Breaking News

ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 25ਵਾਂ ਫ੍ਰੀ ਅੱਖਾਂ ਦਾ ਜਾਂਚ ਕੈਂਪ 11 ਦਸੰਬਰ ਤੋਂ

ਸੱਚ ਕਹੂੰ ਨਿਊਜ਼ ਸਰਸਾ,  ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ ਸ਼ਾਹ ਸਤਿਨਾਮ ਜੀ ਧਾਮ ਵਿਖੇ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 25ਵਾਂ ਮੁਫ਼ਤ ਅੱਖਾਂ ਦਾ ਜਾਂਚ ਕੈਂਪ 11 ਤੋਂ 15 ਦਸੰਬਰ ਤੱਕ ਲਾਇਆ ਜਾਵੇਗਾ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਵੱਲੋਂ ਲਾਏ ਜਾ ਰਹੇ ਇਸ ਅੱਖਾਂ ਦੇ ਕੈਂਪ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਹਰ ਸਾਲ ਵਾਂਗ ਇਸ ਵਾਰ ਵੀ ਲੱਗਣ ਵਾਲੇ ਇਸ ਅੱਖਾਂ ਦੇ ਜਾਂਚ ਕੈਂਪ ‘ਚ ਵੱਖ-ਵੱਖ ਤਰ੍ਹਾਂ ਦੇ ਅੱਖਾਂ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ ਕੈਂਪ ਲਈ ਐਤਵਾਰ 11 ਦਸੰਬਰ ਤੋਂ ਸ਼ਾਹ ਸਤਿਨਾਮ ਜੀ ਧਾਮ ਵਿਖੇ ਪਰਚੀਆਂ ਬਣਨ ਦੇ ਨਾਲ-ਨਾਲ ਮਰੀਜ਼ਾਂ ਦਾ ਚੈੱਕਐਪ ਵੀ ਸ਼ੁਰੂ ਹੋ ਜਾਵੇਗਾ ਅੱਖਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਚੈਕਅੱਪ ਸਪੈਸ਼ਲਿਟੀ ਤੇ ਸੁਪਰ ਸਪੈਸ਼ਲਿਸਟ ਡਾਕਟਰਾਂ ਵੱਲੋਂ ਮੁਫ਼ਤ ਕੀਤਾ ਜਾਵੇਗਾ ਫ੍ਰੀ ਅੱਖਾਂ ਦੇ ਜਾਂਚ ਕੈਂਪ ਸਬੰਧੀ ਕਿਸੇ ਵੀ ਜਾਣਕਾਰੀ ਲਈ 01666238250 ‘ਤੇ ਸੰਪਰਕ ਕੀਤਾ ਜਾ ਸਕਦਾ ਹੈ
ਕੈਂਪ ਸਬੰਧੀ ਜ਼ਰੂਰੀ ਸੂਚਨਾ
25ਵੇਂ ਅੱਖਾਂ ਦੇ ਜਾਂਚ ਕੈਂਪ ‘ਚ ਸੇਵਾ ਕਰਨ ਵਾਲੇ ਸਾਰੇ ਡਾਕਟਰ, ਪੈਰਾਮੈਡੀਕਲ ਸਟਾਫ਼ ਤੇ ਪੜ੍ਹੇ-ਲਿਖੇ ਭਰਾ, ਭੈਣਾਂ ਮਿਤੀ 09 ਦਸੰਬਰ ਸ਼ਾਮ ਤੱਕ ਸ਼ਾਹ ਸਤਿਨਾਮ ਜੀ ਧਾਮ, ਸਰਸਾ ‘ਚ ਗੇਟ ਨੰ. 6 ਕੋਲ ਸਥਿਤ ਡਿਸਪੈਂਸਰੀ ‘ਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾ ਲੈਣ ਜੀ

ਪ੍ਰਸਿੱਧ ਖਬਰਾਂ

To Top