Breaking News

ਰੇਲਵੇ : ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ 15 ਜਨਵਰੀ ਤੱਕ ਰੱਦ

ਰੂਪਨਗਰ। ਧੁੰਦ ਕਾਰਨ ਸਭ ਤੋਂ ਵੱਧ ਅਸਰ ਰੇਲਵੇ ‘ਤੇ ਹੋਇਆ ਹੈ। ਇਸ ਕਾਰਨ ਵੱਖ-ਵੱਖ ਰੂਟਾਂ ‘ਤੇ ਚੱਲਣ ਵਾਲੀਆਂ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ ਸਮੇਤ ਕਈ ਗੱਡੀਆਂ ਨੂੰ ਅਗਲੇ ਆਦੇਸ਼ਾਂ ਤੱਕ ਰੱਦ ਕੀਤਾ ਗਿਆ ਹੈ। ਧੁੰਦ ਨਾਲ ਉੱਤਰ ਰੇਲਵੇ ਦਾ ਸਰਹਿੰਦ ਸੈਕਸ਼ਨ ਵੀ ਅਛੂਤਾ ਨਹੀਂ ਰਿਹਾ। ਸਰਹਿੰਦ ਸੈਕਸ਼ਨ ‘ਚ ਕੋਲਕਾਤਾ, ਨਾਂਦੇੜ, ਬਰੇਲੀ, ਦਿੱਲੀ ਤੋਂ ਚੱਲ ਕੇ ਅੰਬਾਲਾ ਤੋਂ ਸਰਹੰਦ ਤੇ ਅੰਬਾਲਾ ਤੋਂ ਚੰਡੀਗੜ੍ਹ ਦੇ ਰਸਤਿਓਂ ਮੋਰਿੰਡਾ, ਨੰਗਲ ਡੈਮ, ਹੁਣ ਅਦੌਰਾ ਤੱਕ ਚੱਣ ਵਾਲੀਆਂ ਗੱਡੀਆਂ ‘ਚੋਂ ਲਗਭਗ 20 ਦਿਨ ਪਹਿਲਾਂ ਸਿਰਫ਼ ਦੋ ਪੈਸੰਜਰ ਗੱਡੀਆਂ ਨੂੰ ਹਫ਼ਤੇ ‘ਚ ਤਿੰਨ ਦਿਨਾਂ ਲਈ ਬੰਦ ਕੀਤਾ ਗਿਆ ਸੀ ਜਦੋਂ ਕਿ ਬਾਕੀ ਸਾਰੀਆਂ ਗੱਡੀਆਂ ਦੇਰੀ ਨਾਲ ਹੀ ਸਹੀ ਪਰ ਚੱਲ ਰਹੀਆਂ ਸਨ ਜਿਨ੍ਹਾਂ ਦੀ ਰਫ਼ਤਾਰ ਧੁੰਦ ਕਾਰਨ ਘਟਾਈ ਹੋਈ ਸੀ।
ਰੂਪ ਨਗਰ ਰੇਲਵੇ ਦੇ ਇੰਚਾਰਜ ਤੇਜਿੰਦਰ ਪਾਲ ਨੇ ਦੱਸਿਆ ਕਿ ਵਿਭਾਗ ਨੇ 15 ਜਨਵਰੀ 2017 ਤੱਕ ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ ਗੱਡੀ ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਲੋੜ ਪੈਣ ‘ਤੇ ਵਧਾਇਆ ਜਾ ਸਕਦਾ ਹੈ।

ਪ੍ਰਸਿੱਧ ਖਬਰਾਂ

To Top