Breaking News

ਸਾਧ ਸੰਗਤ ਰਾਜਨੀਤਿਕ ਵਿੰਗ ਦੀ ਮੀਟਿੰਗ ‘ਚ ਹੋਇਆ ਭਰਵਾਂ ਇਕੱਠ, ਸਾਧ-ਸੰਗਤ ਨੇ ਕੀਤਾ ਇਕਜੁਟਤਾ ਦਾ ਪ੍ਰਣ

 ਬਲਾਕ ਸਮਾਣਾ ਤੇ ਬੰਮਣਾ ‘ਚ ਹੋਈ ਬਲਾਕ ਪੱਧਰੀ ਨਾਮ ਚਰਚਾ
ਸੱਚ ਕਹੂੰ ਨਿਊਜ਼ਸਮਾਣਾ/ਬੰਮਣਾ, 
ਬਲਾਕ ਸਮਾਣਾ ਤੇ ਬਲਾਕ ਬੰਮਣਾ ਦੀ ਸਪੈਸ਼ਲ ਬਲਾਕ ਪੱਧਰੀ ਨਾਮ ਚਰਚਾ ਸਮਾਣਾ ਦੇ ਨਾਮ ਚਰਚਾ ਘਰ ਤੇ ਪਿੰਡ ਬੰਮਣਾ ‘ਚ ਹੋਈ, ਜਿੱਥੇ ਵੱਡੀ ਗਿਣਤੀ ਸਾਧ-ਸੰਗਤ ਨੇ ਸ਼ਿਰਕਤ ਕੀਤੀ ਇਸ ਮੌਕੇ ਜਿੱਥੇ ਮਾਨਵਤਾ ਭਲਾਈ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਉੱਥੇ ਵਿਧਾਨ ਚੋਣਾਂ ਦੇ ਮੱਦੇਨਜ਼ਰ ਸਾਧ-ਸੰਗਤ ਨੂੰ ਏਕਾ ਰੱਖਣ ਤੇ ਗੁੰਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ
ਇਸ ਮੌਕੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਰਾਮ ਕਰਨ ਇੰਸਾਂ ਨੇ ਕਿਹਾ ਕਿ ਅੱਗੇ ਵੋਟਾਂ ਦਾ ਮੌਸਮ ਆ ਰਿਹਾ ਹੈ, ਜਿਸ ‘ਚ ਹਰ ਇੱਕ ਨੂੰ ਡੇਰਾ ਸ਼ਰਧਾਲੂ ਬਹੁਤ ਪਿਆਰੇ ਲੱਗਣਗੇ ਤੇ ਤੁਹਾਡੇ ਕੋਲ ਉਹ ਲੋਕ ਵੀ ਆਉਣਗੇ, ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ ਪਰ ਤੁਸੀਂ ਗੁੰਮਰਾਹ ਨਹੀਂ ਹੋਣਾ ਤੇ ਅਜਿਹੇ ਲੋਕਾਂ ਤੋਂ ਹੁਸ਼ਿਆਰ ਰਹਿੰਦਿਆਂ ਪੂਰੀ ਇੱਕਜੁਟਤਾ ਦਾ ਸਬੂਤ ਦੇਣਾ ਹੈ
ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਦਿਨਾਂ ‘ਚ ਹਰ ਕੋਈ ਸਾਧ-ਸੰਗਤ ਨੂੰ ਆਪਣੇ ਝਾਂਸੇ ‘ਚ ਲਿਆਉਣ ਦਾ ਯਤਨ ਕਰੇਗਾ ਪਰ ਸਾਧ-ਸੰਗਤ ਨੇ ਅਜਿਹੇ ਲੋਕਾਂ ਤੋਂ ਸੁਚੇਤ ਰਹਿ ਕੇ ਆਪਸੀ ਏਕਤਾ ਨੂੰ ਬਰਕਰਾਰ ਰੱਖਣਾ ਹੈ ਤੇ ਪੂਰੀ ਏਕਤਾ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਹੈ ਇਸ ਮੌਕੇ ਉਨ੍ਹਾਂ ਸਾਧ-ਸੰਗਤ ਨੂੰ ਏਕਤਾ ਬਣਾ ਕੇ ਰੱਖਣ ਲਈ ਕਿਹਾ ਕਿ ਸਾਧ-ਸੰਗਤ ਨੂੰ ਚੋਣਾਂ ਲਈ ਜੋ ਵੀ ਰਾਜਨੀਤਿਕ ਵਿੰਗ ਵੱਲੋਂ ਫੈਸਲਾ ਲਿਆ ਜਾਵੇਗਾ ਉਸ ਉੱਪਰ ਸਾਰੀ ਸੰਗਤ ਨੇ ਮਿਲ ਕੇ ਪਹਿਰਾ ਦੇਣਾ ਹੈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ‘ਚ ਇਕੱਤਰ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਏਕਤਾ ਬਣਾਕੇ ਚੱਲਣ ਤੇ ਰਾਜਨੀਤਿਕ ਵਿੰਗ ਦੇ ਫੈਸਲੇ ਨੂੰ ਅਮਲੀਜਾਮਾ ਪਹਿਨਾਉਣ ਦਾ ਪ੍ਰਣ ਲਿਆ
ਇਸ ਮੌਕੇ ਸਾਧ-ਸੰਗਤ ਨੂੰ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 127 ਕਾਰਜਾਂ ਬਾਰੇ ਜਾਣੂ ਕਰਵਾਇਆ ਗਿਆ ਤੇ ਵੱਧ-ਚੜ੍ਹ ਕੇ ਇਨ੍ਹਾਂ ਕਾਰਜਾਂ ‘ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ  ਦੁਨੀਚੰਦ ਇੰਸਾਂ, 45 ਮੈਂਬਰ ਹਰਿੰਦਰਪਾਲ ਇੰਸਾਂ ਨੋਨਾ, ਹਰਮੇਲ ਇੰਸਾਂ, ਧੰਨ ਇੰਸਾਂ, ਨੇਕ ਇੰਸਾਂ, 45 ਮੈਂਬਰ ਭੈਣ ਕਰਨੈਲ ਕੌਰ ਇੰਸਾਂ ਹਾਜ਼ਰ ਸਨ

ਪ੍ਰਸਿੱਧ ਖਬਰਾਂ

To Top