Breaking News

ਵੱਡੇ ਨੋਟਾਂ ਦੇ ਵਿਮੁਦਰੀਕਰਨ ਦੀ ਸਲਾਹ ਮੇਰੀ ਸੀ : ਚੰਦਰਬਾਬੂ ਨਾਇਡੂ

ਵਿਜੈਵਾੜਾ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਅੱਜ ਫਿਰ ਦੁਹਰਾਇਆ ਕਿ ਵੱਡੇ ਨੋਟਾਂ ਦੇ ਵਿਮੁਦਰੀਕਰਨ ਦੀ ਸਲਾਹ ਉਨ੍ਹਾਂ ਨੇ ਹੀ ਦਿੱਤੀ ਸੀ।
ਸ੍ਰੀ ਨਾਇਡੂ ਨੇ ਜ਼ਿਲ੍ਹਾ ਅਧਿਕਾਰੀਆਂ ਦੇ ਸੰਮੇਲਨ ‘ਚ ਕਿਹਾ ਕਿ ਦੇਸ਼ ‘ਚ ਨਗਦੀ ਸੰਕਟ ਨੂੰ ਦੂਰ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਉਨ੍ਹਾਂ ਨੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨ ਉਰਜਿਤ ਪਟੇਲ ਨਾਲ ਗੱਲਬਾਤ ਕੀਤੀ ਹੈ।
ਸ੍ਰੀ ਨਾਇਡੂ ਉਸ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਹਨ ਜਿਸ ਨੂੰ ਨਗਦੀ ਰਹਿਤ ਕਾਰੋਬਾਰ ਨੂੰ ਉਤਸ਼ਾਹ ਦੇਣ ਤੇ ਵਿਮੁਦਰੀਕਰਨ ਤੋਂ ਬਾਅਦ ਲੋਕਾਂ ਦੇ ਸੰਕਟ ਨੂੰ ਘਟਾਉਣ ‘ਤੇ ਨਜ਼ਰ ਰੱਖਣ ਲਈ ਕੇਂਦਰ ਦੁਆਰਾ ਬਣਾਇਆ ਗਿਆ ਹੈ।

ਪ੍ਰਸਿੱਧ ਖਬਰਾਂ

To Top