Breaking News

ਸਬੂਤਾਂ ਦੀ ਘਾਟ ਕਾਰਨ ਸਾਬਕਾ ਡੀਜੀਪੀ ਸਮੇਤ ਚਾਰ ਪੁਲਿਸ ਅਧਿਕਾਰੀ ਬਰੀ

ਸੱਚ ਕਹੂੰ ਨਿਊਜ਼ ਰੂਪਨਗਰ, 
ਇੱਥੋਂ ਦੀ ਇੱਕ ਅਦਾਲਤ ਨੇ ਕਤਲ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀ. ਜੀ. ਪੀ. ਐਸ. ਕੇ. ਸ਼ਰਮਾ ਸਮੇਤ ਚਾਰ ਅਧਿਕਾਰੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ ਬਰੀ ਹੋਣ ਵਾਲੇ ਬਾਕੀ ਅਧਿਕਾਰੀਆਂ ਵਿੱਚ ਸਾਬਕਾ ਡੀ. ਆਈ. ਜੀ. ਐਸ. ਪੀ. ਐਸ. ਬਸਰਾ, ਸਾਬਕਾ ਡੀ. ਐਸ. ਪੀ. ਬਲਕਾਰ ਸਿੰਘ ਅਤੇ ਸਾਬਕਾ ਏ. ਐਸ. ਆਈ. ਗੁਰਚਰਨ ਸਿੰਘ ਸ਼ਾਮਲ ਹਨ
18 ਸਾਲ ਤੱਕ ਚੱਲੇ ਇਸ ਕੇਸ ਤੋਂ ਬਾਅਦ ਅਦਾਲਤ ਦੇ ਫੈਸਲੇ ਨੇ ਪੀੜਤਾਂ ਨੂੰ ਨਿਰਾਸ਼ ਕਰ ਦਿੱਤਾ ਹੈ ਮ੍ਰਿਤਕ ਕੁਲਦੀਪ ਸਿੰਘ ਦੇ ਪਿਤਾ ਅਜਾਇਬ ਸਿੰਘ ਨੇ ਮਾਯੂਸ ਹੁੰਦਿਆਂ ਆਖਿਆ ਕਿ ਉਹਨਾਂ ਨਾਲ ਧੱਕਾ ਹੋਇਆ ਹੈ ਪੀੜਤਾਂ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਨੌਤੀ ਦੇਣ ਦਾ ਐਲਾਨ ਕੀਤਾ ਹੈ
ਜਿਕਰਯੋਗ ਹੈ ਕਿ ਰੋਪੜ ਜਿਲ੍ਹੇ ਦੇ ਪਿੰਡ ਅਮਰਾਲੀ ਦੇ ਕੁਲਦੀਪ ਸਿੰਘ ਨੂੰ 24 ਅਕਤੂਬਰ 1990 ਨੂੰ ਮੋਰਿੰਡਾ ਤੋਂ ਪੁਲਿਸ ਨੇ ਚੁੱਕ ਲਿਆ ਸੀ ਮ੍ਰਿਤਕ ਦੇ ਪਿਤਾ ਅਨੁਸਾਰ 15 ਮਈ 1991 ਨੂੰ ਉਸ ਦੇ ਬੇਟਾ ਦਾ ਝੂਠਾ ਮੁਕਾਬਲਾ ਦਿਖਾ ਦਿੱਤਾ ਗਿਆ ਤੇ ਇਸ ਤੋਂ ਬਾਅਦ 1998 ਵਿੱਚ ਕੁਲਦੀਪ ਸਿੰਘ ਦਾ ਕੇਸ ਦਰਜ ਹੋਇਆ ਜਿਸ ਵਿੱਚ ਉੱਚ ਪੁਲਿਸ ਅਧਿਕਾਰੀਆਂ ਨੂੰ ਵੀ ਨਾਮਜਦ ਕੀਤਾ ਗਿਆ ਸੀ ਇਹਨਾਂ ਪੁਲਿਸ ਅਧਿਕਾਰੀਆਂ ਵਿੱਚ ਉਸ ਸਮੇਂ ਦੇ ਡੀ. ਜੀ. ਪੀ. ਐਸ. ਕੇ. ਸ਼ਰਮਾ , ਸਾਬਕਾ ਡੀ. ਆਈ. ਜੀ. ਐਸ. ਪੀ. ਐਸ. ਬਸਰਾ, ਸਾਬਕਾ ਡੀ. ਐਸ. ਪੀ. ਬਲਕਾਰ ਸਿੰਘ ਅਤੇ ਸਾਬਕਾ ਏ. ਐਸ. ਆਈ. ਗੁਰਚਰਨ ਸਿੰਘ ਸ਼ਾਮਲ ਸਨ

ਪ੍ਰਸਿੱਧ ਖਬਰਾਂ

To Top