Breaking News

ਵਿੱਤ ਮੰਤਰੀ ਦੀ ਕੋਠੀ ਮੂਹਰੇ ਕਿਸਾਨ ਨੇ ਜ਼ਹਿਰ ਨਿਗਲਿਆ

ਗੁਰਪ੍ਰੀਤ ਸਿੰਘ ਸੰਗਰੂਰ, 
ਵਿੱਤ ਮੰਤਰੀ ਦੀ ਕੋਠੀ ਮੂਹਰੇ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਲਾਏ ਧਰਨੇ ਦੌਰਾਨ ਇੱਕ ਕਿਸਾਨ ਨੇ ਜ਼ਹਿਰ ਖਾ ਲਿਆ ਹਾਲਤ ਖਰਾਬ ਹੋਣ ‘ਤੇ ਉਸਨੂੰ ਪਹਿਲਾਂ ਸੰਗਰੂਰ ਸਿਵਲ ਹਸਪਤਾਲ ਵਿਖੇ ਲੈ ਜਾਇਆ ਗਿਆ, ਜਿੱਥੋਂ ਹਾਲਤ ਹੋਰ ਗੰਭੀਰ ਹੋਣ ‘ਤੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਦਰਸ਼ਨ ਸਿੰਘ ਪੁੱਤਰ ਨਰੰਗ ਸਿੰਘ ਵਾਸੀ ਸੱਦੋਵਾਲ (ਸੰਗਰੂਰ) ਅੱਜ 13 ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਮੂਹਰੇ ਧਰਨੇ ਵਿੱਚ ਸ਼ਾਮਲ ਹੋਣ ਲਈ ਆਇਆ ਸੀ ਤੇ ਅਚਾਨਕ ਉਸਨੇ ਜ਼ਹਿਰ ਖਾ ਲਿਆ। ਪਹਿਲਾਂ ਇਸਦਾ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ ਪ੍ਰੰਤੂ ਜਦੋਂ ਉਸਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਸਨੂੰ ਸੰਗਰੂਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਉਸਨੂੰ ਪਟਿਆਲਾ ਲਈ ਰੈਫਰ ਕਰ ਦਿੱਤਾ। ਕਿਸਾਨ ਨੇ ਜ਼ਹਿਰ ਕਿਉਂ ਖਾਦਾ ਇਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ।

ਪ੍ਰਸਿੱਧ ਖਬਰਾਂ

To Top