Breaking News

ਰਾਹੁਲ ਵੱਲੋਂ ਅਡਵਾਨੀ ਦੀ ਟਿੱਪਣੀ ਦਾ ਕੀਤਾ ਸਵਾਗਤ

ਨਵੀਂ ਦਿੱਲੀ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਸੰਸਦ ‘ਚ ਜਾਰੀ ਅੜਿੱਕੇ ‘ਤੇ ਭਾਰਤੀਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿ਼ਸ਼ਨ ਅਡਵਾਨੀ ਦੀ ਤਿੱਖੀ ਟਿੱਪਣੀ ਦਾ ਅੱਜ ਸਵਾਗਤ ਕੀਤਾ ਤੇ ਪਾਰਟੀ ਦੇ ਅੰਦਰ ਲੋਕਤੰਤਰੀ ਕਦਰਾਂ-ਕੀਮਤਾਂ ਦੀ ਲੜਾਈ ਲੜਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਸ੍ਰੀ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਅਡਵਾਨੀ ਜੀ ਆਪਣੀ ਪਾਰਟੀ ਦੇ ਅੰਦਰ ਲੋਕਤੰਤਰੀ ਕਦਰਾਂ-ਕੀਮਤਾਂ ਲਈ ਲੜਨ ਲਈ ਤੁਹਾਡਾ ਧੰਨਵਾਦ।
ਜਿ਼ਕਰਯੋਗ ਹੈ ਕਿ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਹੋ ਨੋਟਬੰਦੀ ‘ਤੇ ਚਰਚਾ ਕਰਵਾਉਣ ਦੀ ਮੰਗ ‘ਤੇ ਲੋਕ ਸਭਾ ‘ਚ ਜਾਰੀ ਰੌਲੇ ਕੰਮਕਾਜ ਨਾ ਹੋਣ ਤੋਂ ਨਾਖੁਸ਼ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਸਦਨ ਦੇ ਹਾਲਾਤ ਵੇਖ ਕੇ ਉਨ੍ਹਾਂ ਦਾ ਮਨ ਕਰਦਾ ਹੈ ਕਿ ਹੁਣ ਅਸਤੀਫ਼ਾ ਦੇ ਦਿੱਤਾ ਜਾਵੇ।

ਪ੍ਰਸਿੱਧ ਖਬਰਾਂ

To Top