Breaking News

ਮੋਦੀ ਬਣੇ ‘ਟਾਇਮ ਪਰਸਨ’ ਆਫ਼ ਦਾ ਈਅਰ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਟਾਈਮ ਪਰਸਨ ਆਫ਼ ਈਅਰ’ ਲਈ ਆਨਲਾਈਨ ਰੀਡਰਜ਼ ਪੋਲ ‘ਚ ਇੱਕ ਵਾਰ ਫਿਰ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਉਹ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਵਰਗੀਆਂ ਹਸਤੀਆਂ ਨੂੰ ਪਛਾੜ ਕੇ ਇਸ ਜਗ੍ਹਾ ‘ਤੇ ਕਾਬਜ਼ ਹੋਏ ਹਨ।
ਸ੍ਰੀ ਮੋਦੀ ਦੇ ਇਨ੍ਹਾਂ ਨੇੜਲੇ ਮੁਕਾਬਲੇਬਾਜਾਂ ਨੂੰ 7 ਫੀਸਦੀ ਵੋਟਾਂ ਮਿਲੀਆਂ ਜਦੋਂ ਕਿ ਉਨ੍ਹਾਂ ਨੇ 18 ਫੀਸਦੀ ਵੋਟਾਂ ਨਾਲ ਦੂਜੀ ਵਾਰ ਇਹ ਸਥਾਨ ਹਾਸਲ ਕੀਤਾ ਹੈ। ਪਿਛਲੀ ਵਾਰ 2014 ‘ਚ ਉਨ੍ਹਾਂ ਨੂੰ 16 ਫੀਸਦੀ ਤੋਂ ਵੱਧ ਵੋਟਾਂ ਮਿਲੀਆਂ ਸਨ। ਉਸੇ ਦੌਰਾਨ ਲਗਭਗ ਪੰਜਾਹ ਲੱਖ ਵੋਟ ਪਾਏ ਗਏ ਸਨ। ਉਨ੍ਹਾਂ ਦੇ ਹੋਰ ਮੁਕਾਬਲੇਬਾਜ਼ ਸੋਸ਼ਲ ਸਾਈਟ ਫੇਸਬੁੱਕ ਦੇ ਸੰਸਥਾਪਕ ਮਾਰਕ ਜਕਰਬਰਗ ਨੂੰ ਦੋ ਫੀਸਦੀ ਤੇ ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ 4 ਫੀਸਦੀ ਵੋਟਾਂ ਮਿਲੀਆਂ।

ਪ੍ਰਸਿੱਧ ਖਬਰਾਂ

To Top