ਦੇਸ਼

ਸ਼ੀਨਾ ਬੋਰਾ ਕਤਲ ਕਾਂਡ : ਇੰਦਰਾਣੀ ਨੂੰ ਮਿਲੀ 12 ਘੰਟਿਆਂ ਦੀ ਜਮਾਨਤ

ਏਜੰਸੀ ਮੁੰਬਈ, 
ਕੇਂਦਰੀ ਜਾਂਚ ਬਿਊਰੋ ਦੀ ਅਦਾਲਤ ਨੇ ਅੱਜ ਸ਼ੀਨਾ ਬੋਰਾ ਕਤਲ ਮਾਮਲੇ ‘ਚ ਮੁੱਖ ਦੋਸ਼ੀ ਇੰਦਰਾਣੀ ਮੁਖਰਜੀ ਨੂੰ ਪਿਓ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਣ ਲਈ ਇੱਕ ਦਿਨ ਦੀ ਜ਼ਮਾਨਤ ਦਿੱਤੀ ਵਿਸ਼ੇਸ਼ ਅਦਾਲਤ ਦੇ ਜੱਜ ਐਚ. ਐਸ. ਮਹਾਜਨ ਨੇ ਸਿਰਫ਼ ਇੱਕ ਦਿਨ (12 ਘੰਟੇ) ਲਈ ਇੰਦਰਾਣੀ ਨੂੰ ਜ਼ਮਾਨਤ ਦਿੱਤੀ ਹੈ ਇੰਦਰਾਣੀ ਨੇ ਆਪਣੇ ਗ੍ਰਹਿ ਨਗਰ ਗੁਹਾਟੀ ਜਾਣ ਲਈ ਇਜਾਜ਼ਤ ਮੰਗੀ ਸੀ ਪਰ ਅਦਾਲਤ ਨੇ ਮਨਾ ਕਰ ਦਿੱਤਾ ਇੰਦਰਾਣੀ ਦੇ ਪਿਓ ਉਪੇਂਦਰ ਬੋਰਾ ਦਾ 15 ਦਸੰਬਰ ਨੂੰ ਦੇਹਾਂਤ ਹੋ ਗਿਆ ਸੀ ਜਮਾਨਤ ਦੇਣ ਦੇ ਨਾਲ  ਹੀ ਜੱਜ ਮਹਾਜਨ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ  ਇੰਦਰਾਣੀ ਨੂੰ ਸਵੇਰੇ ਭਾਯਖਲਾ ਜੇਲ੍ਹ ‘ਚੋਂ ਕੱਢਿਆ ਜਾਵੇ ਤੇ ਸ਼ਾਮ ਸੱਤ ਵਜੇ ਵਾਪਸ ਜੇਲ੍ਹ ਲਿਆਂਦਾ ਜਾਵੇ ਇਸ ਦੌਰਾਨ ਇੰਦਰਾਣੀ ਮੀਡੀਆ ਦੇ ਲੋਕਾਂ ਨਾਲ ਗੱਲ ਨਹੀਂ ਕਰੇਗੀ

ਪ੍ਰਸਿੱਧ ਖਬਰਾਂ

To Top