ਸੰਪਾਦਕੀ

ਸਮਾਜਵਾਦੀ ਪਾਰਟੀ ‘ਚ ਮੱਚਿਆ ਘਮਸਾਣ

Aklesh and Shivpal

ਉੱਤਰ ਪ੍ਰਦੇਸ਼ ਦੀ ਰਾਜਨੀਤੀ ‘ਚ ਘਮਸਾਣ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਸੱਤਾ ਸੰਭਾਲ ਰਿਹਾ ਯਾਦਵ ਪਰਿਵਾਰ ਬੁਰੀ ਤਰ੍ਹਾਂ ਦੁਫ਼ਾੜ ਹੋਇਆ ਇੱਕ ਦੂਜੇ ਨੂੰ ਠਿੱਬੀ ਲਾਉਣ ‘ਤੇ ਉਤਾਰੂ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਜਨੀਤੀ ਦੇ ਧੁਰੰਦਰ ਮੰਨੇ ਜਾਂਦੇ ਮੁਲਾਇਮ ਸਿੰਘ ਯਾਦਵ ਪਰਿਵਾਰ ਨੂੰ ਸੰਭਾਲਣ ‘ਚ ਵਾਰ-ਵਾਰ ਨਾਕਾਮ ਹੋ ਰਹੇ ਹਨ ਚਾਚੇ-ਭਤੀਜੇ ਤੋਂ ਛਿੜੀ ਜੰਗ ਹੁਣ ਸੂਬੇ ਭਰ ਦੀ ਲੀਡਰਸ਼ਿਪ ਨੂੰ ਬੁਰੀ ਤਰ੍ਹਾਂ ਵੰਡ ਚੁੱਕੀ ਹੈ ਵਿਧਾਨ ਸਭਾ ਚੋਣਾਂ ਦੇ ਐਨ ਨੇੜੇ ਹੋਣ ਕਾਰਨ ਪੂਰੇ ਦੇਸ਼ ਦਾ ਧਿਆਨ ਸਭ ਤੋਂ ਵੱਡੇ ਸੂਬੇ ਦੀ ਸਿਆਸਤ ‘ਤੇ ਟਿਕਿਆ ਹੋਇਆ ਹੈ ਇਸ ਘਟਨਾਚੱਕਰ ਤੋਂ ਇਹ ਗੱਲ ਤਾਂ ਸਾਬਤ ਹੋ ਰਹੀ ਹੈ ਸਿਆਸਤ ਖਾਸਕਰ ਉੱਤਰੀ ਭਾਰਤ ਦੀ ਸਿਆਸਤ ਪਰਿਵਾਰਵਾਦ,  ਅਹੁਦੇਦਾਰੀਆਂ ਤੇ ਸੱਤਾ ਸੁਖ ਦੀ ਇੱਛਾ ਜਿਹੇ ਔਗੁਣਾਂ ਨਾਲ ਬੁਰੀ ਤਰ੍ਹਾਂ ਗ੍ਰਸਤ ਹੋ ਗਈ ਹੈ ਨਵੀਂ ਪੀੜ੍ਹੀ ਤੇ ਪੁਰਾਣੀ ਪੀੜ੍ਹੀ ਦਾ ਭੇਦਭਾਵ ਵੀ ਇਸ ਫੁੱਟ ਨੂੰ ਤੇਜ਼ ਕਰ ਰਿਹਾ ਹੈ ਦਰਅਸਲ ਪਿਛਲੇ ਇੱਕ ਸਾਲ ਤੋਂ ਹੀ ਸੂਬਾ ਸਰਕਾਰ ਦੇ ਫੈਸਲਿਆਂ ਦੀ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਭੰਨ ਤੋੜ ਨੇ ਸਰਕਾਰ ਦੇ ਨਾਲ-ਨਾਲ ਪਾਰਟੀ ਦੀਆਂ ਪਰੇਸ਼ਾਨੀਆਂ ‘ਚ ਭਾਰੀ ਵਾਧਾ ਕੀਤਾ ਸੀ ਮੁੱਖ ਮੰਤਰੀ ਵੱਲੋਂ ਭ੍ਰਿਸ਼ਟਾਚਾਰ ‘ਚ ਘਿਰੇ ਮੰਤਰੀਆਂ ਖਿਲਾਫ਼ ਕਾਰਵਾਈ ਨੂੰ ਮੁਲਾਇਮ ਸਿੰਘ ਯਾਦਵ ਦੇ ਪ੍ਰਭਾਵ ਨਾਲ ਬਦਲਿਆ ਗਿਆ ਸਰਕਾਰ ਵਿਚਲੀ ਗੁਟਬੰਦੀ ਨੇ ਸਹੀ ਤੇ ਗਲਤ ਦਰਮਿਆਨ ਫ਼ਰਕ ਨੂੰ ਖ਼ਤਮ ਕਰ ਦਿੱਤਾ ਹੈ ਇਸ ਰੌਲੇ-ਰੱਪੇ ਦਾ ਇੱਕੋ-ਇੱਕ ਕਾਰਨ ਆ ਰਹੀਆਂ ਚੋਣਾਂ ‘ਚ ਆਪਣੇ-ਆਪਣੇ ਧੜੇ ਦੀ ਪਕੜ ਬਣਾਉਣਾ ਹੈ ਦੂਜੇ ਪਾਸੇ ਦੱਖਣੀ ਭਾਰਤ ਦੀ ਰਾਜਨੀਤੀ ਕੁਝ ਹੱਦ ਤੱਕ ਸਿਹਤਮੰਦ ਪਰੰਪਰਾ ਨੂੰ ਜਨਮ ਦਿੰਦੀ ਨਜ਼ਰ ਆ ਰਹੀ ਹੈ ਸ਼ਸ਼ੀਕਲਾ ਨੂੰ ਜਿਸ ਸਹਿਮਤੀ ਤੇ ਸਦਭਾਵਨਾ ਨਾਲ ਏਆਈਡੀਐੱਮਕੇ ਪਾਰਟੀ ਦੀ ਜਨਰਲ ਸਕੱਤਰ ਬਣਾਇਆ ਗਿਆ ਹੈ ਉਹ ਆਪਣੇ ਆਪ ‘ਚ ਮਿਸਾਲ ਹੈ ਪਾਰਟੀ ਦੇ ਆਗੁਆਂ ਵੱਲੋਂ ਸ਼ਸ਼ੀਕਲਾ ਨੂੰ ਪੂਰੀ ਹਮਾਇਤ ਦਿੱਤੀ ਗਈ ਪਾਰਟੀ ‘ਚ ਅਨੁਸ਼ਾਸਨ ਸੱਤਾ ਸੁਖ ਦੀ ਬਜਾਇ ਜਨਤਾ ਦੀ ਸੇਵਾ ਭਾਵਨਾ ਪਾਰਟੀ ਦੇ ਨਾਲ-ਨਾਲ ਸਰਕਾਰ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ ਦਰਅਸਲ ਅਨੁਸ਼ਾਸਨ ਦਾ ਸਬੰਧ ਆਗੂਆਂ ਦੀ ਵਿਚਾਰਧਾਰਾ ਨਾਲ ਜੁੜਿਆ ਹੁੰਦਾ ਹੈ ਜਦੋਂ ਸੱਤਾ ਨੂੰ ਸਿਰਫ਼ ਤਾਕਤ ਪ੍ਰਾਪਤੀ ਦਾ ਸਾਧਨ ਸਮਝ ਲਿਆ ਜਾਵੇ ਤਾਂ ਆਦਰਸ਼ਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਸੱਤਾ ਸੁਖ ਦੇ ਨਾਲ ਅਹੁਦੇਦਾਰੀਆਂ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ ਨਵੀਆਂ ਪਾਰਟੀਆਂ ਬਣਾਉਣ ਦਾ ਰੁਝਾਨ ਕਿਸੇ ਵੇਲੇ ਦੇਸ਼ ‘ਚ ਚੰਦ ਕੁ ਪਾਰਟੀਆਂ ਹੁੰਦੀਆਂ ਸਨ ਅਹੁਦੇਦਾਰੀਆਂ ਲਈ ਲੜਾਈ ਬਹੁਤ ਘੱਟ ਹੁੰਦੀ ਸੀ ਹੌਲੀ-ਹੌਲੀ ਅਹੁਦੇਦਾਰੀਆਂ ਦਾ ਲੋਭ ਵਧਿਆ, ਵੱਡੀਆਂ ਪਾਰਟੀਆਂ ‘ਚੋਂ ਨਵੀਆਂ ਪਾਰਟੀਆਂ ਬਣਨ ਲੱਗੀਆਂ  ਅਹੁਦੇਦਾਰੀਆਂ ਦਾ ਇਹ ਰੁਝਾਨ ਸਮਾਜ ਅੰਦਰ ਲੋਭ ਦੀ ਪ੍ਰਵਿਰਤੀ ਨੂੰ ਵਧਾਉਂਦਾ ਹੈ ਰਾਜਨੀਤੀ ਰਾਜ ਚਲਾਉਣ ਦੀ ਨੀਤੀ ਹੁੰਦੀ ਹੈ ਪਰ ਹੌਲੀ-ਹੌਲੀ ਇਹ ਸੱਤਾ ਪ੍ਰਾਪਤੀ ਦੀ ਪੈਂਤਰੇਬਾਜ਼ੀ ਬਣ ਕੇ ਰਹਿ ਗਈ  ਯਾਦਵ ਪਰਿਵਾਰ ਨੂੰ ਅਹੁਦੇਦਾਰੀਆਂ ਦੀ ਜੰਗ ਛੱਡ ਕੇ ਸੂਬੇ ਦੇ ਸਾਸ਼ਨ ਪ੍ਰਸ਼ਾਸਨ ਵੱਲ ਧਿਆਨ ਦੇਣ ਦੀ ਲੋੜ ਹੈ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top