Breaking News

ਸਰਕਾਰ ਵੱਲੋਂ ਭਾਰਤੀ ਓਲੰਪਿਕ ਸੰਘ  ਦੀ ਮਾਨਤਾ ਰੱਦ

ਨਵੀਂ ਦਿੱਲੀ। ਸਰਕਾਰ ਨੇ ਸੁਰੇਸ਼ ਕਲਮਾਡੀ ਤੇ ਅਭੈ ਚੌਟਾਲਾ ਨੂੰ ਭਾਰਤੀ ਓਲੰਪਿਕ ਸੰਘ ਦਾ ਉਮਰ ਭਰ ਲਈ ਪ੍ਰਧਾਨ ਬਣਾਏ ਜਾਣ ਦੇ ਵਿਵਾਦ ਭਰੇ ਮਾਮਲੇ ‘ਚ ਸ਼ੁੱਕਰਵਾਰ ਨੂੰ ਸਖ਼ਤ ਕਦਮ ਚੁੱਕਦਿਆਂ ਆਈਓਏ ਦੀ ਮਾਨਤਾ ਉਦੋਂ ਤੱਕ ਲਈ ਰੱਦ ਕਰ ਦਿੱਤੀ ਜਦੋਂ ਤੱਕ ਕਿ ਆਈਓਏ ਆਪਣਾ ਫ਼ੈਸਲਾ ਨਹੀਂ ਬਦਲਦਾ।
ਸਰਕਾਰ ਨੇ ਇਸ ਮਾਮਲੇ ‘ਚ 28 ਦਸੰਬਰ ਨੂੰ ਆਈਓਏ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਅਤੇ ਆਈਓਏ ਨੂੰ ਅੱਜ ਸ਼ਾਮ ਪੰਜ ਵਜੇ ਤੱਕ ਇਸ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣਾ ਸੀ।
ਆਈਓਏ ਨੇ ਇਸ ਨੋਟਿਸ ਦਾ ਜਵਾਬ ਦੇਣ ਲਈ 15 ਜਨਵਰੀ 2017 ਤੱਕ ਦਾ ਸਮਾਂ ਮੰਗਿਆ ਸੀ ਪਰ ਸਰਕਾਰ ਇਸ ਜਵਾਬ ਤੋਂ ਸੰਤੁਸ਼ਟ ਨਹੀਂ ਹੋਈ ਤੇ ਉਸ ਨੇ ਆਈਓਏ ਦੀ ਮਾਨਤਾ ਨੂੰ ਰੱਦ ਕਰ ਦਿੱਤਾ।

ਪ੍ਰਸਿੱਧ ਖਬਰਾਂ

To Top