Breaking News

ਵਿੱਤੀ ਸੰਸਥਾਨ ਜ਼ਿੰਮੇਵਾਰੀ ਸਮਝਣ

RBI

ਭਾਰਤੀ ਰਿਜ਼ਰਵ ਬੈਂਕ ਨੇ ਨੋਟਬੰਦੀ ਦੌਰਾਨ 5000 ਰੁਪਏ ਤੋਂ ਵੱਧ ਪੁਰਾਣੇ ਨੋਟ ਜਮ੍ਹਾਂ ਕਰਨ ‘ਤੇ ਜਾਣਕਾਰੀ ਦੇਣ ਦਾ ਫੈਸਲਾ ਇੱਕ ਦਿਨ ਬਾਅਦ ਹੀ ਵਾਪਸ ਲੈ ਲਿਆ ਇਸ ਤੋਂ ਪਹਿਲਾਂ ਬੈਂਕ ਦਾ ਨੋਟ ਜਮ੍ਹਾਂ ਕਰਵਾਉਣ ਦਾ ਫੈਸਲਾ ਆਉਣ ਨਾਲ ਆਮ ਲੋਕ ਜੋ ਬੈਂਕ ਦੀਆਂ ਭੀੜਾਂ ਕਾਰਨ ਹੀ ਪੈਸੇ ਨਹੀਂ ਜਮ੍ਹਾਂ ਕਰਵਾ ਸਕੇ, ਬੈਂਕ ਦਾ ਪਹਿਲਾ ਫੈਸਲਾ ਸੁਣ ਕੇ ਬੁਰੀ ਤਰ੍ਹਾਂ ਪ੍ਰੇਸ਼ਾਨ ਹੋਏ ਸਨ ਇਹ ਗੱਲ ਸੱਚ ਹੈ ਕਿ ਲੋਕਾਂ ਨੇ ਦਿਲੋਂ ਨੋਟਬੰਦੀ ਦਾ ਸਵਾਗਤ ਕੀਤਾ ਹੈ ਤੇ ਇਸ ਦੀ ਹਮਾਇਤ ‘ਚ ਲੰਮੀਆਂ ਕਤਾਰਾਂ ‘ਚ ਖੜ੍ਹਨ ਦੀ ਖੱਜਲ -ਖੁਆਰੀ ਦੀ ਵੀ ਪ੍ਰਵਾਹ ਨਹੀਂ ਕੀਤੀ ਰਿਜ਼ਰਵ ਬੈਂਕ ਵੱਲੋਂ ਸਮੇਂ ਸਿਰ ਕਰੰਸੀ ਨਾ ਛਾਪ  ਸਕਣ ਤੇ ਬੈਂਕਾਂ ‘ਚ ਭ੍ਰਿਸ਼ਟਾਚਾਰ ਦੇ ਬਾਵਜ਼ੂਦ ਲੋਕ ਨੋਟਬੰਦੀ ਦੇ ਹੱਕ ‘ਚ ਡਟੇ ਰਹੇ ਦੱਖਣੀ ਅਫ਼ਰੀਕੀ ਦੇਸ਼ ਵੈਨਜ਼ੁਏਲਾ ਨੇ ਨੋਟਬੰਦੀ ਕਾਮਯਾਬ ………ਹੋਣ ਕਰਕੇ ਹਫ਼ਤੇ ਬਾਦ ਫੈਸਲਾ ਵਾਪਸ ਲੈ ਲਿਆ ਪਰ ਭਾਰਤੀ ਲੋਕ ਪੰਜਾਹ ਦਿਨਾਂ ਤੋਂ ਨੋਟਬੰਦੀ ‘ਚ ਸਹਿਯੋਗ ਕਰ ਰਹੇ ਹਨ ਸਰਕਾਰ ਵੀ ਇਸ ਗੱਲ ਨੂੰ ਪ੍ਰਵਾਨ ਕਰ ਰਹੀ ਹੈ ਕਿ ਜਨਤਾ ਨੂੰ ਦਿੱਕਤਾਂ ਆ ਰਹੀਆਂ ਹਨ  ਅਜਿਹੇ ਹਾਲਾਤਾਂ ‘ਚ ਭਾਰਤੀ ਰਿਜ਼ਰਵ ਬੈਂਕ ਵਰਗੀ ਸੰਸਥਾ ਹੀ ਜੇਕਰ ਨਿੱਤ ਦਿਹਾੜੇ ਫੈਸਲਾ ਬਦਲਦੀ ਹੈ ਤਾਂ ਇਸ ਨਾਲ ਸਰਕਾਰ ਦੀ  ਯੋਜਨਾ ਪ੍ਰਭਾਵਿਤ ਹੋਵੇਗੀ ਰਿਜ਼ਰਵ ਬੈਂਕ ਨੂੰ ਕੋਈ ਵੀ ਫੈਸਲਾ ਪੂਰੀ ਗੰਭੀਰਤਾ ਤੇ ਜ਼ਿੰਮੇਵਾਰੀ ਨਾਲ ਲੈਣ ਦੀ ਜ਼ਰੂਰਤ ਹੈ ਜਦੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੈਂਕ ਪਹਿਲਾਂ ਹੀ 30 ਦਸੰਬਰ ਤੱਕ ਦਾ ਸਮਾਂ ਦੇ ਚੁੱਕਾ ਹੈ ਤਾਂ ਇੱਕਦਮ ਫੈਸਲੇ ਤੋਂ ਪਲਟੀ ਮਾਰ ਕੇ ਜਿੱਥੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ ਉੱਥੇ ਸਰਕਾਰ ਦੀ ਸਾਖ਼ ਨੂੰ ਵੀ ਠੇਸ ਪਹੁੰਚਾਈ ਹੈ ਨੋਟਬੰਦੀ ਦੇਸ਼ ਅੰਦਰ ਇੱਕ ਕ੍ਰਾਂਤੀ ਵਰਗਾ ਫੈਸਲਾ ਹੁੰਦਾ ਹੈ ਜਿਸ ਨੂੰ ਸਫ਼ਲ ਬਣਾਉਣ ਲਈ ਪੂਰੀ ਯੋਜਨਾਬੰਦੀ ਤੇ ਚੌਕਸੀ ਦੀ ਲੋੜ ਹੁੰਦੀ ਹੈ ਜੇਕਰ ਯੋਜਨਾ ਦੀ ਇੱਕ ਕੜੀ ਵੀ ਕਮਜ਼ੋਰ ਹੋ ਜਾਵੇ ਤਾਂ ਸਾਰੀ ਪ੍ਰਕਿਰਿਆ ਠੱਪ ਹੋ ਜਾਂਦੀ ਹੈ ਨੋਟਬੰਦੀ ਦੀ ਸ਼ੁਰੂਆਤ ‘ਚ ਵੀ ਕੁਝ ਅਫ਼ਵਾਹਾਂ ਫੈਲੀਆਂ ਰਹੀਆਂ ਜਿਸ ਕਾਰਨ  ਲੋਕ ਸਹੀ ਜਾਣਕਾਰੀ ਲੈਣ ਲਈ ਇਧਰ- ਓਧਰ ਭੱਜ-ਦੌੜ ਕਰਦੇ ਵੇਖੇ ਗਏ ਇਹ ਗੱਲ ਵੀ ਬਹੁਤ ਚਿੰਤਾ ਵਾਲੀ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੇ ਐਲਾਨ ਵਿੱਤ ਮੰਤਰੀ ਦੇ ਐਲਾਨਾਂ ਤੋਂ ਭਿੰਨ ਹਨ ਜਿਸ ਨਾਲ ਕਾਫ਼ੀ ਭਰਮ ਵਾਲੀ ਸਥਿਤੀ ਬਣੀ ਹੋਈ ਹੈ ਸਰਕਾਰ ਦਾ ਕਹਿਣਾ ਹੈ ਕਿ ਵਿਆਹ ਦਾ ਕਾਰਡ ਵਿਖਾ ਕੇ ਪਰਿਵਾਰ 2.5 ਲੱਖ ਰੁਪਏ ਬੈਂਕ ‘ਚੋਂ ਕਢਵਾ ਸਕਦਾ ਹੈ ਪਰ ਰਿਜ਼ਰਵ ਬੈਂਕ ਕਹਿ ਰਿਹਾ ਹੈ ਕਿ ਉਸ ਕੋਲ ਕੋਈ ਸੂਚਨਾ ਹੀ ਨਹੀਂ ਇਸੇ ਤਰ੍ਹਾਂ ਰਿਜ਼ਰਵ ਬੈਂਕ ਨੇ ਕਿਹਾ ਕਿ ਸੰਨ 2005 ਤੋਂ ਪਹਿਲਾਂ ਵਾਲੇ ਨੋਟ ਬੈਂਕ ਜਮ੍ਹਾਂ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ ਪਰ ਬੈਂਕਾਂ ਨੇ ਜਮ੍ਹਾਂ ਕਰਨ ਤੋਂ ਇਨਕਾਰ  ਕਰ ਦਿੱਤਾ ਫਿਰ ਰਿਜ਼ਰਵ ਬੈਂਕ ਨੇ ਕਿਹਾ ਕਿ ਇਹ ਨੋਟ ਸਿਰਫ਼ ਰਿਜ਼ਰਵ ਬੈਂਕ ਦੀਆਂ 20 ਸ਼ਖਾਵਾਂ ‘ਚ ਹੀ ਜਮ੍ਹਾ ਹੋ ਸਕਦੇ ਹਨ ਅਜਿਹੀਆਂ ਗਲਤੀਆਂ ਨੂੰ ਕਿਸੇ ਵੀ ਤਰ੍ਹਾਂ ਹਲਕੇ ‘ਚ ਨਹੀਂ ਲਿਆ ਜਾ ਸਕਦਾ ਜੇਕਰ ਕੋਈ ਅਫ਼ਵਾਹ ਵੀ ਫੈਲਦੀ ਹੈ ਤਾਂ ਇਸ ਦਾ ਸਪੱਸ਼ਟੀਕਰਨ ਦਿਨਾਂ ‘ਚ ਨਹੀਂ ਸਗੋਂ ਮਿੰਟਾਂ ‘ਚ ਹੋਣਾ ਚਾਹੀਦਾ ਹੈ ਦੇਸ਼ ਦੇ ਕਲਿਆਣ ਲਈ ਨੋਟਬੰਦੀ ਇੱਕ ਇਤਿਹਾਸਕ ਫੈਸਲਾ ਹੈ ਇਸ ਮਸਲੇ ‘ਤੇ ਸਰਕਾਰ ਤੇ ਬੈਂਕ ਨੂੰ ਪੂਰੀ ਤਰ੍ਹਾਂ ਇੱਕਜੁਟ ਹੋਣ ਦੀ ਜ਼ਰੁਰਤ ਹੈ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top