Breaking News

ਮੋਦੀ ਵੱਲੋਂ ਡਿਜੀਟਲ ਐਪ ‘ਭੀਮ’ ਲਾਂਚ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਨਵੇਂ ਵਰ੍ਹੇ ‘ਤੇ ਡਿਜੀਟਲ ਭੁਗਤਾਨ ਲਈ ਦੇਸ਼ ਵਾਸੀਆਂ ਨੂੰ ਅੰਗੂਠੇ ‘ਤੇ ਅਧਾਰਿਤ ਮੋਬਾਇਲ ਐਪ ਫਾਰ ਮਨੀ (ਭੀਮ) ਦਾ ਤੋਹਫ਼ਾ ਦਿੱਤਾ ਉਥੇ ਘਪਲਿਆਂ ਲਈ ਪਿਛਲੀ ਯੂਪੀਏ ਸਰਕਾਰ ‘ਤੇ ਜੰਮ ਕੇ ਨਿਸ਼ਾਨਾ ਵੀ ਵਿੰਨ੍ਹਿਆ।
ਸ੍ਰੀ ਮੋਦੀ ਨੇ ਅੱਜ ਇੱਥੇ ਕਰਵਾਏ ਡਿਜੀਧਨ ਮੇਲੇ ‘ਚ ਇਸ ਐਪ ਦੀ ਸ਼ੁਰੂਆਤ ਕਰਨ ਤੋਂ ਬਾਅਦ ਆਪਣੇ ਸੰਬੋਧਨ ‘ਚ ਹਰ ਦੇਸ ਵਾਸੀਆਂ ਨੂੰ ਨਵੇਂ ਵਰ੍ਹੇ ਦੀ ਸ਼ੁਰੂਆਤ ਤੋਂ ਘੱਟ ਤੋਂ ਘੱਟ ਪੰਜ ਡਿਜੀਟਲ ਲੈਣ ਦੇਣ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦੋ ਹਫ਼ਤਿਆਂ ‘ਚ ਡਿਜੀਟਲ ਲੈਣਦੇਣ ਲਈ ਆਧਾਰ ਕਾਰਡ ਅਧਾਰਿਤ ਐਪ ਭੀਮ ਪੂਰੀ ਤਰ੍ਹਾਂ ਹੋ ਜਾਵੇਗਾ।

 

ਪ੍ਰਸਿੱਧ ਖਬਰਾਂ

To Top