Breaking News

ਸ਼ੂਟਿੰਗ ਦੌਰਾਨ ਜ਼ਖ਼ਮੀ ਹੋਏ ਰਜਨੀਕਾਂਤ

ਚੇਨੱਈ। ਦੱਖਣ ਭਾਰਤ ਦੇ ਸੁਪਰ ਸਟਾਰ ਰਜਨੀਕਾਂਤ ਆਪਣੀ ਆਉਣ ਵਾਲੀ ਫ਼ਿਲਮ 2.0 (ਟੂ ਪੁਆਇੰਟ ਜ਼ੀਰੋ) ਦੀ ਸ਼ੂਟਿੰਗ ਦੌਰਾਨ ਜ਼ਖ਼ਮੀ ਹੋ ਗਏ।
ਇਸ ਫ਼ਿਲਮ ਦੇ ਨਿਰਮਾਣ ਨਾਲ ਜੁੜੀ ਲਾਇਕਾ ਪ੍ਰੋਡਕਸ਼ਨ ਦੇ ਇੱਕ ਸੂਤਰ ਨੇ ਜਾਣਕਾਰੀ ਦਿੱਤੀ ਕਿ ਕੱਲ੍ਹ ਸ਼ਾਮ ਸ਼ੂਟਿੰਗ ਦੌਰਾਨ ਰਜਨੀਕਾਂਤ ਦੇ ਪੈਰ ‘ਤੇ ਸੱਟ ਲੱਗੀ ਜਿਸ ਤੋਂ ਬਾਅਦ ਸਥਾਨਕ ਹਸਪਤਾਲ ‘ਓ ਉਨ੍ਹਾਂ ਦਾ ਇਲਾਜ ਕਰਵਾਇਟਾ ਗਿਆ।
ਬਾਅਦ ‘ਚ ਰਜਨੀਕਾਂਤ ਦੇ ਜਨਸੰਪਰਕ ਅਧਿਕਾਰੀ ਰਿਆਜ ਅਹਿਮਦ ਨੇ ਟਵੀਟ ਕਰਕੇ ਦੱਸਿਆ ਕਿ ਹੁਣ ਉਹ ਠੀਕ-ਠਾਕ ਹਨ ਤੇ ਰਾਤ ਨੂੰ ਫ਼ਿਲਮ ਦੀ ਸ਼ੂਟਿੰਗ ਲਈ ਸੈੱਟ ‘ਤੇ ਵਾਪਸ ਆ ਜਾਣਗੇ।

ਪ੍ਰਸਿੱਧ ਖਬਰਾਂ

To Top