ਪੰਜਾਬ

ਸਾਧ-ਸੰਗਤ ਨੇ ਏਕੇ ਨਾਲ ਵੋਟਾਂ ਪਾਉਣ ਦਾ ਲਿਆ ਪ੍ਰਣ

ਖੁਸ਼ਵੀਰ ਸਿੰਘ ਤੂਰ ਪਟਿਆਲਾ, 
ਜ਼ਿਲ੍ਹਾ ਪਟਿਆਲਾ ‘ਚ ਪੈਂਦੇ ਬਲਾਕ ਪਟਿਆਲਾ, ਹਰਦਾਸਪੁਰਾ, ਮੰਡੌੜ ਦੀ ਸਾਂਝੀ ਤੇ ਸਪੈਸ਼ਲ ਨਾਮ ਚਰਚਾ ਪਟਿਆਲਾ-ਸੰਗਰੂਰ ਰੋਡ ਪਟਿਆਲਾ ਵਿਖੇ ਬਣੇ ਨਾਮ ਚਰਚਾ ਘਰ ਵਿਖੇ ਹੋਈ। ਇਸ ਮੌਕੇ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਰਾਮ ਕਰਨ ਇੰਸਾਂ, 45 ਮੈਂਬਰ ਹਰਮਿੰਦਰ ਸਿੰਘ ਨੋਨਾ, 45 ਮੈਂਬਰ ਹਰਮੇਲ ਸਿੰਘ ਘੱਗਾ ਨੇ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ।
ਵੱਡੀ ਗਿਣਤੀ ‘ਚ ਪਹੁੰਚੀ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਰਾਮ ਕਰਨ ਇੰਸਾਂ ਨੇ ਕਿਹਾ ਕਿ ਚੋਣਾਂ ਦਾ ਮੌਸਮ ਸਿਰ ‘ਤੇ ਹੋਣ ਕਾਰਨ ਹੁਣ ਵੱਖ-ਵੱਖ ਸਿਆਸੀ ਪਾਰਟੀਆਂ ਦੀ ਅੱਖ ਡੇਰਾ ਸ਼ਰਧਾਲੂਆਂ ‘ਤੇ ਹੈ ਜਿਸ ਸਬੰਧੀ ਸਾਧ ਸੰਗਤ ਨੇ ਏਕੇ ਦਾ ਸਬੁਤ ਦਿੰਦਿਆਂ ਕਿਸੇ ਵੀ ਪਾਰਟੀ ਦੇ ਸਿਆਸੀ ਆਗੂ ਮਗਰ ਲੱਗ ਕੇ ਗੁੰਮਰਾਹ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਸਾਧ ਸੰਗਤ ਦੇ ਜ਼ਿੰਮੇਵਾਰਾਂ ਵੱਲੋਂ ਹਰ ਬਲਾਕ ‘ਚ ਸਪੈਸ਼ਲ ਨਾਮ ਚਰਚਾ ਰੱਖ ਕੇ ਸਾਧ-ਸੰਗਤ ਨੂੰ ਸੁਚੇਤ ਕੀਤਾ ਜਾ ਰਿਹਾ ਹੈ, ਕਿਉਂਕਿ ਸਿਆਸੀ ਪਾਰਟੀਆਂ ਕਈਂ ਤਰ੍ਹਾਂ ਦੇ ਹੱਥਕੰਡੇ ਵਰਤ ਕੇ ਸਾਧ ਸੰਗਤ ਦੀਆਂ ਵੋਟਾਂ ਬਟੋਰਨ ਦਾ ਜਤਨ ਕਰਨਗੀਆਂ ਪਰ ਸਾਧ-ਸੰਗਤ ਨੇ ਰਾਜਨੀਤਿਕ ਵਿੰਗ ਦੇ ਫ਼ੈਸਲੇ ‘ਤੇ ਪੂਰਾ ਅਮਲ ਕਰਦਿਆਂ ਏਕਤਾ ਬਣਾ ਕੇ ਚੱਲਣਾ ਹੈ। ਇਸ ਮੌਕੇ ਸਾਧ ਸੰਗਤ ਨੇ ਉਕਤ ਜ਼ਿੰਮੇਵਾਰਾਂ ਦੇ ਵਿਚਾਰਾਂ ‘ਤੇ ਸੌ ਫੀਸਦੀ ਚੱਲਣ ਦਾ ਪ੍ਰਗਟਾਵਾ ਹੱਥ ਖੜ੍ਹੇ ਕਰਕੇ ਕੀਤਾ। ਇਸ ਮੌਕੇ 45 ਮੈਂਬਰ ਹਰਮਿੰਦਰ ਨੋਨਾ ਨੇ ਨਾਮ ਚਰਚਾ ਘਰ ਪਟਿਆਲਾ ਵਿਖੇ ਬਣੇ ਨਵੇਂ ਸ਼ੈੱਡ ਦੀ ਸਾਧ ਸੰਗਤ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਮਾਜ ਭਲਾਈ ਕਾਰਜਾਂ ‘ਚ ਅੱਜ ਡੇਰਾ ਸੱਚਾ ਸੌਦਾ ਦਾ ਕੋਈ ਸਾਨੀਂ ਨਹੀਂ ਹੈ ਅਤੇ ਸਮਾਜ ਭਲਾਈ ਕਾਰਜਾਂ ਲਈ ਹੀ ਸਾਧ ਸੰਗਤ ਦੁਨੀਆਂ ਭਰ ‘ਚ ਸ਼ਲਾਘਾ ਦੀ ਪਾਤਰ ਅਖਵਾਉਂਦੀ ਹੈ। ਇਸ ਮੌਕੇ 45 ਮੈਂਬਰ ਦੁਨੀ ਚੰਦ, 45 ਮੈਂਬਰ ਵਿਜੈ ਨਾਭਾ, 45 ਮੈਂਬਰ ਜੈ ਗੋਪਾਲ ਪਟਿਆਲਾ, ਬਲਾਕ ਪਟਿਆਲਾ, ਹਰਦਾਸਪੁਰ ਤੇ ਮੰਡੌੜ ਦੇ ਜ਼ਿੰਮੇਵਾਰ ਅਤੇ ਵੱਖ-ਵੱਖ ਸੰਮਤੀਆਂ ਦੇ ਜ਼ਿੰਮੇਵਾਰ ਹਾਜ਼ਰ ਸਨ।

ਪ੍ਰਸਿੱਧ ਖਬਰਾਂ

To Top