Breaking News

ਸ਼ਿਵ ਲਾਲ ਡੋਡਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ

ਨਰਾਇਣ/ਸੁਧੀਰ  ਫਾਜ਼ਿਕਲਾ/ਅਬੋਹਰ,
ਸ਼ਹਿਰ ਦੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਨੇ ਸ਼ੁੱਕਰਵਾਰ ਨੂੰ ਸਖ਼ਤ ਸੁਰੱਖਿਆ ਹੇਠ ਫਾਜ਼ਿਲਕਾ ਵਿਖੇ ਚੋਣ ਅਧਿਕਾਰੀ ਜਸਪ੍ਰੀਤ  ਸਿੰਘ  ਦੇ ਦਫ਼ਤਰ ‘ਚ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਇਸ ਤੋਂ ਪਹਿਲਾਂ ਸ੍ਰੀ ਡੋਡਾ ਦੇ ਹਮਾਇਤੀਆਂ ਨੇ ਸੇਠੀ ਪੈਲੇਸ ਅਬੋਹਰ ‘ਚ ਇੱਕ ਵਿਸ਼ਾਲ ਬੈਠਕ ਕੀਤੀ
ਉੱਥੋਂ ਸ੍ਰੀ ਡੋਡਾ ਆਪਣੇ ਹਮਾਇਤੀਆਂ ਨਾਲ ਤਹਿਸੀਲ ਕੰਪਲੈਕਸ ਵਿਖੇ 11 ਵਜੇ ਪੁੱਜੇ ਤੇ ਆਪਣੇ ਨਾਮਜ਼ਦਗੀ ਕਾਗਜ਼ ਚੋਣ ਅਧਿਕਾਰੀ ਨੂੰ ਦਿੱਤੇ ਕਵਰਿੰਗ ਉਮੀਦਵਾਰ ਵਜੋਂ ਉਨ੍ਹਾਂ ਦੇ ਭਤੀਜੇ ਅਮਿਤ ਡੋਡਾ ਨੇ ਕਾਗਜ਼ ਭਰੇ ਰੈਲੀ ‘ਚ ਸ਼ਾਮਲ ਹੋਏ ਲੋਕਾਂ ਦਾ ਮੰਨਣਾ ਸੀ ਕਿ ਸ੍ਰੀ ਡੋਡਾ ਨਾਮਜ਼ਦਗੀ ਕਾਗਜ਼ ਭਰਨ ਤੋਂ ਬਾਅਦ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਨਗੇ ਪਰ ਪੁਲਿਸ ਨੇ ਕਾਨੂੰਨ ਪ੍ਰਬੰਧ ਨੂੰੰ ਕਾਇਮ ਰੱਖਦਿਆਂ ਹਮਾਇਤੀਆਂ ਨੂੰ ਮਿਲਣ ਤੇ ਸੰਬੋਧਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਅਦਾਲਤ ਤੋਂ ਸਿਰਫ ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਣ ਦੇ ਆਦੇਸ਼ ਜਾਰੀ ਹੋਏ ਸਨ
ਇਸ ਮੌਕੇ ਤਹਿਸੀਲ ਕੰਪਲੈਕਸ ਤੋਂ ਬਾਹਰ ਅਜ਼ਾਦ ਉਮੀਦਵਾਰ ਸ਼ਿਵ ਲਾਲ ਡੋਡਾ ਦੀ ਪਤਨੀ ਸੁਨੀਤਾ ਡੋਡਾ ਨੇ ਸ਼ਹਿਰ ਵਾਸੀਆਂ ਅੱਗੇਂ ਹੱਥ ਜੋੜਦੇ ਹੋਏ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ

ਪ੍ਰਸਿੱਧ ਖਬਰਾਂ

To Top