Breaking News

ਮਜ਼ਾਕ ਉਡਾਉਣਾ ਹੈ ਤਾਂ ਉਡਾਓ,ਪਰ ਸਟੈਂਡਰਡ ਨਾ ਗਿਰਾਓ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਜੇਕਰ ਤੁਸੀਂ ਮੇਰਾ ਮਜ਼ਾਕ ਉਡਾਉਣਾਹੈ ਤਾਂ ਉਡਾਓ, ਪਰ ਆਲੋਚਨਾ ਦਾ ਸਟੈਂਡਰਡ ਨਾ ਡਿੱਗਣ ਦਿਓ, ਕਿਉਂਕਿ ਉਨ੍ਹਾਂ ਨੂੰ ਆਲੋਚਨਾ ਦੇ ਡਿਗਦੇ ਸਟੈਂਡਰਡ ਤੋਂ ਦੁਖ ਹੋ ਰਿਹਾ ਹੈ। ਹਰ ਕੋਈਕਹਿੰਦਾਸੀ ਕਿ ਸੁਖਬੀਰ ਨੇ ਤਾਂ ਪਾਣੀ ਵਾਲੀ ਬੱਸ ਦਾ ਗੱਪ ਮਾਰਿਆ ਹੈ, ਪਰ ਜਦੋਂ ਬੱਸਾਂ ਬਨਣ ਲੱਗੀਆਂ ਤਾਂ ਅਖ਼ਬਾਰਾਂ ‘ਚ ਆਲੋਚਨਾਵਾਂ ਦਾ ਸਵਰੂਪ ਹੀ ਬਦਲ ਗਿਆ। ਇਹ ਅਪੀਲ ਖੁਦ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਆਪਣੇ ਫੇਸਬੁਕ ਪੇਜ ‘ਤੇ ਆਮ ਜਨਤਾ ਨੂੰ ਕਰ ਰਹੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਸੁਖਬੀਰ ਬਾਦਲ ਨੂੰ ਸੋਸਲ ਮੀਡੀਆ ‘ਤੇ ਆਲੋਚਨਾ ਦਾ ਸਿਕਾਰ ਹੋਣਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਸੋਸ਼ਲ ਮੀਡੀਆ ਦਾ ਹੀ ਸਹਾਰਾ ਲੈਂਦਿਆਂ ਅਪੀਲ ਕੀਤੀ ਹੈ ਕਿ ਉਹ ਆਲੋਚਨਾਤੋਂ ਡਰਦੇ ਨਹੀਂ ਪਰ ਆਲੋਚਨਾ ਦਾ ਸਟੈਂਡਰਡ ਡੇਗਣਾ ਗਲਤ ਹੈ।

ਪ੍ਰਸਿੱਧ ਖਬਰਾਂ

To Top