Breaking News

ਮੂਣਕ ‘ਚੋਂ ਨੌਂ ਲੱਖ ਦੀ ਨਵੀਂ ਕਰੰਸੀ ਬਰਾਮਦ

ਦੁਰਗਾ ਸਿੰਗਲਾ ਮੂਨਕ,
ਸਥਾਨਕ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਵੀਂ ਕਰੰਸੀ ਫੜਣ ਦਾ ਦਾਅਵਾ ਕੀਤਾ ਹੈ
ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਐੱਸ.ਐੱਚ.ਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਪੁਲਿਸ ਪਾਰਟੀ ਸਮੇਤ ਪਿੰਡ ਲੇਹਲ ਕਲਾਂ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ Àੁੱਥਂੋ ਦੀ ਲੰਘ ਰਹੀ ਕਾਰ ਨੰਬਰ ਪੀ.ਬੀ.13 ਏ.ਬੀ. 6806 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿੱਚ ਪਏ ਬੈਗ ‘ਚਂੋ ਨਵਂੇ ਨੋਟ ਬਰਾਮਦ ਹੋਏ
ਉਨਾਂ ਦੱਸਿਆ ਕਿ ਕਾਰ ਸਵਾਰ ਗੁਰਵਿੰਦਰ ਸਿੰਘ ਉਰਫ ਗੋਲਡੀ ਪੁੱਤਰ ਹਰੀ ਸਿੰਘ ਵਾਸੀ ਖਾਸਾ ਪਠਾਣਾ ਜ਼ਿਲ੍ਹਾਂ ਫਤਿਹਾਬਾਦ, ਪਵਨ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਟਿੱਬਾ ਕਲੋਨੀ ਰਤੀਆ ਅਤੇ ਵੀਰ ਚੰਦ ਉਰਫ ਮੋਨੂ ਪੁੱਤਰ ਜੈਪਾਲ ਵਾਸੀ ਚੀਮੋਂ ਜ਼ਿਲ੍ਹਾਂ ਫਤਿਹਾਬਾਦ ਕੋਲੋਂ 2 ਹਜ਼ਾਰ ਦੇ 450 ਨੋਟ, 100 ਦੇ 6500 ਨੋਟ ਅਤੇ 50 ਦੇ 200 ਨੋਟ ਬਰਾਮਦ ਹੋਏ ਪਿਲਸ ਨੇ ਕਾਰਵਾਈ ਕਰਦੇ ਹੋਏ ਆਪਣੀ ਡੀ.ਡੀ.ਆਰ ਵਿੱਚ ਦਰਜ ਕਰਕੇ ਪਟਿਆਲਾ ਦੇ ਇਨਕਮ ਟੈਕਸ ਦਫ਼ਤਰ ਨੂੰ ਸੂਚਨਾ ਦੇ ਦਿੱਤੀ ਸੂਚਨਾ ਮਿਲਣ ‘ਤੇ ਇਨਕਮ ਟੈਕਸ ਦਫ਼ਤਰ ਪਟਿਆਲਾ ਦੇ ਡਿਪਟੀ ਡਾਇਰੈਕਟਰ ਲਵੀਸ਼ ਸ਼ੈਲੀ ਨੇ ਆਪਣੀ ਟੀਮ ਸਹਿਤ ਮੂਨਕ ਵਿੱਖੇ ਪਹੁੰਚ ਕੇ ਤਿੰਨੋ ਮੁਲਜ਼ਮਾਂ ਨੂੰ ਤਲਬ ਕਰਕੇ ਅਗਲੀ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ

ਪ੍ਰਸਿੱਧ ਖਬਰਾਂ

To Top