Uncategorized

ਸਾਇਨਾ ਕੁਆਰਟਰਫਾਈਨਲ ‘ਚ

Sina Nehwal

ਏਜੰਸੀ  ਮਕਾਊ,
ਉੱਚ ਦਰਜਾ ਭਾਰਤ ਦੀ ਸਾਇਨਾ ਨੇਹਵਾਲ ਨੇ ਲਗਾਤਾਰ ਦੂਜੇ ਮੁਕਾਬਲੇ ‘ਚ ਸਖ਼ਤ ਸੰਘਰਸ਼ ਕਰਦਿਆਂ ਅੱਜ ਇੱਥੇ ਮਕਾਊ ਓਪਨ ਬੈਡਮਿੰਟਨ ਟੂਰਨਾਮੈਂਟ ‘ਚ ਮਹਿਲਾ ਸਿੰਗਲ ਦੇ ਕੁਆਰਟਰਫਾਈਨਲ ‘ਚ ਜਗ੍ਹਾ ਬਣਾ ਲਈ ਪਰ ਪੁਰਸ਼ ਖਿਡਾਰੀ ਪਰੂਪੱਲੀ ਕਸ਼ਿਅਪ ਹਾਰ ਕੇ ਬਾਹਰ ਹੋ ਗਏ ਸਾਇਨਾ ਨੇ ਅਗਲੇ ਗੇੜ ‘ਚ ਇੰਡੋਨੇਸ਼ੀਆ ਦੀ ਦਿਨਾਰ ਦਿਆਹ ਆਯੁਸਿਤਨੇ ਨੂੰ ਇੱਕ ਘੰਟੇ ਦੋ ਮਿੰਟ ਤੱਕ ਚੱਲੇ ਤਿੰਨ ਸੈੱਟਾਂ ਦੇ ਮੁਕਾਬਲੇ ‘ਚ ਪੱਛੜਨ ਤੋਂ ਬਾਅਦ 17-21,21-18,21-12 ਨਾਲ ਹਰਾਇਆ ਅਤੇ ਆਖਰੀ ਅੱਠ ‘ਚ ਜਗ੍ਹਾ ਪੱਕੀ ਕਰ ਲਈ ਪਰ ਹੋਰ ਭਾਰਤੀ ਖਿਡਾਰੀਆਂ ‘ਚ ਪੁਰਸ਼ ਸਿੰਗਲ ‘ਚ ਕਸ਼ਿਅਪ ਅਤੇ ਪੁਰਸ਼ ਸਿੰਗਲ ‘ਚ ਮਨੂੰ ਅੱਤਰੀ ਅਤੇ ਬੀ ਸੁਮਿਤ ਰੇੱਡੀ ਤੀਜੀ ਦਰਜਾ ਜੋੜੀ ਆਪਣੇ ਆਪਣੇ ਮੁਕਾਬਲੇ ਹਾਰ ਕੇ ਬਾਹਰ ਹੋ ਗਈ ਕਸ਼ਿਅਪ ਨੂੰ ਪ੍ਰੀ ਕੁਆਰਟਰਫਾਈਨਲ ਮੁਕਾਬਲੇ ‘ਚ ਚੀਨੀ ਤਾਈਪੇ ਦੇ ਲਿਨ ਯੂ ਸੀਨ ਹੱਥੋਂ 45 ਮਿੰਟਾਂ ‘ਚ 13-21,20-22 ਨਾਲ ਹਾਰ ਝੱਲਣੀ ਪਈ  ਉੱਥੇ ਤੀਜਾ ਦਰਜਾ ਡਬਲਜ਼ ਜੋੜੀ ਮਨੂੰ-ਸੁਮਿਤ ਨੂੰ ਗੈਰ ਦਰਜਾ ਡੈਨੀ ਬਾਵਾ ਕ੍ਰਿਸਨਾਟਾ ਅਤੇ ਹ੍ਰੇਂਡਰਾ ਵਿਜਆ ਦੀ ਇੰਡੋਨੇਸ਼ੀਆਈ ਜੋੜੀ ਨੇ 40 ਮਿੰਟ ‘ਚ 22-20,21-19 ਨਾਲ ਹਰਾ ਕੇ ਬਾਹਰ ਕਰ ਦਿੱਤਾ ਗੋਡੇ ਦੀ ਸੱਟ ਤੋਂ ਉੱਭਰਣ ਤੋਂ ਬਾਅਦ ਲੈਅ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਵਿਸ਼ਵ ਦੀ 11ਵੇਂ ਨੰਬਰ ਦੀ ਖਿਡਾਰੀ ਨੂੰ ਆਪਣੇ ਤੋਂ ਹੇਠਾਂ 50ਵੀਂ ਰੈਂਕਿੰਗ ਦੀ ਦਿਨਾਰ ਖਿਲਾਫ਼ ਕਾਫੀ ਪਸੀਨਾ ਵਹਾਉਣਾ ਪੈ ਗਿਆ ਅਤੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਉਨ੍ਹਾਂ ਨੇ ਜਬਰਦਸਤ ਵਾਪਸੀ ਕੀਤੀ ਦੋਵਾਂ ਖਿਡਾਰੀਆਂ ਦਰਮਿਆਨ ਇਹ ਕਰੀਅਰ ਦੀ ਪਹਿਲੀ ਟੱਕਰ ਹੈ 2012 ਲੰਦਨ ਓਲੰਪਿਕ ਦੀ ਕਾਂਸੀ ਜੇਤੂ ਸਾਹਮਣੇ ਕੁਆਰਟਰਫਾਈਨਲ ‘ਚ ਚੀਨ ਦੀ ਝਾਂਗ ਯਿਮਾਨ ਦੀ ਚੁਣੌਤੀ ਰਹੇਗੀ ਸਾਇਨਾ ਲਈ ਇਹ ਮੁਕਾਬਲਾ ਆਸਾਨ ਮੰਨਿਆ ਜਾ ਸਕਦਾ ਹੈ ਕਿਉਂਕਿ ਝਾਂਗ ਮੌਜ਼ੂਦਾ ਰੈਂਕਿੰਗ ‘ਚ ਉੱਚ ਦਰਜਾ ਖਿਡਾਰੀ ਤੋਂ 213 ਸਥਾਨ ਪਿੱਛੇ ਹੈ ਦੋਵਾਂ ਦਰਮਿਆਨ ਇਹ ਕਰੀਅਰ ਦਾ ਪਹਿਲਾ ਮੁਕਾਬਲਾ ਵੀ ਹੋਵੇਗਾ ਟੂਰਨਾਮੈਂਟ ‘ਚ ਉੱਚ ਦਰਜਾ ਸਾਇਨਾ ਲਈ ਇਸ ਮੈਚ ਨੂੰ ਗੈਰ ਦਰਜਾ ਖਿਡਾਰੀ ਖਿਲਾਫ਼ ਜ਼ਿਆਦਾ ਚੁਣੌਤੀਪੂਰਨ ਨਹੀਂ ਮੰਨਿਆ ਜਾ ਰਿਹਾ ਸੀ ਪਰ ਹਾਲੇ ਫਿਟਨਸ ਸਮੱਸਿਆਵਾਂ ਨਾਲ ਜੂਝ ਰਹੀ ਸਾਇਨਾ ਇਸ ਮੈਚ ‘ਚ ਵੀ ਪਹਿਲੇ ਸੈੱਟ ‘ਚ ਪੱਛੜ ਗਈ ਹਾਲਾਂਕਿ ਉਨ੍ਹਾਂ ਨੇ ਸ਼ੁਰੂਆਤ ‘ਚ ਹਰੇਕ ਅੰਕ ਜੁਟਾਉਣ ਲਈ ਚੰਗੀ ਕੋਸ਼ਿਸ਼ ਕੀਤੀ ਅਤੇ 5-5 ‘ਤੇ ਬਰਾਬਰੀ ਕੀਤੀ ਅਤੇ ਲਗਾਤਾਰ ਪੰਜ ਅੰਕ ਹਾਸਲ ਕਰਕੇ ਫਿਰ 11-7 ਨਾਲ ਵਾਧਾ ਬਣਾ ਲਿਆ ਪੱਛੜਨ ਤੋਂ ਬਾਅਦ 50ਵੀਂ ਰੈਂਕਿੰਗ ਦੀ ਦਿਨਾਰ ਨੇ ਫਿਰ 14-14 ‘ਤੇ ਸਾਇਨਾ ਨੂੰ ਪਕੜਿਆ ਭਾਰਤੀ ਖਿਡਾਰੀ ਇਸ ਪੱਧਰ ‘ਤੇ ਆ ਕੇ ਲੈਅ ਤੋਂ ਭਟਕ ਗਈ ਅਤੇ ਇੰਡੋਨੇਸ਼ੀਆਈ ਖਿਡਾਰੀ ਨੇ 16-14 ਦੇ ਵਾਧਾ ਤੋਂ ਬਾਅਦ ਲਗਾਤਾਰ ਚਾਰ ਅੰਕ ਹਾਸਲ ਕਰਕੇ 21-17 ਨਾਲ ਪਹਿਲਾ ਸੈੱਟ ਜਿੱਤ ਕੇ 1-0 ਦਾ ਵਾਧਾ ਲੈ ਲਿਆ ਹਾਲਾਂਕਿ ਦੂਜੇ ਸੈੱਟ ‘ਚ ਫਿਰ ਸਾਇਨਾ ਨੇ ਕਮਾਲ ਦੀ ਵਾਪਸੀ ਕੀਤੀ ਅਤੇ ਲਗਾਤਾਰ 11 ਅੰਕ ਹਾਸਲ ਕਰਦਿਆਂ 11-3 ਦਾ ਇੱਕਤਰਫਾ ਵਾਧਾ ਬਣਾਇਆ ਦਿਨਾਰ ਨੇ ਪੱਛੜਨ ਤੋਂ ਬਾਅਦ ਲਗਾਤਾਰ ਛੇ ਅੰਕ ਹਾਸਲ ਕੀਤੇ ਅਤੇ 18-18 ‘ਤੇ ਸਾਇਨਾ ਨਾਲ ਬਰਾਬਰੀ ਕਰ ਲਈ ਪਰ ਅਨੁਭਵੀ ਖਿਡਾਰੀ ਨੇ ਲਗਾਤਾਰ ਅੰਕ ਲਏ ਅਤੇ 21-18 ਨਾਲ ਸੈੱਟ ਜਿੱਤ ਕੇ 1-1 ਨਾਲ ਬਰਾਬਰੀ ਕੀਤੀ ਫੈਸਲਾਕੁੰਨ ਸੈੱਟ ‘ਚ ਸ਼ੁਰੂਆਤ ‘ਚ ਦੋਵਾਂ ਦਰਮਿਆਨ ਸਖ਼ਤ ਸੰਘਰਸ਼ ਹੋਇਆ ਅਤੇ 1-1 ਅਤੇ 5-5 ‘ਤੇ ਬਰਾਬਰੀ ਤੋਂ ਬਾਅਦ ਉੱਚਾ ਦਰਜਾ ਸਾਇਨਾ ਨੇ ਲਗਾਤਾਰ ਚਾਰ ਅੰਕ ਹਾਸਲ ਕੀਤੇ ਅਤੇ 15-9 ਨਾਲ ਆਸਾਨ ਵਾਧਾ ਬਣਾਇਆ ਸਾਇਨਾ ਨੇ 17-10 ਦੇ ਵਾਧੇ ਤੋਂ ਬਾਅਦ 21-12 ਨਾਲ ਆਸਾਨੀ ਨਾਲ ਸੈੱਟ ਅਤੇ ਮੈਚ ਜਿੱਤਿਆ ਪਹਿਲੇ ਗੇੜ ਦੇ ਮੈਚ ‘ਚ ਵੀ ਸਾਇਨਾ ਇੰਡੋਨੇਸ਼ੀਆ ਦੀ ਹਾਨਾ ਰਾਮਦੀਨੀ ਤੋਂ ਪਹਿਲਾ ਸੈੱਟ ਹਾਰ ਗਈ ਸੀ ਅਤੇ ਇੱਕ ਘੰਟੇ ਤੱਕ ਉਨ੍ਹਾਂ ਨੂੰ ਤਿੰਨ ਸੈੱਟਾਂ ਤੱਕ ਸੰਘਰਸ਼ ਕਰਨਾ ਪਿਆ ਸੀ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top