ਪੰਜਾਬ

ਲੋਕ ਸਭਾ ਜ਼ਿਮਨੀ ਚੋਣ ਲੜਨ ਸਬੰਧੀ ਸਿੱਧੂ ਲੈਣਗੇ ਫੈਸਲਾ

— ਅਮਰਿੰਦਰ ਸਿੰਘ ਨੇ ਕੀਤਾ ਸਾਫ਼, ਅਜੇ ਤੱਕ ਨਹੀਂ ਹੋਈ ਇਸ ਸਬੰਧੀ ਗਲਬਾਤ
— ਕਿਹਾ, ਰਾਜਨੀਤੀ ਤੋਂ ਪ੍ਰੇਰਿਤ ਐ ਵਿਦੇਸ਼ੀ ਖ਼ਾਤਿਆਂ ਵਾਲਾ ਮਾਮਲਾ
— 8 ਦਸੰਬਰ ਨੂੰ ਐਲਾਨੇ ਜਾਣਗੇ ਕਾਂਗਰਸੀ ਉਮੀਦਵਾਰ
ਅਸ਼ਵਨੀ ਚਾਵਲਾ ਚੰਡੀਗੜ,
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਜ਼ਲਦੀ ਹੀ ਪੰਜਾਬ ਕਾਂਗਰਸ ‘ਚ ਉਨ੍ਹਾਂ ਦੀ ਭੂਮਿਕਾ ਬਾਰੇ ਐਲਾਨ ਕੀਤੇ ਜਾਣ ਵੱਲ ਇਸ਼ਾਰਾ ਕਰਦਿਆਂ ਕਿਹਾ ਹੈ ਕਿ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲੜਨ ਜਾਂ ਨਾ ਲੜਨ ਸਬੰਧੀ ਸਾਬਕਾ ਕ੍ਰਿਕੇਟਰ ਉਪਰ ਛੱਡ ਦਿੱਤਾ ਗਿਆ ਹੈ।
ਸ੍ਰੋਮਣੀ ਅਕਾਲੀ ਦਲ ਦੇ ਦੋ ਮੌਜ਼ੂਦਾ ਵਿਧਾਇਕਾਂ ਸਮੇਤ ਨਵੀਂ ਸ਼ਮੂਲੀਅਤਾਂ ਦਾ ਪਾਰਟੀ ‘ਚ ਸਵਾਗਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਉਨਾਂ ਨੇ ਸਿੱਧੂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਪ੍ਰਤੀਤ ਹੋਇਆ ਸੀ ਕਿ ਸਿੱਧੂ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬ ਕਾਂਗਰਸ ਲਈ ਪ੍ਰਚਾਰ ਕਰਨਾ ਚਾਹੁੰਦੇ ਹਨ, ਪਰ ਚੋਣ ਲੜਨ ਜਾਂ ਨਾ ਲੜਨ ‘ਤੇ ਆਖਰੀ ਫੈਸਲਾ ਸਿੱਧੂ ਲੈਣਗੇ।
ਸਵਾਲਾਂ ਦੇ ਜਵਾਬ ‘ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਟਿਕਟਾਂ ਦੀ ਵੰਡ ‘ਤੇ ਫੈਸਲਾ ਲੈਣ ਦਾ ਵਿਸ਼ੇਸ਼ ਅਧਿਕਾਰ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਕੋਲ ਹੈ ਅਤੇ ਜੇ ਡਾ. ਨਵਜੋਤ ਕੌਰ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਟਿਕਟ ਮਿੱਲਦੀ ਹੈ, ਤਾਂ ਉਨਾਂ ਨੂੰ ਡਾ. ਸਿੱਧੂ ਲਈ ਪ੍ਰਚਾਰ ਕਰਨ ‘ਚ ਖੁਸ਼ੀ ਹੋਵੇਗੀ।
ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀਆਂ ਟਿਕਟਾਂ ਦੇ ਵੰਡ ਬਾਰੇ ਇਕ ਸਵਾਲ ਦੇ ਜਵਾਬ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ 8 ਦਸੰਬਰ ਨੂੰ ਹੋਣ ਵਾਲੀ ਕਾਂਗਰਸ ਚੋਣ ਕਮੇਟੀ ਦੀ ਅਗਲੀ ਮੀਟਿੰਗ ਤੋਂ ਬਾਅਦ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਰਾਹੁਲ ਗਾਂਧੀ ਦੇ ਕਾਂਗਰਸ ਦੇ ਕੌਮੀ ਪ੍ਰਧਾਨ ਬਣਨ ਬਾਰੇ ਇਕ ਸਵਾਲ ਦੇ ਜਵਾਬ ‘ਚ, ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਜਿਹਾ ਕਦਮ ਪੰਜਾਬ ‘ਚ ਪਾਰਟੀ ਦੇ ਹਿੱਤ ‘ਚ ਹੋਵੇਗਾ।
ਉਨਾਂ ਖਿਲਾਫ ਇਨਕਮ ਟੈਕਸ ਵਿਭਾਗ ਦੀ ਸ਼ਿਕਾਇਤ ਬਾਰੇ ਇਕ ਸਵਾਲ ਦੇ ਜਵਾਬ ‘ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਸ ‘ਚ ਕੋਈ ਸੱਚਾਈ ਨਹੀਂ ਹੈ ਅਤੇ ਇਹ ਪੂਰੀ ਤਰਾਂ ਨਾਲ ਸਿਆਸਤ ਤੋਂ ਪ੍ਰੇਰਿਤ ਹੈ। ਉਨਾਂ ਨੇ ਕਿਹਾ ਕਿ ਉਨਾਂ ਦੀਆਂ ਕਥਿਤ ਵਿਦੇਸ਼ੀ ਜਾਇਦਾਦਾਂ ਦਾ ਮਾਮਲਾ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨਾਂ ਨੂੰ (ਪ੍ਰਦੇਸ ਕਾਂਗਰਸ ਪ੍ਰਧਾਨ) 2014 ਲੋਕ ਸਭਾ ਚੋਣਾਂ ‘ਚ ਅੰ੍ਿਰਮਤਸਰ ਤੋਂ ਭਾਜਪਾ ਦੇ ਅਰੂਣ ਜੇਤਲੀ ਖਿਲਾਫ ਉਤਾਰੇ ਜਾਣ ‘ਤੇ ਚੁੱਕਿਆ ਗਿਆ ਸੀ। ਉਨਾਂ ਨੇ ਸਵਾਲ ਕੀਤਾ ਕਿ ਬਾੜਮੇੜ (ਰਾਜਸਥਾਨ) ‘ਚ ਉਨਾਂ ਨੂੰ ਕੋਈ ਨਹੀਂ ਜਾਣਦਾ ਸੀ, ਇਸ ਤਰਾਂ ਉਥੇ ਉਨਾਂ ਬਾਰੇ ਬੋਲਣ ਦਾ ਕੀ ਅਧਿਕਾਰ ਸੀ? ਇਸ ਤੋਂ ਸਪੱਸ਼ਟ ਹੈ ਕਿ ਸਪੱਸ਼ਟ ਤੌਰ ‘ਤੇ ਇਹ ਸਾਰਾ ਮਾਮਲਾ ਭਾਜਪਾ ਵੱਲੋਂ ਆਪਣੇ, ਤੇ ਪੰਜਾਬ ‘ਚ ਆਪਣੇ ਗਠਜੋੜ ਭਾਈਵਾਲ ਦੇ ਵਿਸ਼ੇਸ ਹਿੱਤਾਂ ਨੂੰ ਪੂਰਾ ਕਰਨ ਵਾਸਤੇ ਖੜਾ ਕੀਤਾ ਗਿਆ ਹੈ।-+

ਪ੍ਰਸਿੱਧ ਖਬਰਾਂ

To Top