ਦੇਸ਼

ਸ਼ਸ਼ੀਕਲਾ ਨੇ ਸੰਭਾਲੀ ਏਆਈਏਡੀਐੱਮਕੇ ਦੀ ਕਮਾਨ

ਪਾਰਟੀ ਦੇ ਸਾਰੇ ਆਗੂਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ
ਏਜੰਸੀ ਚੇੱਨਈ,
ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਨਜ਼ਦੀਕੀ ਸਹਿਯੋਗੀ ਵੀ. ਕੇ. ਸ਼ਸ਼ੀਕਲਾ ਨੂੰ ਅੱਜ ਸੱਤਾਧਾਰੀ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕਸ਼ਗਮ (ਏਆਈਏਡੀਐੱਮਕੇ) ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਉਪ ਨਗਰੀ ਵਨਗਰਾਮ ‘ਚ ਇੱਕ ਵਿਆਹ ਭਵਨ ‘ਚ ਹੋਈ ਪਾਰਟੀ ਦੀ ਆਮ ਪਰਿਸ਼ਦ ਦੀ ਮੀਟਿੰਗ ‘ਚ ਸਰਬਸੰਮਤੀ ਨਾਲ ਸ੍ਰੀਮਤੀ ਸ਼ਸ਼ੀਕਲਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਇਸਦੇ ਲਈ ਪਾਰਟੀ ਦੇ ਸੀਨੀਅਰ ਆਗੂਆਂ ਨੇ ਮਤਾ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ
ਮਤੇ ‘ਚ ਕਿਹਾ ਗਿਆ ਕਿ ਚੋਣਾਂ ਦੀ ਰਸਮ ਪੂਰੀ ਹੋਣ ਤੱਕ ਸ੍ਰੀਮਤੀ ਸ਼ਸ਼ੀਕਲਾ ਨੂੰ ਇਸ ਅਹੁਦੇ ਦੇ ਨਾਲ ਜੁੜੇ ਸਾਰੇ ਅਧਿਕਾਰ ਹਾਸਲ ਹੋਣਗੇ ਪਰਿਸ਼ਦ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਤੇ ਖਜ਼ਾਨਚੀ ਓ. ਪਨੀਰਸੇਲਵਮ, ਸੀਨੀਅਰ ਮੰਤਰੀ ਏਦਾਪਦੀ ਪਲਾਨੀਸਵਾਮੀ ਤੇ ਲੋਕ ਸਭਾ ਦੇ ਡਿਪਟੀ ਸਪੀਕਰ ਐਮ. ਥੰਬੀਦੁਰਈ ਦੀ ਅਗਵਾਈ ‘ਚ ਪਾਰਟੀ ਦਾ ਇੱਕ ਵਫ਼ਦ ਸ੍ਰੀਮਤੀ ਸ਼ਸ਼ੀਕਲਾ ਨੂੰ ਪੋਜ
ਗਾਰਡਨ ਸਥਿੱਤ ਨਿਵਾਸ ‘ਤੇ ਗਿਆ ਤੇ ਉਨ੍ਹਾਂ ਮਤੇ ਦੀ  ਕਾਪੀ ਸੌਂਪੀ ਉਨ੍ਹਾਂ ਨੇ ਉਨ੍ਹਾਂ ਤੋਂ ਰਸਮੀ ਤੌਰ ‘ਤੇ ਪਾਰਟੀ ਦੀ ਵਾਗਡੋਰ ਸੰਭਾਲਣ ਦੀ ਵੀ ਅਪੀਲ ਕੀਤੀ
ਪਰਿਸ਼ਦ ਦੀ ਮੀਟਿੰਗ ਤੋਂ ਪਹਿਲਾਂ ਅੰਨਾਦਰਮੁਕ ਦੇ ਆਗੂਆਂ ਨੇ ਸ੍ਰੀਮਤੀ ਜੈਲਲਿਤਾ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਸ੍ਰੀਮਤੀ ਜੈਲਲਿਤਾ ਦਾ ਬੀਤੀ ਪੰਜ ਦਸੰਬਰ ਨੂੰ ਦੇਹਾਂਤ ਹੋ ਗਿਆ ਸੀ ਪਰਿਸ਼ਦ ਨੇ ਉਨ੍ਹਾਂ ਦੇ ਸਨਮਾਨ ‘ਚ ਦੋ ਮਿੰਟ ਦਾ ਮੌਨ ਵੀ ਰੱਖਿਆ ਮੁੱਖ ਮੰਤਰੀ ਮਨੀਰਸੇਲਵਮ ਨੇ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਮਤਾ ਪੇਸ਼ ਕੀਤਾ ਸੋਗ ਮਤਾ ਪੜ੍ਹਨ ਦੌਰਾਨ ਉਹ ਭਾਵੁਕ ਹੋ ਗਏ ਤੇ ਉਨ੍ਹਾਂ ਦੇ ਹੰਝੂ ਵਹਿ ਤੁਰੇ ਉਨ੍ਹਾਂ ਤੋਂ ਇਲਾਵਾ ਕਈ ਮਹਿਲਾ ਮੈਂਬਰ ਵੀ ਰੌਂਦੀ ਹੀ ਨਜ਼ਰ ਆਈਆਂ ਪਾਰਟੀ ਦੇ ਮੁਖ ਮੰਡਲ ਦੇ ਮੁਖੀ ਈ ਮਧੁਸੂਦਨ ਦੀ ਅਗਵਾਈ ‘ਚ ਇਹ ਮੀਟਿੰਗ ਹੋਈ ਪਾਰਟੀ ਸੁਪਰੀਮੋ ਜੈਲਲਿਤਾ ਦੇ ਦੇਹਾਂਤ ਤੋਂ ਬਾਅਦ ਪਾਰਟੀ ਦੀ ਆਮ ਪਰਿਸ਼ਦ ਦੀ ਇਹ ਪਹਿਲੀ ਮੀਟੰਗ ਸੀ

ਪ੍ਰਸਿੱਧ ਖਬਰਾਂ

To Top