ਪੰਜਾਬ

ਵਿਆਹ ਸਮਾਗਮ ‘ਚ ਚੱਲੀ ਗੋਲੀ ਨਾਲ ਆਰਕੈਸਟਰਾ ਡਾਂਸਰ ਦੀ ਮੌਤ

ਰਾਕੇਸ਼ ਗਰਗ ਮੌੜ ਮੰਡੀ  
ਸਥਾਨਕ ਮੰਡੀ ਦੇ ਇੱਕ ਪੈਲਸ ਵਿਖੇ ਚੱਲ ਰਹੇ ਵਿਆਹ ਸਮਾਗਮ ਮੌਕੇ ਬੀਤੀ ਦੇਰ ਰਾਤ ਸਟੇਜ਼ ਤੇ ਨੱਚ ਰਹੀ ਆਰਕੈਸਟਰਾ ਲੜਕੀ ਦੀ ਵਿਆਹ ਵਿੱਚ ਸ਼ਾਮਿਲ ਸ਼ਹਿਰ ਦੇ ਹੀ ਇੱਕ ਵਿਅਕਤੀ ਵੱਲੋਂ ਚਲਾਈ ਗੋਲੀ ਲੱਗਣ ਲਾਲ ਮੌਕੇ ‘ਤੇ ਹੀ ਮੌਤ ਹੋ ਗਈ ਹੈ ਪੁਲਿਸ ਨੇ ਬਿੱਲਾ ਨਾਂਅ ਦੇ ਵਿਅਕਤੀ ਤੋਂ ਇਲਾਵਾ ਕੁੱਝ ਅਣਪਛਾਤਿਆਂ ਖਿਲਾਫ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭ ਦਿੱਤੀ ਹੈ
ਇੱਕਤਰ ਜਾਣਕਾਰੀ ਅਨੁਸਾਰ ਪੰਜਾਬ ਮਿਊਜ਼ੀਕਲ ਗਰੁੱਪ ਸਰਦੂਲਗੜ੍ਹ ਵੱਲੋਂ ਸਥਾਨਕ ਸ਼ਹਿਰ ਦੇ ਇੱਕ ਪੈਲੇਸ ਵਿਖੇ ਮੌੜ ਨਿਵਾਸੀ ਨਰਿੰਦਰ ਕੁਮਾਰ ਦੇ ਲੜਕੇ ਦੇ ਵਿਆਹ ਦੇ ਸਮਾਗਮ ‘ਚ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਸੀ ਗਰੁੱਪ ਮੈਂਬਰ ਕੁਲਵਿੰਦਰ ਕੌਰ (25) ਪਤਨੀ ਰਾਜਿੰਦਰ ਸਿੰਘ ਵਾਸੀ ਬਠਿੰਡਾ ਲਗਭਗ 11 ਵਜੇ ਦੇ ਸਟੇਜ ‘ਤੇ ਬਾਕੀ ਗਰੁੱਪ ਮੈਂਬਰਾਂ ਸਮੇਤ ਨੱਚ ਰਹੀ ਸੀ ਤਾਂ ਇਸ ਮੌਕੇ ਕੁੱਝ  ਨੌਜੁਆਨਾਂ ਵੱਲੋਂ ਹੱਥਾਂ ਵਿਚ ਅਸਲਾ ਫੜ ਕੇ ਭੰਗੜਾ ਪਾਇਆ ਜਾ ਰਿਹਾ ਸੀ  । ਇਸੇ ਦੌਰਾਨ ਬਿੱਲੇ ਦੇ ਹੱਥ ‘ਚ ਫੜੀ 12 ਬੋਰ ਰਾਈਫਲ ‘ਚੋਂ ਗੋਲੀ ਚੱਲ ਗਈ ਜੋ ਕੁਲਵਿੰਦਰ ਕੌਰ ਦੇ ਸਿਰ ‘ਚ ਵੱਜੀ । ਮੌਕੇ ਤੇ ਹੀ ਉਕਤ ਲੜਕੀ ਲਹੂ ਲੁਹਾਨ ਹੋ ਜਾਣ ਕਾਰਨ ਉਸਦੇ ਪਤੀ ਵੱਲੋ ਰੌਲਾ ਪਾਏ ਜਾਣ ਤੋ ਬਾਅਦ ਬਿੱਲਾ ਤੇ ਉਸਦੇ ਨਾਲ ਅਣਪਛਾਤਾ ਵਿਆਕਤੀ ਜਿਸ ਦੇ ਹੱਥ ‘ਚ ਵੀ ਰਿਵਾਲਵਰ ਫੜਿਆ ਹੋਇਆ ਸੀ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ । ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ।
ਇਸ ਮਾਮਲੇ ਸਬੰਧੀ ਥਾਣਾ ਮੌੜ ਦੀ ਪੁਲਸ ਵੱਲੋ ਮ੍ਰਿਤਕ ਲੜਕੀ ਦੇ ਪਤੀ ਰਾਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਫੇਜ਼ ਨੰਬਰ 1 ਬਠਿੰਡਾ ਦੇ ਬਿਆਨਾ ਦੇ ਅਧਾਰ ‘ਤੇ ਧਾਰਾ 302 , 336 , 148 , 149 , ਆਈ. ਪੀ. ਸੀ. 25 / 27/ 54/ 59 ਆਰਮਜ਼ ਐਕਟ ਦੇ ਤਹਿਤ ਬਿੱਲਾ ਨਾਂਅ ਦੇ ਵਿਅਕਤੀ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਸਿੱਧ ਖਬਰਾਂ

To Top