Breaking News

ਰਨਵੇ ‘ਤੇ ਥਿੜਕਿਆ ਜਹਾਜ਼

ਏਜੰਸੀ ਪਣਜੀ/ਨਵੀਂ ਦਿੱਲੀ,  ਗੋਆ ‘ਚ ਅੱਜ ਸਵੇਰੇ ਜੈਟ ਏਅਰਵੇਜ਼ ਦਾ ਜਹਾਜ਼ ਉਡਾਣ ਭਰਨ ਤੋਂ ਪਹਿਲਾਂ ਰਨਵੇ ਤੋਂ ਤਿਲਕ ਗਿਆ ਹਾਦਸੇ ‘ਚ 12 ਯਾਤਰੀ ਜ਼ਖਮੀ ਹੋ ਗਏ
ਸਮੁੰਦਰੀ ਫੌਜ ਦੇ ਹੰਸਾ ਹਵਾਈ ਅੱਡੇ ਤੋਂ ਮੁੰਬਈ ਜਾਣ ਵਾਲਾ ਜਹਾਜ਼ ਬੋਇੰਗ ਬੀ 777 (ਉਡਾਣ ਨੰਬਰ 9 ਡਬਲਯੂ 2374) ਸਵੇਰੇ 5:04 ਮਿੰਟ ‘ਤੇ ਉਡਾਣ ਭਰਨ ਲਈ ਰਨਵੇ ‘ਤੇ ਏਲਾਈਨਿੰਗ ਸਮੇਂ ਤਿਲਕ ਕੇ ਘੁੰਮ ਗਿਆ ਇਸ ਦੌਰਾਨ ਜਹਾਜ਼ ਦਾ ਅਗਲਾ ਪਹੀਆ ਰਨਵੇ ਤੋਂ ਉਤਰ ਕੇ ਪੂਰੀ ਤਰ੍ਹਾਂ ਮਿੱਟੀ ‘ਚ ਧਸ ਗਿਆ ਜੈਟ ਏਅਰਵੇਜ਼ ਨੇ ਦੱਸਿਆ ਕਿ ਸਾਰੇ 154 ਯਾਤਰੀਆਂ ਤੇ ਪਾਇਲਟ ਟੀਮ ਦੇ ਸੱਤ ਮੈਂਬਰਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ
ਹਾਲਾਂਕਿ 12 ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ ਇਨ੍ਹਾਂ ‘ਚ ਸੱਤ ਯਾਤਰੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਜਦੋਂਕਿ ਹੋਰ ਪੰਜ ਹਾਲੇ ਵੀ ਹਸਪਤਾਲ ‘ਚ ਭਰਤੀ ਹਨ ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ

ਪ੍ਰਸਿੱਧ ਖਬਰਾਂ

To Top