੇ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top