Breaking News

ਯੂਪੀ ‘ਚ ਰਿਕਾਰਡ : ਭੰਡਾਰੇ ‘ਚ ਪਹੁੰਚੇ 35 ਲੱਖ ਸ਼ਰਧਾਲੂ

bHANDARA

ਧੂਮ-ਧਾਮ ਨਾਲ ਮਨਾਇਆ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ਭੰਡਾਰਾ
55600 ਨੇ ਲਿਆ ਨਾਮ ਸ਼ਬਦ

ਸੱਚ ਕਹੂੰ ਨਿਊਜ਼ ਬਰਨਾਵਾ,
ਸੱਚੇ ਮੁਰਸ਼ਦ-ਏ-ਕਾਮਿਲ ਦੇ ਪ੍ਰਤੀ ਸ਼ਰਧਾ ਦੀ ਅਨੋਖੀ ਮਿਸਾਲ ਦਾ ਨਜ਼ਾਰਾ ਅੱਜ ਉੱਤਰ ਪ੍ਰਦੇਸ਼ ਦੇ  ਬਰਨਾਵਾ (ਜ਼ਿਲ੍ਹਾ ਬਾਗਪਤ) ‘ਚ ਵੇਖਣ ਨੂੰ ਮਿਲਿਆ  ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੇ ਪਵਿੱਤਰ ਭੰਡਾਰੇ ‘ਤੇ ਕੜਾਕੇ ਦੀ ਸਰਦੀ ਤੇ ਸੰਘਣੀ ਧੁੰਦ ਦੇ ਬਾਵਜ਼ੂਦ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਦੂਰ-ਦੁਰਾਡੇ ਤੋਂ 35 ਲੱਖ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਸਰਸਾ ਦੇ ਆਸ਼ਰਮ ਨੂੰ ਛੱਡ ਕੇ ਬਾਹਰਲੇ ਆਸ਼ਰਮਾਂ ‘ਚ ਇਹ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਇਕੱਠ ਸੀ
ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 55600 ਵਿਅਕਤੀਆਂ ਨੂੰ ਨਾਮ ਸ਼ਬਦ ਦੀ ਅਲਮੋਲ ਦਾਤ ਪ੍ਰਦਾਨ ਕਰਕੇ ਮੋਕਸ਼ ਮੁਕਤੀ ਦਾ ਅਧਿਕਾਰੀ ਬਣਾਇਆ ਹਜ਼ਾਰਾਂ ਲੋਕਾਂ ਨੇ ਰੂਹਾਨੀ ਜਾਮ (ਜਾਮ-ਏ-ਇੰਸਾਂ) ਗ੍ਰਹਿਣ ਕਰਕੇ ਮਾਨਵਤਾ ਭਲਾਈ ਕਾਰਜਾਂ ‘ਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਲਿਆ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਜੀਵਨ ਅਤੇ ਮਾਨਵਤਾ ‘ਤੇ ਕੀਤੇ ਮਹਾਨ ਪਰਉਪਕਾਰਾਂ ‘ਤੇ ਚਾਨਣਾ ਪਾਇਆ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਦਾ ਜਰ੍ਹਾ-ਜਰ੍ਹਾ ਪਵਿੱਤਰ ਅਵਤਾਰ ਮਹੀਨੇ ਦੀਆਂ ਖੁਸ਼ੀਆਂ ‘ਚ ਰੰਗਿਆ ਹੋਇਆ ਸੀ ਪੂਜਨੀਕ ਗੁਰੂ ਜੀ ਦੇ
ਸਤਿਸੰਗ ਪੰਡਾਲ ‘ਚ ਪਧਾਰਨ ‘ਤੇ ਹਾਜ਼ਰ ਸਾਧ-ਸੰਗਤ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਾ ਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ
ਪੂਜਨੀਕ ਗੁਰੂ ਜੀ ਨੇ ਆਪਣੇ ਅਲੌਕਿਕ ਸੁਰ ‘ਚ ਗਾਏ ਭਜਨ ‘ਦਾਤਾ ਰੂਹੋਂ ਕੋ ਲੇਨੇ ਆਇਆ ਅਨਾਮੀ ਸੇ ਚਲਕੇ’ ਦੀ ਵਿਆਖਿਆ ਕਰਦਿਆਂ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਜੀਵਨ ਤੇ ਮਾਨਵਤਾ ‘ਤੇ ਕੀਤੇ ਮਹਾਨ ਪਰ ਉਪਕਾਰਾਂ ‘ਤੇ ਚਾਨਣਾ ਪਾਇਆ ਆਪ ਜੀ ਨੇ ਫ਼ਰਮਾਇਆ ਕਿ ਜਨਵਰੀ ਮਹੀਨਾ ਸਾਧ-ਸੰਗਤ ਲਈ ਖੁਸ਼ੀਆਂ ਦਾ ਤਿਆਉਣ ਹੈ
ਇਸ ਮਹੀਨੇ ‘ਚ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਸ੍ਰੀ ਜਲਾਲਆਣਾ ਸਾਹਿਬ ‘ਚ ਅਵਤਾਰ ਧਾਰਨ ਕੀਤਾ ਜਿਸ ਘਰ ‘ਚ ਪੂਜਨੀਕ ਪਰਮ ਪਿਤਾ ਜੀ ਨੇ ਅਵਤਾਰ ਧਾਰਨ ਕੀਤਾ, ਉਹ ਬਹੁਤ ਵੱਡਾ ਘਰਾਣਾ ਸੀ ਪੂਜਨੀਕ ਪਿਤਾ ਵਰਿਆਮ ਸਿੰਘ ਜੀ ਪਿੰਡ ਦੇ ਜੈਲਦਾਰ ਸਨ ਆਪ ਜੀ ਦਾ ਬਚਪਨ ਦਾ ਨਾਂਅ ਪੂਜਨੀਕ ਹਰਬੰਸ ਸਿੰਘ ਜੀ ਸੀ
ਪਰਮ ਪਿਤਾ ਜੀ ਦੇ ਬਚਪਨ ਦੇ ਰੂਹਾਨੀ ਜੋਚ (ਚਮਤਕਾਰ) ਸਬੰਧੀ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਕ ਵਾਰ ਪਰਮ ਪਿਤਾ ਜੀ ਦੇ ਘਰ ਇੱਕ ਗਰੀਬ ਵਿਅਕਤੀ ਆਇਆ ਤੇ ਮਾਤਾ ਜੀ ਨੂੰ ਕਹਿਣ ਲੱਗਿਆ ਕਿ ਮੇਰੀ ਬੇਟੀ ਦਾ ਵਿਆਹ ਹੈ, ਮੇਰੀ ਮੱਦਦ ਕਰੋ ਦਿਓ ਪੂਜਨੀਕ ਮਾਤਾ ਜੀ ਕਹਿਣ ਲੱਗੀ ਬੋਲੋ ਕੀ ਚਾਹੀਦਾ ਹੈ? ਪੂਜਨੀਕ ਪਰਮ ਪਿਤਾ ਜੀ ਗੱਲ ਸੁਣ ਰਹੇ ਸਨ ਤਾਂ ਆਪ ਜੀ ਨੇ ਫ਼ਰਮਾਇਆ ਕਿ ਮਾਤਾ ਜੀ ਮੇਰੇ ਭੈਣ ਨਹੀਂ ਹੈ, ਤੁਸੀਂ ਇਨ੍ਹਾਂ ਨੂੰ 50, 100 ਜਿੰਨੇ ਵੀ ਰੁਪਏ ਚਾਹੀਦੇ ਹਨ ਤਾਂ ਦੇ ਦਿਓ ਤੇ ਕਦੇ ਵਾਪਸ ਵੀ ਨਹੀਂ ਲੈਣਾ ਤੇ ਸਮਝ ਲੈਣਾ ਕਿ ਮੇਰੀ ਭੈਣ ਦਾ ਵਿਆਹ ਕੀਤਾ ਹੈ
ਇੱਕ ਹੋਰ ਗੱਲ ਦਾ ਜ਼ਿਕਰ ਕਰਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਕ ਝੋਟਾ ਸੀ,  ਜੋ ਹਮੇਸ਼ਾ ਪਰਮ ਪਿਤਾ ਜੀ ਦੇ ਖੇਤਾਂ ‘ਚ ਚਾਰਾ ਚਰਦਾ ਸੀ ਇੱਕ ਦਿਨ ਮਾਤਾ  ਜੀ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਨ੍ਹਾ ਸੱਚੇ ਦਾਤਾ ਰਹਿਬਰ ਨੂੰ ਉਸ ਨੂੰ ਰੋਕਣ ਲਈ ਕਿਹਾ ਇਸ ‘ਤੇ ਪੂਜਨੀਕ ਪਰਮ ਪਿਤਾ ਜੀ ਨੇ ਝੋਟੇ ਨੂੰ ਆਰਾਮ ਲਾਲ ਸਾਰੇ ਖੇਤਾਂ ‘ਚ ਥੋੜ੍ਹਾ-ਥੋੜ੍ਹਾ ਚਾਰਾ ਚਰਨ ਲਈ ਕਿਹਾ ਤਾਂ ਉਹ ਝੋਟਾ ਜਦੋਂ ਤੱਕ ਜਿਉਂਦਾ ਰਿਹਾ ਹਮੇਸ਼ਾ ਵੱਖ-ਵੱਖ ਖੇਤਾਂ ‘ਚ ਚਾਰਾ ਚਰਦਾ ਰਿਹਾ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ ਗੌਡ ਗਿਫ਼ਟਡ ਹੁੰਦੇ ਹਨ ਸੱਚੇ ਦਾਤਾ ਰਹਿਬਰ ਹਮੇਸ਼ਾ ਗਰੀਬਾਂ ਦੀ ਮੱਦਦ ਲਈ ਅੱਗੇ ਰਹਿੰਦੇ ਤੇ ਦਿਖਾਇਆ ਕਿ ਇਨਸਾਨੀਅਤ ਕੀ ਹੁੰਦੀ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਿਮਰਨ ਕਰੋ, ਚੰਗੇ ਕਰਮ ਕਰੋ ਤਾਂ ਤੁਸੀਂ ਮਾਲਕ ਦੀਆਂ ਖੁਸ਼ੀਆਂ ਦੇ ਭੰਡਾਰ ਲੁੱਟ ਸਕਦੇ ਹੋ ਆਪ ਜੀ ਨੇ ਫ਼ਰਮਾਇਆ ਕਿ ਸੰਤ ਜੇਕਰ ਕੋਈ ਬਚਨ ਕਹਿ ਦੇਣ ਤੇ ਸਾਹਮਣੇ ਵਾਲਾ ਬਿਨਾ ਕਿਉਂ-ਪ੍ਰੰਤੂ ਦੇ ਮੰਨ ਲਵੇ ਤਾਂ ਉਸ ਨੂੰ ਕੋਈ ਕਮੀ ਨਹੀਂ ਰਹਿੰਦੀ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ, ਮਨ ਤੇ ਮਾਇਆ ਸੰਤਾਂ ਦੇ ਬਚਨਾ ਨੂੰ ਮੰਨਣ ਨਹੀਂ ਦਿੰਦੇ ਸੋ ਪੀਰ ਫਕੀਰ ਦੇ ਬਚਨ ਜੋ ਮੰਨ ਲੈਂਦਾ ਹੈ, ਉਸ ਨੂੰ ਪਤਾ ਚੱਲਦਾ ਹੈ ਕਿ ਸਤਿਗੁਰੂ ਦਾ ਨੂਰੇ ਜਲਾਲ ਕਿਹੋ ਜਿਹਾ ਹੁੰਦਾ ਹੈ? ਸਿਮਰਨ ਕਰੋ ਤਾਂ ਉਹ ਤਮਾਮ ਖੁਸ਼ੀਆਂ ਮਿਲਦੀਆਂ ਹਨ, ਜਿਨ੍ਹਾਂ ਦੀ ਇਨਸਾਨ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕੋਈ ਵੀ ਧਰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਸਗੋਂ ਅਸੀਂ ਸਾਰਿਆਂ ਦੀ ਇੱਕ ਹੀ ਜਾਤ ਹੈ, ਉਹ ਹੈ ਇਨਸਾਨੀਅਤ ਜਦੋਂ ਇੱਥ ਹੀ ਬਲੱਡ ਗਰੁੱਪ ਵਾਲੇ ਹਿੰਦੁ ਦਾ ਖੂਨ ਮੁਸਲਿਮ, ਮੁਸਲਿਮ ਦਾ ਸਿੱਖ ਤੇ ਸਿੱਖ ਦਾ ਈਸਾਈ ਨੂੰ ਲੋੜ ਪੈਣ ‘ਤੇ ਲੱਗ ਜਾਂਦਾ ਹੈ ਤਾਂ ਫਿਰ ਛੋਟਾ-ਵੱਡਾ ਕਿੱਥੋਂ ਹੋਇਆ ਇਸ ਲਈ ਕਦੇ ਵੀ ਜਾਤ-ਧਰਮ ਦੇ ਝਗੜੇ ‘ਚ ਨਹੀਂ ਪੈਣਾ ਚਾਹੀਦਾ ਕਿਸੇ ਧਰਮ ‘ਚ ਨਹੀਂ ਸਿਖਾਇਆ ਗਿਆ ਕਿ ਬੇਰਹਿਮ ਬਣੋ ਸਗੋਂ ਸਾਰੇ ਧਰਮ ਨਿਸਵਾਰਥ ਪ੍ਰੇਮ ਸਿਖਾਉਂਦੇ ਹਨ ਇਹੀ ਦਾਤਾ ਰਹਿਬਰ ਸੱਚੇ ਸਤਿਗੁਰੂ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਸਿਖਾਇਆ
ਨੋਟ : ਬਾਕੀ ਸਤਿਸੰਗ ਭਲਕੇ ਪ੍ਰਰੇਨਾ ਸਰੋਤ ਦੇ ਅੰਕ ‘ਚ ਪੜ੍ਹੋ

710 ਏਕੜ ‘ਚ ਬਣਿਆ ਸਤਿਸੰਗ ਪੰਡਾਲ, ਛੋਟੇ ਪਏ ਸਾਰੇ ਪ੍ਰਬੰਧ

ਨਵੇਂ ਸਾਲ ਮੌਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੇ ਪਵਿੱਤਰ ਭੰਡਾਰੇ ਦਾ ਤੋਹਫ਼ਾ ਪਾ ਕੇ ਖੁਸ਼ੀਆਂ ‘ਚ ਝੂਮਦੀ ਉੱਤਰ ਪ੍ਰਦੇਸ਼ ਦੀ ਸਾਧ-ਸੰਗਤ ਖੁਸ਼ੀ ‘ਚ ਫੁੱਲੀ ਨਹੀਂ ਸਮਾ ਰਹੀ ਸੀ ਕੜਾਕੇ ਦੀ ਸਰਦੀ ਤੇ ਸੰਘਣੀ ਧੁੰਦ ਦੇ ਬਾਵਜ਼ੂਦ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਆਲੇ-ਦੁਆਲੇ ਤੋਂ 35 ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਪਵਿੱਤਰ ਭੰਡਾਰੇ ‘ਚ ਪਹੁੰਚ ਕੇ ਆਪਣੀ ਝੋਲੀਆਂ ਬੇਅੰਤ ਰਹਿਮਤਾਂ ਨਾਲ ਭਰੀਆਂ ਇਸ ਦੌਰਾਨ ਪ੍ਰਬੰਧਨ ਕਮੇਟੀ ਵੱਲੋਂ ਸਾਧ-ਸੰਗਤ ਦੀ ਸਹੂਲਤ ਲਈ ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਸਨ, ਪਰ ਆਪਣੇ ਮੁਰਸ਼ਦ ਦੇ ਪ੍ਰੇਮ ‘ਚ ਉਮੜੀ ਸਾਧ-ਸੰਗਤ ਦੇ ਅਥਾਹ ਸਮੁੰਦਰ ਦੇ ਜ਼ਜ਼ਬੇ ਸਾਹਮਣੇ ਸਭ ਛੋਟੇ ਪੈ ਗਏ ਇਸ ਪਵਿੱਤਰ
ਵੇਲਾ ‘ਚ 710 ਏਕੜ ‘ਚ ਬਣਾਏ ਗਏ ਸਤਿਸੰਗ ਪੰਡਾਲ ਖਚਾਖਚ ਭਰੇ ਹੋਏ ਸਨ ਇਸ ਦੌਰਾਨ ਜਿੰਨੀ ਸਾਧ-ਸੰਗਤ ਪੰਡਾਲਾਂ ‘ਚ ਬੈਠੀ ਸੀ ਓਨੀ ਹੀ ਸੜਕਾਂ ‘ਤੇ ਚੱਲ ਰਹੀ ਸੀ ਸਾਧ-ਸੰਗਤ ਦੇ ਜੋਸ਼ ਸਾਹਮਣੇ ਤਿੰਨ ਵਿਸ਼ਾਲ ਟਰੈਫਿਕ ਗਰਾਊਂਡ ਵੀ ਛੋਟੇ ਪੈਂਦੇ ਨਜ਼ਰ ਆਏ ਬਰਨਾਵਾ ਆਸ਼ਰਮ ਵੱਲੋਂ ਆਉਣ ਵਾਲੇ ਬੜੌਦ-ਬਿਨੌਲੀ, ਮੇਰਠ ਸਮੇਤ ਸਾਰੇ ਮਾਰਗਾ ‘ਤੇ ਸਾਧ-ਸੰਗਤ ਹੀ ਸਾਧ-ਸੰਗਤ ਨਜ਼ਰ ਆ ਰਹੀ ਸੀ

ਪੂਜਨੀਕ ਗੁਰੂ ਜੀ ਤੇ ਆਦਰਯੋਗ ਸਾਹਿਬਜ਼ਾਦੀ ਭੈਣਾਂ ਨੇ ਕੀਤਾ ਪਰਮਾਰਥ
ਪਵਿੱਤਰ ਭੰਡਾਰੇ ਦੀ ਖੁਸ਼ੀ ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਆਦਰਯੋਗ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਜੀ ਇੰਸਾਂ ਨੇ ਨਾਮ ਸ਼ਬਦ ਵਾਲਿਆਂ ਦੀਆਂ ਤਿੰਨ ਬੱਸਾਂ ਭਾਵ 180 ਜੀਵਾਂ ਦੇ ਬੱਸ ਕਿਰਾਏ ਦਾ ਪਰਮਾਰਥ ਕੀਤਾ ਆਦਰਯੋਗ ਸਾਹਿਬਜ਼ਾਦੀ ਭੈਣ ਅਮਰਪ੍ਰੀਤ ਜੀ ਇੰਸਾਂ ਨੇ ਇੱਕ ਬੱਸ ਨਾਮ ਸ਼ਬਦ ਵਾਲੇ ਜੀਵਾਂ ਲਈ ਕਿਰਾਏ ਦਾ ਪਰਮਾਰਥ ਕੀਤਾ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top