ਲੇਖ

ਮੰਜ਼ਿਲ ਤੱਕ ਪਹੁੰਚੇ ਕਾਲੇ ਧਨ ਖਿਲਾਫ਼ ਜੰਗ

ਪਕਿਸਤਾਨ ‘ਤੇ ਸਰਜੀਕਲ ਸਟ੍ਰਾਈਕ  ਦੇ ਬਾਦ ਮੋਦੀ  ਸਰਕਾਰ ਨੇ ਕਾਲੇਧਨ ਖਿਲਾਫ ਸਰਜੀਕਲ ਸਟ੍ਰਾਈਕ ਦਾ ਫੈਸਲਾ ਕੀਤਾ ਸੀ ਨੋਟਬੰਦੀ ਕਾਰਨ ਦੇਸ਼ ਵਾਸੀਆਂ ਨੇ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਬਰ ਨਾਲ ਸਾਹਮਣਾ ਕੀਤਾ ਆਪਣੇ ਹੀ ਪੈਸੇ ਲਈ ਸਾਰੇ ਕੰਮ ਛੱਡ ਕੇ ਲਾਈਨਾਂ ਵੀ ਲਾਈਆਂ ਹਰ ਨਵਾਂ ਦਿਨ ਇਹ ਉਮੀਦ ਲੈ ਕੇ ਆਇਆ ਕਿ ਸ਼ਾਇਦ ਹਾਲਾਤ ਸੁਧਰਨਗੇ ਪਰ ਉਸਦੀ ਥਾਂ ਇੱਕ ਨਵਾਂ ਆਦੇਸ਼ ਸੁਣਾਈ ਦੇ ਗਿਆ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ਵਿਰੁੱਧ ਸ਼ੁਰੂ ਕੀਤੀ ਗਈ ਇਸ ਮਹੱਤਵਪੂਰਨ ਲੜਾਈ ਨੂੰ ਸ਼ੁਰਆਤ ਵਿੱਚ  ਜੋ ਸਮਰੱਥਨ ਮਿਲਿਆ ਉਹ ਦਿਨ ਲੰਘਣ ਨਾਲ ਕਮਜ਼ੋਰ ਪੈ ਗਿਆ ਤਾਂ ਉਸਦੀ ਵਜ੍ਹਾ ਉਹ ਬੇਨਿਯਮੀਆਂ ਰਹੀਆਂ ਜੋ ਨੋਟਬੰਦੀ ਨੂੰ ਲਾਗੂ ਕਰਨ ਵਾਲੀ ਮਸ਼ੀਨਰੀ ਦੀ ਬੇਈਮਾਨੀ ਅਤੇ ਨਿਕੰਮੇਪਨ ਦੀ ਵਜ੍ਹਾ ਨਾਲ ਪੈਦਾ ਹੋਈ ਇਸ ਲਈ ਹੁਣ ਜਦੋਂ  50 ਦਿਨ ਦੀ ਮਿਆਦ ਖਤਮ ਹੋਣ ਗਈ ਹੈ ਤਾਂ ਇਹ ਸਵਾਲ ਤੇਜੀ ਨਾਲ Àੁੱਠ ਰਿਹਾ ਹੈ ਕਿ ਨਵਾਂ ਸਾਲ ਸ਼ੁਰੂ ਹੁੰਦਿਆਂ ਹੀ ਹਾਲਾਤ ਸੁਧਨਗੇ ਜਾਂ ਨਹੀਂ?
ਇਸ ਗੱਲ ਤੋਂ ਮੁੱਕਰਿਆ ਨਹੀਂ ਜਾ ਸਕਦਾ ਹੈ ਕਿ ਨੋਟਬੰਦੀ ਦੇ ਫੈਸਲੇ ਨਾਲ ਭ੍ਰਿਸ਼ਟਾਚਾਰ ,  ਕਾਲਾ ਧਨ ਅਤੇ ਅੱਤਵਾਦ ‘ਤੇ ਸਖ਼ਤ ਸੱਟ ਵੱਜੀ ਹੈ ਇਸ ਤਿੰਨਾਂ ਦੇ ਨਾਪਾਕ ਗਠਜੋੜ ਨੂੰ ਤੋੜਨ ਲਈ ਕੁਝ ਇਸੇ ਤਰ੍ਹਾਂ  ਦੇ ਕਦਮ  ਚੁੱਕਣ ਦੀ ਲੋੜ ਸੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ  ਮੋਦੀ  ਸਰਕਾਰ  ਦੇ ਇਸ ਫੈਸਲੇ ਨੇ  ਅਰਥਵਿਵਸਥਾ ਨੂੰ ਰੀ-ਸਟਾਰਟ ਕਰ ਦਿੱਤਾ ਹੈ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਮੌਜੂਦਾ ਸਰਕਾਰ ਨੇ ਇਹ ਦਲੇਰਾਨਾ ਕਦਮ ਚੁੱਕਿਆ ਹੈ ਉਸ ਨਾਲ ਇੱਕ ਵਾਰ ਫਿਰ ਸਾਫ਼ ਹੋ ਗਿਆ ਹੈ ਕਿ ਨਰਿੰਦਰ ਮੋਦੀ  ਦੇਸ਼ ਦੀ ਬਿਹਤਰੀ ਲਈ ਖਤਰਿਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ
ਫਿਲਹਾਲ ਜੋ ਸੰਕੇਤ ਮਿਲ ਰਹੇ ਹਨ ਉਨ੍ਹਾਂ ਮੁਤਾਬਕ ਬੈਂਕਾਂ ਵੱਲੋਂ ਨੋਟ ਕੱਢਣ ਦੀ ਜੋ ਹੱਦ ਤੈਅ ਕੀਤੀ ਗਈ ਸੀ ਉਹ ਜਾਰੀ ਰਹੇਗੀ ਇਸਦੀ ਵਜ੍ਹਾ ਰਿਜ਼ਰਵ ਬੈਂਕ ਵੱਲੋਂ ਨਵੇਂ ਨੋਟਾਂ ਦੀ ਸਪਲਾਈ ‘ਚ ਕਮੀ ਹੈ ਬੈਂਕ ਪ੍ਰਬੰਧਨ ਦਾ ਵੀ ਮੰਨਣਾ ਹੈ ਕਿ ਜੇਕਰ ਨੋਟ ਕੱਢਣ ‘ਤੇ ਲੱਗੀ ਬੰਦਸ਼ ਹਟਾ ਦਿੱਤੀ ਗਈ ਤਾਂ ਮੁਸੀਬਤ ਹੋਰ ਵਧ ਜਾਵੇਗੀ ਇਸ ਕਾਰਨ ਜਿਵੇਂ ਸਰਕਾਰ ਚਾਹੁੰਦੀ ਹੈ ਨਗਦੀ ਰਹਿਤ ਲੈਣ-ਦੇਣ ਦਾ ਚਲਣ ਤੇਜੀ ਨਾਲ ਵਧ ਰਿਹਾ ਹੈ ਜੋ ਲੋਕ ਕਾਰਡ ਅਤੇ ਹੋਰ ਸਾਧਨਾਂ ਦੀ ਵਰਤੋਂ ਨਹੀਂ ਕਰਦੇ ਉਹ ਵੀ ਚੈੱਕ ਦੁਆਰਾ ਲੈਣ-ਦੇਣ  ਅਪਨਾਉਣ ਵੱਲ ਪ੍ਰੇਰਤ ਹੋਏ ਹਨ  ਹਾਲਾਂਕਿ ਅਜਿਹਾ ਕਰਨ ਵਾਲੇ ਬਹੁਤ ਘੱਟ ਹਨ ਪਰ ਇਹ ਮੰਨਿਆ ਜਾ ਸਕਦਾ ਹੈ ਕਿ ਕੈਸ਼ਲੈਸ ਪ੍ਰਤੀ ਰੁਝਾਨ ਵਧਦਾ ਜਾ ਰਿਹਾ ਹੈ
ਖਾਸ ਤੌਰ ‘ਤੇ ਨਵੀਂ ਪੀੜ੍ਹੀ ਅਤੇ ਪੜ੍ਹੇ-ਲਿਖੇ ਵਰਗ ਵੱਲੋਂ ਨਗਦੀ ਰਹਿਤ ਵਿਵਸਥਾ ਦਾ ਸਵਾਗਤ ਕੀਤਾ ਜਾ ਰਿਹਾ ਹੈ ਇਹ  ਸਭ ਵੇਖ ਕੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਰੇਡੀਓ ‘ਤੇ ‘ਮਨ ਕੀ ਬਾਤ’ ਕਰਦਿਆਂ ਕਿਹਾ  ਕਿ ਨੋਟਬੰਦੀ ਨਾਮਕ ਕਦਮ  ਤਾਂ ਕਾਲੇ ਧਨ ਵਿਰੁੱਧ ਜੰਗ ਦੀ ਸ਼ੁਰੁਆਤ ਹੈ  ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਹੁਣ ਬੇਨਾਮੀ ਜਾਇਦਾਦ  ਦੇ ਖਿਲਾਫ ਹਮਲਾ ਬੋਲਿਆ ਜਾਵੇਗਾ ਹਾਲਾਂਕਿ ਇਸ ਸਬੰਧੀ ਕਾਨੂੰਨੀ ਤਜਵੀਜ਼ਾਂ ਪਹਿਲਾਂ ਤੋਂ ਹੀ ਮੌਜੂਦ ਹਨ ਪਰ ਰਾਜਨੀਤਕ ਇੱਛਾ ਸ਼ਕਤੀ  ਦੀ ਅਣਹੋਂਦ  ਦੇ ਚਲਦਿਆਂ  ਅਜੇ ਤੱਕ ਕੋਈ ਅਸਰਦਾਰ ਕਦਮ ਨਹੀਂ ਚੱੁੱਕਿਆ ਜਾ ਸਕਿਆ  ਪ੍ਰਧਾਨ ਮੰਤਰੀ ਨੇ ਬੇਨਾਮੀ ਜਾਇਦਾਦ  ਦੇ ਵਿਰੁੱਧ ਨਿਰਣਾਇਕ ਜੰਗ ਛੇੜਨ ਦਾ ਸੰਕੇਤ ਦੇ ਕੇ ਨੋਟਬੰਦੀ ਦੇ ਦੂਜੇ ਪੜਾਅ ਦਾ ਜੋ ਐਲਾਨ ਕੀਤਾ ਉਸ ਨਾਲ ਨਵੇਂ ਸਿਰਿਓਂ  ਹੰਗਾਮਾ ਹੋ ਸਕਦਾ ਹੈ ਕਿਉਂਕਿ ਜਿਨ੍ਹਾਂ ਪ੍ਰਭਾਵਸ਼ਾਲੀ ਲੋਕਾਂ ਨੇ ਪੁਰਾਣੇ ਨੋਟ ਬਦਲਣ ‘ਚ ਕਾਮਯਾਬੀ ਹਾਸਲ ਕਰ ਲਈ ਉਹ ਜਾਇਦਾਦ ਨੂੰ ਲੈ ਕੇ ਉਹੋ ਜਿਹਾ ਨਹੀਂ ਕਰ ਸਕਣਗੇ
ਦੂਜੀ ਗੱਲ ਇਹ ਹੈ ਕਿ ਬੇਨਾਮੀ ਜਾਇਦਾਦ ‘ਚ ਜਿਨ੍ਹਾਂ ਲੋਕਾਂ ਦਾ ਕਾਲਾ ਧਨ ਲੱਗਾ ਹੋਇਆ ਹੈ ਉਨ੍ਹਾਂ ਵਿੱਚ ਰਾਜਨੇਤਾ ਅਤੇ ਨੌਕਰਸ਼ਾਹ ਵੱਡੀ ਗਿਣਤੀ ਵਿੱਚ ਸ਼ਾਮਲ ਹਨ ਨੋਟਬੰਦੀ ਦੀ ਸ਼ੁਰੁਆਤ ‘ਚ ਸੋਚਿਆ ਗਿਆ ਸੀ ਕਿ ਘੱਟ ਤੋਂ ਘੱਟ 25 %  ਪੁਰਾਣੇ ਨੋਟ ਜਮਾਂ ਨਹੀਂ ਹੋ ਸਕਣਗੇ ਪਰ ਉਹ ਧਾਰਣਾ ਤੇਜੀ ਨਾਲ ਖਤਮ ਹੁੰਦੀ ਗਈ ਵਿਰੋਧੀ ਧਿਰ ਨੇ ਵੀ ਪ੍ਰਧਾਨ ਮੰਤਰੀ ਦਾ ਮਖੌਲ ਉਡਾਉਂਦਿਆਂ  ਕਿਹਾ ਕਿ ਕਾਲ਼ਾ ਧਨ ਕਾਗਜ਼ੀ ਨੋਟਾਂ ਤੋਂ ਜ਼ਿਆਦਾ ਅਚੱਲ ਜਾਇਦਾਦ ਅਤੇ ਸੋਨੇ ਆਦਿ ਵਿੱਚ ਲੱਗਾ ਹੋਇਆ ਹੈ ਜੇਕਰ ਸਰਕਾਰੀ ਅਨੂਮਾਨ  ਮੁਤਾਬਕ 25 %  ਪੁਰਾਣੇ ਨੋਟ ਵਾਪਸ ਨਾ ਆਏ ਹੁੰਦੇ ਤਾਂ ਸ਼ਾਇਦ ਬੇਨਾਮੀ ਜਾਇਦਾਦ  ਵਿਰੁੱਧ ਮੁਹਿੰਮ ਛੇੜਨ ਨੂੰ ਲੈ ਕੇ ਇੰਨੀ ਤੱਤਪਰਤਾ ਨਾ ਵਿਖਾਈ ਜਾਂਦੀ ਪਰ ਨੋਟਬੰਦੀ  ਦੇ ਫ਼ੈਸਲੇ ‘ਤੇ ਆਸ ਮੁਤਾਬਕ ਸਫਲਤਾ ਨਾ  ਮਿਲਣ  ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਆਪਣੇ ਫ਼ੈਸਲਾ ਦੀ ਸਾਰਥਿਕਤਾ ਸਾਬਤ ਕਰਨ ਲਈ ਕਾਲੇ ਧਨ ਦੀ ਲੜਾਈ ਨੂੰ ਨਿਰਣਾਇਕ ਮੋੜ ‘ਤੇ ਲੈ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ
ਸਵਾਲ ਇਹ ਹੈ ਕਿ ਜਿਸ ਤਰ੍ਹਾਂ ਨੋਟਬੰਦੀ ਨੂੰ ਨਾਕਾਮ ਕਰਨ  ਵਾਲੀਆਂ ਤਾਕਤਾਂ ਨੇ ਮੋਰਚਾਬੰਦੀ ਕੀਤੀ ,  ਕੀ ਬੇਨਾਮੀ ਜਾਇਦਾਦ ਨੂੰ ਲੈ ਕੇ ਵੀ ਉਵੇਂ ਹੀ ਮੋਰਚੇਬੰਦੀ ਨਹੀਂ ਹੋਵੇਗੀ ?  ਪਰੰਤੂ ਅਜਿਹਾ ਕਰਨਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਜਮੀਨ- ਜਾਇਜਾਦ ਦੀ ਅਦਲਾ – ਬਦਲੀ ਕਾਗਜ਼  ਦੇ ਨੋਟ ਵਾਂਗ ਸੰਭਵ ਨਹੀਂ ਹੋਵੇਗੀ ਇਸਦੇ ਬਾਵਜੂਦ ਪ੍ਰਧਾਨ ਮੰਤਰੀ ਲਈ ਬੇਨਾਮੀ ਜਾਇਦਾਦ ਉੱਤੇ ਹਮਲਾ ਕਰਨਾ ਆਸਾਨ ਨਹੀਂ ਹੋਵੇਗਾ   ਵਜ੍ਹਾ ਵੀ ਸਾਫ਼ ਹੈ   ਇਹ ਗੱਲ ਹਰ ਕੋਈ ਜਾਣਦਾ ਹੈ ਕਿ ਸਮੁੱਚੇ ਦੇਸ਼ ਵਿੱਚ ਆਪਣੀ ਬੇਸ਼ੁਮਾਰ ਕਮਾਈ ਨੂੰ ਅਚੱਲ ਜਾਇਦਾਦ ਵਿੱਚ ਖਪਾਅ ਦੇਣ ਵਾਲੇ ਤਬਕੇ ਵਿੱਚ  ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੀ ਵੱਡੀ ਗਿਣਤੀ ਹੈ   ਸ਼ਹਿਰਾਂ  ਦੇ ਆਸ-ਪਾਸ ਬਣੇ ਆਲੀਸ਼ਾਨ ਫ਼ਾਰਮ ਹਾਊਸਾਂ  ਦੇ ਅਸਲੀ ਮਾਲਕਾਂ ਦਾ ਪਰਦਾਫਾਸ਼ ਹੋਵੇ ਤਾਂ ਤਮਾਮ ਚਿਹਰੇ ਬੇਨਕਾਬ ਹੋ ਜਾਣਗੇ  ਇਸੇ ਤਰ੍ਹਾਂ ਵੀ ਪ੍ਰਧਾਨ ਮੰਤਰੀ ਇਸ ਲੜਾਈ ਵਿੱਚ ਇੰਨਾ ਅੱਗੇ ਵਧ ਚੁੱਕੇ ਹਨ ਕਿ ਪਿੱਛੇ ਪਰਤਣਾ ਜਾਂ ਰੁਕ ਜਾਣਾ ਉਨ੍ਹਾਂ ਲਈ ਚੰਗਾ ਨਹੀਂ ਹੋਵੇਗਾ   ਬੈਂਕਾਂ ਅਤੇ ਏਟੀਐਮ ‘ਚੋਂ ਪੈਸਾ ਕਢਵਾਉਣ ਲਈ ਘੰਟਿਆਂਬੱੱਧੀ ਲਾਈਨ ਵਿੱਚ ਲੱਗਣ ਵਾਲੇ ਲੋਕਾਂ ਵਿੱਚ ਗੱਸਾ ਜਰੂਰ ਹੈ ਪਰੰਤੂ ਜ਼ਿਆਦਾਤਰ ਸਰਕਾਰ  ਦੇ ਕਦਮ  ਨੂੰ ਠੀਕ ਅਤੇ ਵਿਵਸਥਾ ਨੂੰ ਸਿੱਧੇ ਤੌਰ ‘ਤੇ ਦੋਸ਼ੀ ਠਹਿਰਾਅ ਰਹੇ ਹਨ
ਚੁਨਾਵੀ ਹਾਰ  ਦੇ ਡਰੋਂ ਸਖ਼ਤ ਕਦਮ ਚੁੱਕਣ ਤੋਂ ਡਰਨ ਦੀ ਪਰੰਪਰਾ  ਦੇ ਵਿਰੁੱਧ ਨਰਿੰਦਰ ਮੋਦੀ  ਜੇਕਰ ਮੁਸਤੈਦੀ ਨਾਲ ਅੱਗੇ ਵਧਦੇ ਰਹੇ ਤਾਂ ਯਕੀਨਨ ਉਨ੍ਹਾਂ ਨੂੰ ਜਨਤਾ ਦਾ ਸਮਰੱਥਨ ਹਾਸਲ  ਹੋਵੇਗਾ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਨੂੰ ਪਾਲਣ-ਪੋਸਣ ਵਾਲੀਆਂ ਤਾਕਤਾਂ ਸਰਕਾਰੀ ਪ੍ਰਬੰਧਾਂ ਤੋਂ ਵੀ ਤਾਕਤਵਰ ਹਨ ,  ਇਹ ਨਰਿੰਦਰ ਮੋਦੀ ਨੇ ਆਪਣੇ ਢਾਈ ਸਾਲਾਂ ਦੇ ਕਾਰਜਕਾਲ ਵਿੱਚ ਆਪਣੀ ਸ਼ਖ਼ਸੀਅਤ ਦੇ ਮੁਤਾਬਕ ਕੰਮ ਨਾ ਕਰਕੇ ਸੰਭਲ ਕੇ ਫੈਸਲੇ ਲਏ ਪਰੰਤੂ ਹੁਣ ਉਹ ਖੁੱਲ੍ਹ ਕੇ ਫੈਸਲੇ ਕਰ  ਰਹੇ ਹਨ ਪਾਕਿਸਤਾਨ  ਦੇ ਕਬਜ਼ੇ ਵਾਲੇ ਕਸ਼ਮੀਰ  ਵਿੱਚ ਦਾਖਲ ਹੋ ਕੇ ਸਰਜੀਕਲ ਸਟ੍ਰਾਈਕ ਦੇ ਫੈਸਲੇ  ਤੋਂ ਬਾਅਦ ਕਾਲੇ ਧਨ ‘ਤੇ ਉਨ੍ਹਾਂ ਦਾ ਇਹ ਫੈਸਲਾ ਮੋਦੀ  ਸਟਾਇਲ ਹੈ ਗੁਜਰਾਤ ਦੇ ਜਮਾਨੇ ਤੋਂ ਮੋਦੀ ਨੂੰ ਜਾਣਨ ਵਾਲਿਆਂ ਦਾ ਕਹਿਣਾ  ਹੈ ਕਿ ਮੋਦੀ  ਇਸ ਤਰ੍ਹਾਂ  ਦੇ ਫੈਸਲਿਆਂ ਨਾਲ  ਲੋਕਾਂ ਨੂੰ ਹੈਰਾਨ ਕਰਦੇ  ਰਹੇ ਹਨ    ਕਾਲੇ ਧਨ ‘ਤੇ ਇਤਿਹਾਸਕ ਕਦਮ   ਚੁੱਕ ਕੇ ਨਰਿੰਦਰ ਮੋਦੀ  ਨੇ ਉਦਯੋਗਪਤੀਆਂ  ਦੇ ਹਿੱਤਾਂ  ਦੇ ਪ੍ਰਤੀ ਨਰਮ ਹੋਣ  ਦੇ ਦੋਸ਼ਾਂ ਨੂੰ ਵੀ ਨਕਾਰ ਦਿੱਤਾ  ਮੰਨਿਆ ਜਾਂਦਾ ਹੈ ਕਿ ਉਦਯੋਗਪਤੀਆਂ  ਕੋਲ ਕਾਫ਼ੀ ਕਾਲਾ ਧਨ ਹੁੰਦਾ ਹੈ ਅਤੇ ਇਹ ਵੀ ਇਲਜ਼ਾਮ ਲੱਗੇ ਸਨ ਕਿ ਦੋ ਹਜ਼ਾਰ ਚੌਦਾਂ  ਦੀਆਂ  ਚੋਣਾਂ ਮੌਕੇ ਉਦਯੋਗਪਤੀਆਂ ਨੇ ਉਨ੍ਹਾਂ ਦਾ ਜੰਮ ਕੇ ਸਾਥ ਦਿੱਤਾ ਸੀ ਜੇਕਰ ਅਜਿਹਾ ਸੀ ਤਾਂ ਨਰਿੰਦਰ ਮੋਦੀ ਨੇ ਆਪਣੇ ਸਾਥੀਆਂ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਇੱਕ ਝਟਕੇ ਵਿੱਚ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ
ਸਰਕਾਰ ਨੇ ਪੰਜ ਸੌ ਅਤੇ ਹਜ਼ਾਰ ਰੁਪਏ  ਦੇ ਨੋਟਾਂ ਨੂੰ ਬੰਦ ਕਰਨ ਦਾ ਫੈਸਲਾ ਲੈ ਕੇ ਉਨ੍ਹਾਂ  ਲੋਕਾਂ ‘ਤੇ ਤਕੜਾ ਹਮਲਾ ਕੀਤਾ ਹੈ ਜੋ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ ਸਨ ਸੰੰਦੇਸ਼ ਵਿੱਚ ਇਹ ਗੱਲ ਸਪਸ਼ੱਟ ਸੀ ਕਿ ਉਨ੍ਹਾਂ ਦੀ ਇਸ ਕਾਰਵਾਈ ਦਾ ਮਕਸਦ ਆਮ ਆਦਮੀ ਨੂੰ ਤੰਗ ਕਰਨ ਦਾ ਨਹੀਂ ਹੈ ਅਸਲ ਵਿੱਚ ਕਾਲ਼ੇ ਧਨ ਨਾਲ ਨਜਿੱਠਣ ਲਈ ਸਰਕਾਰ ਨੇ ਕਈ ਕਦਮ   ਚੁੱਕੇ ,ਇਸਦੇ ਖਿਲਾਫ ਕਨੂੰਨ ਬਣਾ ਕੇ ਅਪੀਲ ਵੀ ਕੀਤੀ ਗਈ  ਪਰੰਤੂ ਜੋ ਨਤੀਜੇ ਸਾਹਮਣੇ ਆਏ ਉਹ ਇਹ ਸੰਕੇਤ  ਦੇ ਰਹੇ ਸਨ ਕਿ ਚੋਰੀ ਕਰ ਕੇ ਪੈਸਾ ਜਮਾਂ ਕਰਨ ਵਾਲਿਆਂ ‘ਤੇ  ਨਰਮੀ ਦਾ ਕੋਈ ਅਸਰ  ਨਹੀਂ ਹੁੰਦਾ ਦੂਹਰੇ ਚਿਹਰੇ ਵਿੱਚ ਦੂਹਰੀ ਤਿਜੋਰੀ ਵਾਲਿਆਂ ਦੀ ਭਰਮਾਰ ਨੂੰ ਖਤਮ  ਕਰਨ ਲਈ ਸਰਕਾਰ ਦਾ ਇਹ ਕਦਮ ਇੰਨਾ ਅਸਰਦਾਰ ਸਾਬਤ ਹੋ ਸਕਦਾ ਹੈ ਕਿ ਅੱਗੇ ਆਉਣ ਵਾਲੇ ਸਾਲਾਂ ਵਿੱਚ ਦੇਸ਼ ਦੀ ਅਰਥਵਿਵਸਥਾ ਲੀਹ ‘ਤੇ ਆ ਸਕਦੀ ਹੈ   ਕਾਲਾ ਧਨ ਜਮਾਂ ਕਰਨ ਵਾਲਿਆਂ ‘ਤੇ ਇਨ੍ਹਾਂ ਨਵੇਂ ਪ੍ਰਬੰਧਾਂ ਤੋਂ ਬਾਅਦ ਵੀ ਨਿਗਰਾਨੀ ਦੀ ਜ਼ਰੂਰਤ ਹੈ ਤਾਂਕਿ ਨਵੇਂ ਨੋਟਾਂ ਵਾਲੀਆਂ ਥਾਵਾਂ ਪੈਦਾ ਨਾ ਹੋਣ ਇਸ ਫੈਸਲੇ ਨਾਲ ਲੋਕਾਂ ਨੂੰ ਥੋੜ੍ਹੀ ਔਖ ਤਾਂ ਜਰੂਰ ਹੋਈ ਪਰੰਤੂ ਕੁਝ ਚੰਗੇ ਲਈ ਸਾਨੂੰ ਕੁੱਝ ਭੈੜਾ ਵੀ ਵੇਖਣਾ ਪੈਂਦਾ ਹੈ
ਮੋਦੀ ਨੇ ਆਪਣੇ ਸੰਦੇਸ਼ ਵਿੱਚ ਇਹ ਸਪੱਸ਼ਟ ਕਿਹਾ ਕਿ ਈਮਾਨਦਾਰਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ,  ਉਨ੍ਹਾਂ ਨੂੰ  ਕਿਸੇ ਤਰਾਂ੍ਹ ਦੀ ਮੁਸ਼ਕਲ ਨਹੀਂ ਹੋਵੇਗੀ ਨੋਟਬੰਦੀ ਨੇ ਸਾਬਤ ਕਰ ਦਿੱਤਾ ਹੈ ਕਿ  ਬੇਨਾਮੀ ਜਾਇਦਾਦ  ਦੇ ਵਿਰੁੱਧ ਲੜਾਈ ਸ਼ੁਰੂ ਕਰਨ ‘ਤੇ ਪ੍ਰਧਾਨ ਮੰਤਰੀ ਨੂੰ ਭਾਜਪਾ  ਦੇ ਅੰਦਰ ਵੀ ਵਿਰੋਧ ਦਾ ਸਾਹਮਣਾ ਕਰਨਾ ਪਵੇ ਤਾਂ ਹੈਰਾਨੀ ਨਹੀਂ ਹੋਵੇਗੀ ਪਰੰਤੂ ਦੇਸ਼ ਜਿਸ ਮੁਕਾਮ ‘ਤੇ ਖੜ੍ਹਾ ਹੈ ,  ਉੱਥੇ ਕਾਲੇ ਧਨ ਵਰਗੀ ਬੁਰਾਈ ਦਾ ਖਾਤਮਾ ਜਰੂਰੀ ਹੋ ਗਿਆ ਹੈ 70 ਸਾਲਾਂ ਵਿੱਚ ਜੇਕਰ ਦੇਸ਼ ਵਿਕਾਸ ਦੀ ਦੌੜ ਵਿੱਚ ਪਿੱਛੇ ਰਹਿ ਗਿਆ  ਤਾਂ ਉਸਦੇ ਲਈ ਭ੍ਰਿਸ਼ਟਾਚਾਰ ਹੀ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਹੈ ਜਿਸ  ਕਾਰਨ ਕਾਲਾ ਧਨ ਸਮਾਂਤਰ ਅਰਥਵਿਵਸਥਾ ਦਾ ਜਨਕ ਬਣ  ਗਿਆ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਅੰਦਰੂਨੀ ਅਤੇ ਬਾਹਰੀ ਅਲੋਚਨਾ ਅਤੇ ਵਿਰੋਧ ਦੀ ਪਰਵਾਹ ਨਾ ਕਰਦੇ ਹੋਏ ਕਾਲੇ ਧਨ ‘ਤੇ ਤਕੜੀ ਸੱਟ ਮਾਰਨੀ ਜਾਰੀ ਰੱਖਣ  ਇਸਦੀ ਤੱਤਕਾਲੀ ਪ੍ਰਤੀਕਿਰਿਆ  ਭਾਵੇਂ ਹੀ ਅਲੋਚਨਾਤਮਕ ਹੋਵੇ ਪਰ ਦੂਰਗਾਮੀ ਨਤੀਜੇ ਚੰਗੇ ਹੀ ਹੋਣਗੇ ਪ੍ਰਧਾਨ ਮੰਤਰੀ ਮੋਦੀ ਨੂੰ ਕਾਲੇ ਧਨ ਖਿਲਾਫ ਸ਼ੁਰੂ ਕੀਤੀ ਗਈ ਇਸ ਲੜਾਈ ਨੂੰ ਮੰਜ਼ਿਲ ਤੱਕ ਪੰਹੁਚਾਉਣਾ ਚਾਹੀਦਾ ਹੈ

ਪ੍ਰਸਿੱਧ ਖਬਰਾਂ

To Top