Breaking News

ਵੈਡ ਤੇ ਫਾਕਨਰ ਦੀ ਬਦੌਲਤ ਜਿੱÎਤਿਆ ਅਸਟਰੇਲੀਆ

ਪਾਕਿਸਤਾਨ ਨੂੰ ਪਹਿਲੇ ਇੱਕ ਰੋਜ਼ਾ ਵਿੱਚ ਦਿੱਤੀ 92 ਦੌੜਾਂ ਦੀ ਕਰਾਰੀ ਹਾਰ
ਏਜੰਸੀ  ਬ੍ਰਿਸਬੇਨ,
ਮੈਥਿਊ ਵੈਡ ਨਾਬਾਦ 100 ਦੋੜਾਂ ਦੇ ਸ਼ਾਨਦਾਰ ਸੈਂਕੜੇ ਤੇ ਆਲਰਾਊਂਡਰ ਜੇਮਸ ਫਾਕਨਰ (32 ਦੌੜਾਂ ‘ਤੇ ਚਰ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜੀ ਨਾਲ  ਅਸਟਰੇਲੀਆ ਨੇ ਆਪਣਾ ਜੇਤੂ ਮੁਹਿੰਮ ਜਾਰੀ ਰੱਖਦਿਆਂ ਪਾਕਿਸਤਾਨ ਨੂੰ ਪਹਿਲੇ  ਇੱਕ ਰੋਜ਼ਾ ਵਿੱਚ ਅੱਜ 92 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿੱਚ 1-0 ਦਾ ਵਾਧਾ ਬਣਾ ਲਿਆ
ਅਸਟਰੇਲੀਆ ਨੇ 50 ਓਵਰਾਂ ਵਿੰਚ 9 ਵਿਕਟਾਂ ‘ਤੇ 268 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ  ਪਾਕਿਸਤਾਨ ਨੂੰ 42.4 ਓਰਵਾਂ ਵਿੱਚ  176 ਦੌੜਾਂ ‘ਤੇ ਆਊਟ ਕਰ ਦਿੱਤਾ  ਫਾਕਨਰ ਨੇ 32 ਦੌੜਾਂ ‘ਤੇ ਚਾਰ ਵਿਕਟਾਂ ਤੇ ਪੈਟ ਕਮਿੰਸ ਨੇ 33 ਦੌੜਾਂ ‘ਤੇ ਤਿੰਨ ਵਿਕਟਾਂ ਆਊਟ ਕੀਤੀਆਂ ਅਸਟਰੇਲੀਆ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਉਣ ਵਿੱਚ ਵਿਕਟ ਕੀਪਰ ਵੈਡ ਦਾ ਮਹੱਤਵਪੂਰਨ ਯੋਗਦਾਨ ਰਿਹਾ ਜਿਨ੍ਹਾਂਨੇ 100 ਗੇਂਦਾਂ ਵਿੱਓ ਸੱਤ ਚੌਕਿਆਂ ਤੇ ਦੋ ਛੱਕਿਆਂ ਦੀ ਮੱਦਦ ਨਾਲ ਨਾਬਾਦ 100 ਦੌੜਾਂ ਦੀ ਪਾਰੀ ਖੇਡੀ ਅਸਟਰੇਲੀਆ ਦੀ ਘਰੇਲੂ ਜ਼ਮੀਨ ‘ਤੇ ਪਾਕਿਸਤਾਨ ਦੇ ਖਿਲਾਫ਼   ਇਹ ਲਗਾਤਾਰ 9ਵੀਂ ਇੱਕ ਰੋਜ਼ਾ  ਜਿੱਤ ਹੈ
ਅਸਟਰੇਲੀਆ ਦੀ ਪਾਕਿਸਤਾਨ ਦੇ ਖਿਲਾਫ਼ ਓਵਰ ਆਲ ਇਹ ਲਗਾਤਾਰ ਛੇਵੀਂ ਇੱਕ ਰੋਜ਼ਾ ਜਿੱਤ ਤੇ ਇਸ ਦੌਰੇ ਵਿੱਚ ਚੌਥੀ ਜਿੱਤ ਹੈ  ਅਸਟਰੇਲੀਆ ਨੇ ਪਾਕਿਸਤਾਨ  ਨੂੰ ਟੈਸਟ ਸੀਰੀਜ਼ ਵਿੱਚ 3-0 ਨਾਲ ਹਰਾਇਆ ਸੀ  ਪਾਕਿਸਤਾਨ  ਇੱਕ  ਵੇਲੇ ਤਿੰਨ ਵਿਕਟਾਂ  ‘ਤੇ 109 ਦੌੜਾਂ ਬਣਾਕੇ ਚੁਣੌਤੀਪੂਰਨ ਸਥਿਤੀ ਵਿੱਚ ਸੀ ਪਰ ਇਯ ਤੋਂ ਬਾਅਦ ਟੀਮ ਨੇ ਲਗਾਤਾਰ ਵਿਕਟਾਂ ਗਵਾਈਆਂ
ਪਾਕਿਸਤਾਨ ਨੇ ਆਖਰੀ ਚਾਰ ਵਿਕਟਾਂ ਸਿਰਫ਼ 18 ਦੌੜਾਂ  ਜੋੜ ਕੇ ਗਵਾਈਆਂ ਤੇ ਪੂਰੀ ਟੀਮ 42.4 ਓਵਰਾਂ ਵਿੱਚ ਤ ਸਿਮਟ ਗਈ  ਬਾਬਰ ਆਜ਼ਮ ਨੇ 46 ਗੇਂਦਾਂ ‘ਚ ਤਿੰਨ ਚੌਕਿਆਂ ਦੀ ਮੱਦਦ ਨਾਲ ਸਭ ਤੋਂ  ਜ਼ਿਆਦਾ  33 ਦੌੜਾਂ , ਇਮਾਦ ਵਸੀਮ ਨੇ 29 ਦੌੜਾਂ , ਕਪਤਾਨ ਤੇ ਓਪਨਰ ਅਜ਼ਹਰ ਅਲੀ ਨੇ 24 ਦੌੜਾਂ , ਮੁਹੰਮਦ ਰਿਜਵਾਨ ਨੇ 21 ਦੌੜਾਂ, ਸ਼ਰਜੀਲ ਖਾਨ ਨੇ 18 ਤੇ ਉਮਰ ਅਕਮਲ ਨੇ  17 ਦੌੜਾਂ ਬਣਾਈਆਂ  ਫਾਕਨਰ ਨੇ ਪਾਕਿਤਸਾਨੀ ਚੋਟੀ ਕ੍ਰਮ ਦੇ ਤਿੰਨ ਬੱਲੇਬਾਜਾਂ  ਅਜਹਰ ਅਲੀ, ਸ਼ਰਜੀਲ ਖਾਨ ਤੇ ਮੁਹੰਮਦ ਹਫ਼ੀਜ਼ ਨੂੰ ਆਊਟ ਕਰਕੇ ਪਾਕਿਸਤਾਨ ਨੂੰ ਬੈਕਫੁੱਟ ‘ਤੇ ਲਿਆ ਦਿੱਤਾ ਅਜ਼ਹਰ ਅਲੀ 9ਵੇਂ ਓਵਰ ਵਿੱਚ ਆਪਣੇ 12 ਦੌੜਾਂ ਦੇ ਸਕੋਰ ‘ਤੇ ਰਿਟਾਇਰਡ ਹਰਟ ਹੋਏ ਸਨ  ਤੇ ਉਹ 33ਵੇਂ ਓਵਰ ਵਿੱਚ ਫਿਰ ਬੱਲੇਬਾਜੀ ਲਈ ਵਾਪਸ ਆਇਆ ਪਰ ਉਦੋਂ ਤੱਕ ਪਾਕਿਸਤਾਨ ਦੀਆਂ ਛੇ ਵਿਕਟਾਂ ਆਊਟ ਹੋ ਚੁੱਕੀਆਂ ਸਨ ਅਜ਼ਹਰ  ਵਾਪਸ ਆਉਣ ਤੋਂ ਬਾਅਦ ਆਪਣੇ ਸਕੋਰ ਵਿੱਚ 12 ਦੌੜਾਂ ਦਾ ਹੀ ਵਾਧਾ ਕਰ ਸਕਿਆ
ਪਾਕਿਤਸਾਨ ਵੱਲੋਂ ਕੋਈ ਬੱੇਲੇਬਾਜ਼ ਵੱਡੀ ਸਾਂਝੇਦਾਰੀ ਨਾ ਕਰ ਸਕਿਆ ਜੋ ਉਸ ਦੀ ਹਾਰ ਦਾ ਕਾਰਨ ਬਣੀ ਉਸਦੀ ਸਭ ਤੋਂਵੱਡੀ ਸਾਂਝੇਦਾਰੀ ਪਹਿਲੇ ਵਿਕਟ ਲਈ 38 ਦੌੜਾਂ ਦੀ ਰਹੀ ਫਾਕਨਰ ਨੇ ਸੱਤ ਓਵਰ ਵਿੱਚ 32 ਦੌੜਾਂ ‘ਤੇ ਚਾਰ ਵਿਕਟਾਂ, ਕਮਿੰਸ ਨੇ 8.4 ਓਵਰਾਂ ਵਿੱਚ 33 ਦੌੜਾਂ ‘ਤੇ ਤਿੰਨ ਵਿਕਟਾਂ, ਮਿਸ਼ੇਲ ਸਟਾਰਕ ਨੇ ਅੱਠ ਓਵਰਾਂ ਵਿੱਚ 34 ਦੌੜਾਂ ‘ਤੇ ਦੋ ਵਿਕਟਾਂ ਤੇ ਮਿਸ਼ੇਲ ਮਾਰਸ਼ ਨੇ ਛੇ ਓਵਰਾਂ ਵਿੱਚ 27 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤਾ

ਪ੍ਰਸਿੱਧ ਖਬਰਾਂ

To Top