Breaking News

ਵੀਹ ਬੈਂਕਾਂ ਦੇ ਪ੍ਰਬੰਧਕਾਂ ਨੇ ਦਿੱਤੇ ਪੂਜਨੀਕ ਗੁਰੂ ਜੀ ਦੇ ਨਾਂਅ ਪ੍ਰਸੰਸਾ ਪੱਤਰ

 ਮਲੋਟ,     ਮਨੋਜ
ਕੇਂਦਰ ਸਰਕਾਰ ਦੁਆਰਾ 9 ਨਵੰਬਰ ਤੋਂ ਕੀਤੀ ਨੋਟਬੰਦੀ ਦੌਰਾਨ ਆਪਣਾ ਲੈਣ ਦੇਣ ਕਰਨ ਲਈ ਲੰਮੀਆਂ ਲਾਈਨਾਂ ਵਿੱਚ ਲੱਗੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐਸ. ਵੈਲਫੇਅਰ ਫੋਰਸ ਵਿੰਗ ਅਤੇ ਯੂਥ ਵੈਲਫੇਅਰ ਫੈਡਰੇਸ਼ਨ ਦੇ ਸੇਵਾਦਾਰਾਂ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ‘ਤੇ ਚਲਦਿਆਂ ਉਨਾਂ ਦੀ ਚਾਹ, ਪਾਣੀ ਅਤੇ ਬਿਸਕੁਟਾਂ ਨਾਲ ਸੇਵਾ ਕਰਕੇ ਮਾਨਵਤਾ ਦਾ ਫਰਜ਼ ਨਿਭਾਇਆ ਗਿਆ।ਸੇਵਾਦਾਰਾਂ ਦੀ ਇਸ ਸੇਵਾ ਭਾਵਨਾ ਤੋਂ ਖੁਸ਼ ਹੁੰਦਿਆਂ ਸ਼ਹਿਰ ਦੇ 20 ਬੈਂਕਾਂ ਦੇ ਪ੍ਰਬੰਧਕਾਂ ਨੇ ਸੇਵਾਦਾਰਾਂ ਨੂੰ ਪੂਜਨੀਕ ਗੁਰੂ ਜੀ ਦੇ ਨਾਂਅ ਪ੍ਰਸੰਸਾ ਪੱਤਰ ਸੌਂਪੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਸੱਤਪਾਲ ਇੰਸਾਂ ਨੇ ਦੱਸਿਆ ਕਿ ਪਿਛਲੇ ਡੇਢ ਮਹੀਨੇ ਤੋਂ ਮਲੋਟ ਸ਼ਹਿਰ ਦੇ ਲਗਭਗ ਸਾਰੇ ਬੈਂਕਾਂ ਦੀਆਂ ਬ੍ਰਾਂਚ ਅਤੇ ਏ.ਟੀ.ਐਮ. ਤੇ ਆਪਣਾ ਲੈਣ ਦੇਣ ਕਰਨ ਲਈ ਠੰਢ ਦੇ ਮੌਸਮ ‘ਚ ਲੰਮੀਆਂ ਲਾਈਨਾਂ ਵਿੱਚ ਲੱਗੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਸੇਵਾਦਾਰਾਂ ਵੱਲੋਂ ਚਾਹ, ਪਾਣੀ ਅਤੇ ਬਿਸਕੁਟਾਂ  ਨਾਲ ਉਨ੍ਹਾਂ ਦੀ ਸੇਵਾ ਲਗਾਤਾਰ ਜਾਰੀ ਹੈ। ਉਨਾਂ ਦੱਸਿਆ ਕਿ ਮਾਨਵਤਾ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ 20 ਬੈਂਕਾਂ ਦੇ ਪ੍ਰਬੰਧਕਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਾਂਅ ਪ੍ਰਸੰਸਾ ਪੱਤਰ ਵੀ ਸੌਂਪੇ ਹਨ ਅਤੇ ਪੂਜਨੀਕ ਗੁਰੂ ਜੀ ਦੀ ਭਰਪੂਰ ਪ੍ਰਸੰਸਾ ਵੀ ਕੀਤੀ। ਉਨਾਂ ਦੱਸਿਆ ਕਿ ਸੇਵਾਦਾਰਾਂ ਨੇ ਅੱਜ ਵੀ ਸ਼ਹਿਰ ਦੇ ਲਗਭਗ ਸਾਰੇ ਬੈਂਕਾਂ ਅਤੇ ਏ.ਟੀ.ਐਮ. ਤੇ ਲੱਗੀਆਂ ਕਤਾਰਾਂ ‘ਚ ਖੜੇ ਲੋਕਾਂ ਦੀ ਚਾਹ, ਪਾਣੀ ਅਤੇ ਬਿਸਕੁਟਾਂ ਨਾਲ ਸੇਵਾ ਕੀਤੀ। ਇਸ ਸੇਵਾ ਵਿੱਚ ਬਾਬੂ ਰਾਮ ਇੰਸਾਂ, ਰਾਜਨ ਇੰਸਾਂ, ਮੋਤੀ ਮਿਗਲਾਣੀ ਇੰਸਾਂ, ਰਾਜਪਾਲ ਇੰਸਾਂ, ਵਿਨੋਦ ਮਿਗਲਾਣੀ ਇੰਸਾਂ, ਕੁਲਦੀਪ ਇੰਸਾਂ, ਦੀਪਕ ਇੰਸਾਂ, ਰਮੇਸ਼ ਜਲਹੋਤਰਾ ਇੰਸਾਂ, ਰੌਕੀ ਧੀਂਗੜਾ ਇੰਸਾਂ, ਹਰਵਿੰਦਰ ਸਿੰਘ ਟੀਟੂ ਇੰਸਾਂ ਅਤੇ ਰਾਹੁਲ ਇੰਸਾਂ ਨੇ ਭਰਪੂਰ ਸਹਿਯੋਗ ਦਿੱਤਾ।

ਪ੍ਰਸਿੱਧ ਖਬਰਾਂ

To Top