Breaking News

ਵਿਜੈ ਰੱਥ ਸੰਕਲਪ ਯਾਤਰਾ ਹੁਸੈਨੀਵਾਲਾ ਤੋਂ ਰਵਾਨਾ

ਪੰਜਾਬ ਦੇ 23 ਹਲਕਿਆਂ ‘ਚ ਹੋਵੇਗੀ ਵਿਜੈ ਰੱਥ ਯਾਤਰਾ
ਵੋਟਾਂ ਮੰਗਣ ਦਾ ਹੱਕ ਸਿਰਫ ਅਕਾਲੀ-ਭਾਜਪਾ ਸਰਕਾਰ ਨੂੰ ਹੀ ਹੈ: ਸਾਂਪਲਾ
ਕੈਪਟਨ ਨੂੰ ਪੰਜਾਬ ਦਾ ਨਹੀਂ ਪਾਕਿਸਤਾਨ ਦਾ ਫਿਕਰ ਹੈ : ਸਾਂਪਲਾ
ਸਤਪਾਲ ਥਿੰਦ ਫਿਰੋਜ਼ਪੁਰ, 
ਭਾਰਤੀ ਜਨਤਾ ਪਾਰਟੀ ਵੱਲੋਂ ਪਾਰਟੀ ਪ੍ਰਚਾਰ ਲਈ ਪੰਜਾਬ ਪ੍ਰਧਾਨ ਵਿਜੈ ਸਾਂਪਲਾ ਦੀ ਅਗਵਾਈ ‘ਚ ਹੁਸੈਨੀਵਾਲਾ ਫਿਰੋਜ਼ਪੁਰ ਤੋਂ ਵਿਜੈ ਰੱਥ ਸਕੰਲਪ ਯਾਤਰਾ ਸ਼ੁਰੂ ਕੀਤੀ ਹੁਸੈਨੀਵਾਲਾ ਸ਼ਹੀਦੀ ਸਮਾਰਕਾਂ ‘ਤੇ ਭਾਜਪਾ ਪੰਜਾਬ ਪ੍ਰਧਾਨ ਵਿਜੈ ਸਾਂਪਲਾ ਤੇ ਹੋਰ  ਵਰਕਰਾਂ ਨੇ ਨਤਮਸਤਕ ਹੋ ਕੇ ਵਿਜੈ ਰੱਥ ਯਾਤਰਾ ਸ਼ੁਰੂ ਕੀਤੀ।
ਇਸ ਮੌਕੇ ਪੰਜਾਬ ਕਿਸਾਨ ਮੋਰਚਾ ਦੇ ਪ੍ਰਧਾਨ ਸੁਖਪਾਲ ਸਿੰਘ ਨੰਨੂੰ ਦੀ ਅਗਵਾਈ ‘ਚ ਇਕੱਠੇ ਹੋਏੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਜੈ ਸਾਂਪਲਾ ਨੇ ਕਿਹਾ ਕਿ ਇਸ ਯਾਤਰਾ ਦਾ ਮਕਸਦ ਵੋਟਾਂ ਲੈਣਾ ਨਹੀਂ ਜਦਕਿ ਮੋਦੀ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਤੇ ਸਰਕਾਰ ਵੱਲੋਂ ਲੋਕਾਂ ਦੀ ਕੀਤੀ ਸੇਵਾ ਦਾ ਲੋਕਾਂ ਨੂੰ ਦੱਸਣਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਗਰੀਬਾਂ, ਔਰਤਾਂ ਤੇ ਕਿਸਾਨਾਂ ਲਈ ਯੋਜਨਾਵਾਂ ਸ਼ੁਰੂ ਕਰਕੇ ਲੋਕਾਂ ਲਈ ਕੀਤੀ ਸੇਵਾ ਤੇ ਕੰਮਾਂ ਦੇ ਅਧਾਰ ‘ਤੇ ਹੀ ਉਹ ਵੋਟਾਂ ਲੈਣ ਦੇ ਹੱਕਦਾਰ ਹਨ, ਜਿਸਦਾ ਹੱਕ ਸਿਰਫ ਅਕਾਲੀ-ਭਾਜਪਾ ਸਰਕਾਰ ਨੂੰ ਹੀ ਹੈ, ਜਿਸ ਕਾਰਨ  ਫਿਰ ਤੋਂ ਅਕਾਲੀ-ਭਾਜਪਾ ਗਠਜੋੜ ਦੀ ਪੰਜਾਬ ‘ਚ ਤੀਜੀ ਵਾਰ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਆਪਣੇ ਮੰਤਰੀਆਂ ਨਾਲ ਮਿਲਣ ਦਾ ਸਮਾਂ ਤਾਂ ਹੈ ਨਹੀਂ ਉਹ ਆਮ ਲੋਕਾਂ ਨਾਲ ਕਿਵੇਂ ਮਿਲ ਸਕਦੇ ਹਨ ਤੇ ਨਾ ਹੀ ਉਸ ਨੂੰ ਪੰਜਾਬ ਜਾ ਹਿੰਦੋਸਤਾਨ ਦੀ ਚਿੰਤਾ ਹੈ, ਸਗੋਂ ਪਾਕਿਸਤਾਨ ਦੀ ਚਿੰਤਾ ਜ਼ਿਆਦਾ ਹੈ ਜੋ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਤੇ ਜਿਸ ਨੂੰ ਸੂਬੇ ਦੀ ਚਿੰਤਾ ਨਹੀਂ ਹੈ ਉਸ ਨੂੰ ਵੋਟਾਂ ਮੰਗਣ ਦਾ ਵੀ ਕੋਈ ਹੱਕ ਨਹੀਂ ਹੈ। ਉਨ੍ਹਾਂ ਨੇ ਕੇਜਰੀਵਾਲ ‘ਤੇ ਵਰ੍ਹਦਿਆਂ ਕਿਹਾ ਕਿ ਟੋਪੀ ਵਾਲਿਆਂ ਦੀ ਕਥਨੀ ਹੋਰ ਤੇ ਕਰਨੀ ਹੋਰ ਹੈ। ਇਸ ਮੌਕੇ ਭਾਜਪਾ ਕੌਮੀ ਕਾਰਜਕਰਨੀ ਮੈਂਬਰ ਕਮਲ ਸ਼ਰਮਾ ਤੇ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦਾ ਜੋ ਅਕਾਲੀ-ਭਾਜਪਾ ਗਠਜੋੜ ਲਈ ਜੋਸ਼ ਹੈ ਉਹ ਕਾਬਲੇ ਤਰੀਫ ਹੈ, ਇਸੇ ਹੀ ਜੋਸ਼ ਨਾਲ ਅਕਾਲੀ-ਭਾਜਪਾ ਦੀ ਤੀਜੀ ਵਾਰ ਸਰਕਾਰ ਬਣੇਗੀ ।
ਇਹ ਰੱਥ ਯਾਤਰਾ ਹੁਸੈਨੀਵਾਲਾ ਤੋਂ ਹੁੰਦਿਅਲਾਂ ਬਾਰੇ ਵਾਲਾ, ਮੁਲਤਾਨੀ ਗੇਟ, ਊਧਮ ਸਿੰਘ ਚੌਂਕ, ਨਾਮਦੇਵ ਚੌਂਕ, ਰੇਲਵੇ ਬ੍ਰਿਜ, ਟੈਕਾਂ ਵਾਲੀ ਵਸਤੀ, ਅਜ਼ਾਦ ਚੌਂਕ, ਸ਼ਾਂਤੀ ਲਾਲ ਰੋਡ, ਸ਼ੇਰਸ਼ਾਹ ਵਲੀ ਚੌਂਕ ਤੋਂ ਹੁੰਦਿਆਂ ਪਿੰਡ ਖਾਈ ਫੇਮੇ ਕੇ ਪਹੁੰਚੀ, ਜਿਸ ਤੋਂ ਬਾਅਦ ਰੱਥ ਯਾਤਰਾ ਫਾਜ਼ਿਲਕਾ-ਅਬੋਹਰ ਲਈ ਰਵਾਨਾ ਹੋ ਗਈ। ਇਹ ਯਾਤਰਾ ਪੰਜਾਬ ਦੇ 23 ਹਲਕਿਆਂ ‘ਚੋਂ ਹੁੰਦੀ ਹੋਈ 8 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਸਮਾਪਤ ਹੋਵੇਗੀ ।
ਇਸ ਮੌਕੇ ਪ੍ਰਦੇਸ਼ ਸੈਕਟਰੀ ਵਨੀਤ ਜ਼ੋਸੀ, ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ, ਕਿਸਾਨ ਮੋਰਚਾ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ  ਚੇਅਰਮੈਨ ਡੀ. ਪੀ. ਚੰਦਨ, ਰਾਜੇਸ਼ ਖੁਰਾਣਾ, ਸੋਸ਼ਲ ਮੀਡੀਆ ਇੰਚਾਰਜ ਇੰਦਰ ਗੁਪਤਾ, ਜਗਤਾਰ ਸਿੰਘ  ਜੁਗਰਾਜ ਸਿੰਘ ਕਟੋਰਾ, ਸੰਦੀਪ ਸ਼ਰਮਾ, ਹਰਮੀਤ ਸਿੰਘ ਖਾਈ, ਪ੍ਰਗਟ ਸਿੰਘ, ਕਸ਼ਮੀਰ ਸਿੰਘ, ਦਰਸ਼ਨ ਸਿੰਘ, ਗਗਨ ਅਗਰਵਾਲ ਤੋਂ ਇਲਾਵਾ ਗਿਣਤੀ ‘ਚ ਭਾਜਪਾ ਵਰਕਰ
ਹਾਜ਼ਰ ਸਨ ।

ਪ੍ਰਸਿੱਧ ਖਬਰਾਂ

To Top