ਸੰਪਾਦਕੀ

ਵਿਵਾਦਾਂ ‘ਚ ਘਿਰਿਆ ਖੇਡ ਢਾਂਚਾ

olympic

ਓਲੰਪਿਕ ‘ਚ ਹਲਕੀਆਂ ਪ੍ਰਾਪਤੀਆਂ ਦੇ ਬਾਵਜ਼ੂਦ ਦੇਸ਼ ਦਾ ਖੇਡ ਢਾਂਚਾ ਟਕਰਾਓ, ਬੇਨੇਮੀਆਂ ਤੇ ਸਿਆਸੀ ਉਲਝਣਾਂ ‘ਚ ਉਲਝਦਾ ਜਾ ਰਿਹਾ ਹੈ ਭਾਰਤੀ ਕ੍ਰਿਕਟ ਕੰਟਰਲ ਬੋਰਡ ਦਾ ਵਿਵਾਦ ਅਜੇ ਰੁਕਿਆ ਨਹੀਂ ਕਿ ਹੁਣ ਇੰਡੀਅਨ ਓਲੰਪਿਕ ਐਸੋਸੀਏਸ਼ਨ (ਆਈਏਓ) ਤੇ ਖੇਡ ਮੰਤਰਾਲੇ ਦਰਮਿਆਨ ਟਕਰਾਓ ਵਾਲੇ ਹਾਲਤ ਪੈਦਾ ਹੋ ਗਏ ਹਨ ਮੰਤਰਾਲੇ ਦਾ ਇਹ ਇਤਰਾਜ਼ ਵਜ਼ਨਦਾਰ ਹੈ ਕਿ ਆਈਏਓ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੁਰੇਸ਼ ਕਲਮਾੜੀ ਨੂੰ ਕਿਸ ਤਰ੍ਹਾਂ ਉਮਰ ਭਰ ਲਈ ਪ੍ਰਧਾਨ ਲਾ ਦਿੱਤਾ ਇਨੈਲੋ ਆਗੂ ਅਭੈ ਚੌਟਾਲਾ ਦੀ ਨਿਯੁਕਤੀ ਵੀ ਹੈਰਾਨੀਜਨਕ ਹੈ ਜਿਸ ਆਗੂ ਦੇ ਕਾਰਜਕਾਲ ‘ਚ ਕੌਮਾਂਤਰੀ ਓਲੰਪਿਕ ਐਸੋਸੀਏਸ਼ਨ ‘ਤੇ ਪਾਬੰਦੀ ਲਾ ਦਿੱਤੀ ਸੀ ਉਸ ਵਿਅਕਤੀ ਨੂੰ ਪ੍ਰਧਾਨ ਬਣਾਉਣਾ ਕਿੱਥੋਂ ਤੱਕ ਜਾਇਜ਼ ਹੈ ਭਾਵੇਂ ਸ੍ਰੀ ਕਲਮਾੜੀ ਦਾ ਸਵਾਲ ਹੈ ਉਨ੍ਹਾਂ ਨੇ ਨੈਤਿਕ ਜ਼ਿੰਮੇਵਾਰੀ ਤੇ ਇਮਾਨਦਾਰੀ ਦਾ ਸਬੂਤ ਦਿੰਦਿਆਂ ਆਈਏਓ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਆਖਿਰ ਆਈਏਓ ਦੇ ਅਹੁਦੇਦਾਰਾਂ ਨੇ ਕਿਸ ਭਾਵਨਾ ਨਾਲ ਕਲਮਾੜੀ ‘ਤੇ ਲੱਗੇ ਦੋਸ਼ਾਂ ਨੂੰ ਨਜ਼ਰਅੰਦਾਜ ਕਰਕੇ ਨਿਯੁਕਤੀ ਕਰ ਦਿੱਤੀ ਅਜਿਹਾ ਕਰਦਿਆਂ ਆਈਏਓ ਨੇ ਕੇਂਦਰੀ ਖੇਡ ਮੰਤਰੀ ਦੀ ਸਹਿਮਤੀ ਲੈਣੀ ਜ਼ਰੂਰੀ ਨਹੀਂ ਸਮਝੀ ਦੇਸ਼ ਅੰਦਰ ਇਹ ਇੱਕ ਰਵਾਇਤ ਬਣ ਗਈ ਹੈ ਕਿ ਕੋਈ ਵੱਡਾ ਦੋਸ਼ ਲੱਗਣ ‘ਤੇ ਖਾਸਕਰ ਮੁਕੱਦਮਾ ਚੱਲਣ ਦੀ ਸੁਰਤ ‘ਚ ਆਗੂ ਅਸਤੀਫ਼ਾ ਦੇ ਦੇਂਦਾ ਹੈ ਜਾਂ ਪਾਰਟੀ ਜਾਂ ਸੰਗਠਨ ਨਾਲ ਸਬੰਧਤ ਮੰਤਰੀ ਉਸ ਤੋਂ ਅਸਤੀਫ਼ਾ ਮੰਗ ਲੈਂਦਾ ਹੈ ਇਮਾਨਦਾਰ ਅਹੁਦੇਦਾਰ ਅਸਤੀਫ਼ਾ ਦੇਂਦੇ ਵੀ ਆਏ ਹਨ ਜਿੱਥੋਂ ਤੱਕ ਅਭੈ ਚੌਟਾਲਾ ਦਾ ਸਬੰਧ ਹੈ ਉਹਨਾਂ ਨੇ ਖੇਡ ਮੰਤਰੀ ਦੇ ਇਤਰਾਜ਼ ਦਾ ਵਿਰੋਧ ਕੀਤਾ ਹੈ ਦਰਅਸਲ ਮੰਤਰੀ ਦੇ ਪੱਖ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ ਹੈ ਮੰਤਰੀ ਨੇ ਆਈਏਓ ਵਰਗੇ ਸੰਗਠਨ ਦੀ ਅਹਿਮੀਅਤ ਤੇ ਮਰਿਆਦਾ ਨੂੰ ਬਰਕਰਾਰ ਰੱਖਣਾ ਹੁੰਦਾ ਹੈ ਮੰਤਰਾਲੇ ਦਾ ਮੁਖੀ ਹੋਣ ਦੇ ਨਾਤੇ ਉਨ੍ਹਾਂ ਦੀ ਪੂਰੀ ਜ਼ਿੰਮੇਵਾਰੀ ਬਣਦੀ ਹੈ ਕਿ ਖੇਡ ਢਾਂਚੇ ਦੀ ਦਰੁਸਤੀ ਲਈ ਕਦਮ ਚੁੱਕਣ ਤਾਜਾ ਹਾਲਾਤਾਂ ਸਿਆਸੀ ਵਿਰੋਧਤਾ  ਵੀ ਟਕਰਾਓ ਵਾਲੇ ਹਾਲਾਤ ਪੈਦਾ ਕਰ ਰਹੀ ਹੈ ਅਜਿਹੇ ਹਾਲਾਤਾਂ ‘ਚ ਖੇਡ ਸੰਸਥਾਵਾਂ ‘ਚ ਗੈਰ ਸਿਆਸੀ ਵਿਅਕਤੀ ਖਾਸਕਰ ਖਿਡਾਰੀਆਂ ਨੂੰ ਅਹੁਦੇਦਾਰੀਆਂ ਦੇਣੀਆਂ ਮਸਲੇ ਦਾ ਅਸਲੀ ਤੇ ਠੋਸ ਹੱਲ ਹੈ ਤਾਜਾ ਸਰਵੇ ‘ਚ 96 ਫ਼ੀਸਦੀ ਲੋਕਾਂ ਦੀ ਰਾਇ ਹੈ ਕਿ ਖੇਡ ਸੰਸਥਾਵਾਂ ‘ਚ ਸਿਆਸੀ ਆਗੁਆਂ ਨੂੰ ਦੂਰ ਰੱਖਣਾ ਚਾਹੀਦਾ ਹੈ 86 ਫੀਸਦੀ ਲੋਕ ਚਾਹੁੰਦੇ ਹਨ ਕਿ ਸਾਬਕਾ ਖਿਡਾਰੀਆਂ ਨੂੰ ਇਹ ਅਹੁਦੇ ਦਿੱਤੇ ਜਾਣ ਮਤਭੇਦਾਂ ਤੇ ਵਿਰੋਧਾਂ ਦੇ ਕਾਰਨ ਆਈਏਓ ਦਾ ਕੰਮਕਾਜ ਪ੍ਰਭਾਵਿਤ ਹੋਵੇਗਾ, ਜਿਸ ਦਾ ਨੁਕਸਾਨ ਦੇਸ਼ ਨੂੰ ਉਠਾਉਣਾ ਪਵੇਗਾ ਚੰਗਾ ਹੋਵੇ ਜੇਕਰ ਖੇਡ ਮੰਤਰਾਲਾ ਤੇ ਆਈਏਓ ਦੇ ਅਹੁਦੇਦਾਰ ਇਸ ਵਿਵਾਦ ਦਾ ਸਦਭਾਵਨਾ ਨਾਲ ਕੋਈ ਹੱਲ ਕੱਢ ਲੈਣ ਖੇਡ ਢਾਂਚਾ ਰਾਜਨੀਤੀ ਦਾ ਅਖਾੜਾ ਨਹੀਂ ਬਣਨਾ ਚਾਹੀਦਾ ਅਹੁਦੇਦਾਰ ਰਿਕਾਰਡ ਦੇ ਸਿਰਫ਼ ਸਾਫ਼ ਸੁਥਰੇ ਹੀ ਨਾ ਹੋਣ ਸਗੋਂ ਉਹਨਾਂ ‘ਚ ਖੇਡ ਪ੍ਰਬੰਧਾਂ ਦੀ ਮੁਹਾਰਤ ਤੇ ਡੂੰਘਾ ਤਜ਼ਰਬਾ ਵੀ ਜਰੂਰੀ ਹੈ ਜੇਕਰ ਅਜਿਹੇ ਵਿਵਾਦਾਂ ਨੂੰ ਨਾ ਰੋਕਿਆ ਤਾਂ ਆਉਣ ਵਾਲੇ ਸਮੇਂ ‘ਚ ਖੇਡਾਂ ‘ਚ ਆ ਰਹੇ ਪਤਨ ਨੂੰ ਰੋਕਣਾ ਅਸੰਭਵ ਹੋਵੇਗਾ ਸਾਰੀਆਂ ਧਿਰਾਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਗੰਭੀਰ ਹੋਣ ਦੀ ਲੋੜ ਹੈ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top