ਸੰਪਾਦਕੀ

ਵਿਆਹਾਂ ‘ਤੇ ਸ਼ਰਾਬ ਦੇ ਕਾਰੇ

fire in marriage

ਸ਼ਾਦੀ-ਵਿਆਹ ਦੇ ਪ੍ਰੋਗਰਾਮ ਭਾਰਤ ਦੇ ਪਰਿਵਾਰਕ ਖੁਸ਼ੀ ਦਾ ਇੱਕ ਵੱਡਾ ਮੌਕੇ ਹੁੰਦੇ ਹਨ ਵਿਆਹ ਭਾਵੇਂ ਲੜਕੇ ਦਾ ਹੋਵੇ ਜਾਂ ਲੜਕੀ ਦਾ, ਨੱਚਣਾ-ਗਾਉਣਾ, ਖਾਣਾ-ਪੀਣਾ ਖੂਬ ਹੁੰਦਾ ਹੈ ਪਰ ਪਿਛਲੇ ਕਈ ਦਹਾਕਿਆਂ ਤੋਂ ਇਨ੍ਹਾਂ ਖੁਸ਼ੀ ਦੇ ਪ੍ਰੋਗਰਾਮਾਂ ‘ਚ ਸ਼ਰਾਬ ਦਾ ਨਸ਼ਾ ਤੇ ਹਥਿਆਰਾਂ ਦਾ ਪ੍ਰਦਰਸ਼ਨ ਬਹੁਤ ਲੋਕਾਂ ਦੀ ਜਾਨ ਲੈ ਚੁੱਕਾ ਹੈ ਜਾਨ ਗਵਾਉਣ ਵਾਲਿਆਂ ‘ਚ ਵਿਆਹ ਵਾਲੇ ਪਰਿਵਾਰ ਦੇ ਰਿਸ਼ਤੇਦਾਰ, ਬੱਚੇ, ਕੰਮ ਕਰ ਰਹੇ ਲੋਕ, ਵੇਟਰ, ਕੁੱਕ ਜਾਂ ਫਿਰ ਗੀਤ-ਸੰਗੀਤ ਦਾ ਪ੍ਰੋਗਰਾਮ ਪੇਸ਼ ਕਰਨ ਵਾਲੇ ਡਾਂਸਰ ਹੁੰਦੇ ਹਨ ਐਤਵਾਰ ਨੂੰ ਪੰਜਾਬ ਦੇ ਬਠਿੰਡਾ ‘ਚ ਇਕ ਮੈਰਿਜ ਪੈਲੇਸ ‘ਚ ਇੱਕ ਸਿਰਫਿਰੇ ਨੌਜਵਾਨ ਦੀ ਬੰਦੂਕ ਦੀ ਗੋਲੀ ਨਾਲ ਇੱਕ ਡਾਂਸਰ ਦੀ ਮੌਤ ਹੋ ਗਈ, ਜੋ ਕਿ ਗਰਭਵਤੀ ਵੀ ਦੱਸੀ ਜਾ ਰਹੀ ਹੈ ਇਸ ਹਾਦਸੇ ਤੋਂ ਦੋ ਹਫ਼ਤੇ ਪਹਿਲਾਂ ਅੰਬਾਲਾ ਦੇ ਨੇੜੇ ਇੱਕ ਵਿਆਹ ਦੇ ਪ੍ਰੋਗਰਾਮ ‘ਚ ਦੇਵਾ ਠਾਕੁਰ ਨਾਂਅ ਦੀ ਸਾਧਵੀ ਅਤੇ ਉਸ ਦੇ ਸਾਥੀਆਂ ਦੁਆਰਾ ਗੋਲੀਬਾਰੀ ਕਰਨ ਨਾਲ ਵਿਆਹ ਦੀਆਂ ਖੁਸ਼ੀਆਂ ਜਿੱਥੇ ਮਾਤਮ ‘ਚ ਬਦਲ ਗਈਆਂ, ਉੱਥੇ ਹੀ ਵਿਆਹ ‘ਚ ਸ਼ਰੀਕ ਇੱਕ ਵਿਅਕਤੀ ਨੂੰ ਆਪਣੀ ਜਾਨ ਗਵਾਉਣੀ ਪਈ ਵਿਆਹਾਂ ‘ਚ ਸ਼ਰਾਬ ਤੇ ਹਥਿਆਰਾਂ ਦੇ ਪ੍ਰਦਰਸ਼ਨ ਦੀ ਬੁਰਾਈ ‘ਤੇ ਸਰਕਾਰ ਵੀ ਰੋਕ ਲਾ ਚੁੱਕੀ ਹੈ ਪਰ ਸਰਕਾਰ ਦੇ ਹੋਰ ਆਦੇਸ਼ਾਂ ਵਾਂਗ ਇਨ੍ਹਾਂ ਆਦੇਸ਼ਾਂ ਦੀ ਵੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਪੁਰਾਤਨ ਸਮੇਂ ‘ਚ ਵਿਆਹਾਂ ‘ਚ ਹਥਿਆਰ ਰੱਖਣ ਦੀ ਰੀਤ ਸੀ, ਕਿਉਂਕਿ ਉਦੋਂ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਦਾ ਨੈੱਟਵਰਕ ਐਨਾ ਨਈਂ ਸੀ ਕਿ ਵਿਆਹਾਂ ਵਰਗੇ ਮਹਿੰਗੇ ਪ੍ਰੋਗਰਾਮਾਂ ਨੂੰ ਸੁਰੱਖਿਆ ਦਿੱਤੀ ਜਾ ਸਕੇ ਇਸ ਲਈ ਧਨਾਢ, ਅਮੀਰ ਲੋਕ ਆਪਣੇ ਗਹਿਣਿਆਂ, ਨਗਦੀ, ਮਾਲ ਆਦਿ ਨੂੰ ਡਾਕੂਆਂ ਤੋਂ ਬਚਾਉਣ ਲਈ ਵਿਆਹਾਂ ‘ਚ ਹਥਿਆਰਬੰਦ ਲੋਕਾਂ ਨੂੰ ਖਾਸ ਤੌਰ ‘ਤੇ ਤਾਇਨਾਤ ਰੱਖਦੇ ਸਨ ਹੌਲੀ-ਹੌਲੀ ਇਹ ਮਜ਼ਬੂਰੀ ਹੁਣ ਇੱਕ ਸ਼ੌਂਕ ਤੇ ਦਿਖਾਵਾ ਬਣ ਗਈ ਹੈ ਕਿਉਂਕਿ ਹੁਣ ਹਰ ਕੋਹ ‘ਤੇ ਪੁਲਿਸ ਮੌਜ਼ੂਦ ਹੈ, ਸੁਚਨਾ ਤਕਨੀਕੀ ਦਾ ਯੁੱਗ ਹੈ, ਫਿਰ ਵਿਆਹ ਸਮਾਰੋਹਾਂ ‘ਤੇ ਦਾਜ ਦੇ ਤਹਿਤ ਸੋਨਾ, ਨਗਦੀ, ਤੋਹਫ਼ਿਆਂ ਆਦਿ ‘ਤੇ ਕਾਨੂੰਨੀ ਰੋਕ ਲੱਗ ਚੁੱਕੀ ਹੈ ਪਰ ਆਮ ਜਨਤਾ ਹੈ ਕਿ ਸ਼ਾਦੀ-ਵਿਆਹਾਂ ‘ਚ ਦਿਖਾਵੇ ਦੇ ਚੱਲਦਿਆਂ ਕਰਜ਼ੇ ਹੇਠ ਡੁੱਬ ਰਿਹਾ ਹੈ ਅਤੇ ਆਪਣੇ ਖੁਸ਼ੀ ਦੇ ਪ੍ਰੋਗਰਾਮਾਂ ਨੂੰ ਨਸ਼ੇ ਤੇ ਹਥਿਆਰਾਂ ਕਾਰਨ ਅਪਮਾਨ ਤੇ ਗਮੀ ‘ਚ ਵੀ ਬਦਲ ਰਿਹਾ ਹੈ, ਪਰ ਕਾਨੂੰਨ ਦੀ ਪਾਲਣਾ ਨਹੀਂ ਕਰ ਰਿਹਾ ਇਸ ਦਿਸ਼ਾ ‘ਚ ਡੇਰਾ ਸੱਚਾ ਸੌਦਾ ਦੇ ਪੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ ਬੇਹੱਦ ਪ੍ਰਸੰਸਾਯੋਗ ਤੇ ਮੰਨਣਯੋਗ ਹੈ ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਨਾਲ ਵਿਆਹ ਕਰਨ ਵਾਲੇ ਜੋੜੇ ਤੇ ਉਨ੍ਹਾਂ ਦੇ ਪਰਿਵਾਰ ਵਿਆਹ ਵਰਗੇ ਸ਼ੁੱਭ ਮੌਕੇ ‘ਤੇ ਜਿੱਥੇ ਸੱਭਿਆਚਾਰਕ ਗੀਤ-ਸੰਗੀਤ ਦਾ ਲੁਤਫ਼ ਲੈਂਦੇ ਹਨ, ਉੱਥੇ ਹੀ ਇਹ ਸਮਾਜਿਕ ਕਲਿਆਣ ਦੇ ਕੰਮ ਕਰਦੇ ਹਨ ਵਿਆਹ ਦੇ ਦਿਨ ਡੇਰਾ ਪ੍ਰੇਮੀ ਖ਼ੂਨਦਾਨ, ਪੌਦੇ ਲਾਉਣਾ, ਗਰੀਬਾਂ ਨੂੰ ਖਾਣਾ ਖਵਾਉਣਾ, ਉਨ੍ਹਾਂ ਨੂੰ ਕੱਪੜੇ ਦਾਨ ਕਰਨਾ, ਮਰੀਜਾਂ ਲਈ ਅੰਗਦਾਨ ਕਰਨ ਲਈ ਕੰਮ ਕਰਦੇ ਹਨ ਇਹ ਪਰਿਵਾਰ ਵਿਆਹ ਮੌਕੇ ਕਿਸੇ ਵੀ ਤਰ੍ਹਾਂ ਦਾ ਸ਼ਰਾਬ, ਮਾਸ ਜਾਂ ਅਸ਼ਲੀਲ ਗਾਣਾ ਵਜਾਉਣਾ, ਦਾਜ ਲੈਣ ਵਰਗਾ ਕੋਈ ਅਨੈਤਿਕ ਕੰਮ ਨਹੀਂ ਕਰਦੇ ਇਸ ਲਈ ਸਮਾਜ ਨੂੰ ਚਾਹੀਦਾ ਹੈ ਕਿ ਉਹ ਡੇਰਾ ਸੱਚਾ ਸੌਦਾ ਤੋਂ ਪ੍ਰੇਰਨਾ ਲਵੇ ਇਹ ਜ਼ਰੂਰੀ ਨਹੀਂ ਹੈ ਕਿ ਸਰਕਾਰ ਕਾਨੂੰਨ ਬਣਾਵੇ, ਤਾਂ ਲੋਕ ਸੰਭਲਣ, ਸਮਾਜ ਨੂੰ ਆਪਣੇ ਹਿੱਤ ‘ਚ ਖੁਦ ਸੰਭਲਣਾ ਪਵੇਗਾ ਅਪਰਾਧ ਤੇ ਕੁਰੀਤੀਆਂ ਤੋਂ ਪਿੱਛਾ ਛੁਡਵਾਉਣ ਲਈ ਵਿਆਹ-ਸ਼ਾਦੀਆਂ ਨੂੰ ਸ਼ਰਾਬ, ਹਥਿਆਰ ਦੇ ਪ੍ਰਦਰਸ਼ਨ ਤੇ ਦਾਜ ਵਰਗੀਆਂ ਬੁਰਾਈਆਂ ਤੋਂ ਬਚਾਉਣਾ ਚਾਹੀਦਾ ਹੈ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top