Breaking News

ਸਾਲ 2015 ‘ਚ ਕੈਂਸਰ ਨੇ ਨਿਗਲੀਆਂ 87 ਲੱਖ ਜਾਨਾਂ

ਨਵੀਂ ਦਿੱਲੀ। ਦੁਨੀਆ ਭਰ ‘ਚ ਕੈਂਸਰ ਨਾਲ ਲਗਭਗ ਇੱਕ ਕਰੋੜ 75 ਲੱਖ ਲੋਕ ਪੀੜਤ ਹਨ ਤੇ ਸਾਲ 2015 ‘ਚ ਇਸ ਨਾਲ 87 ਲੱਖ ਲੋਕਾਂ ਦੀ ਮੌਤ ਹੋਈ। ਗਲੋਬਲ ਬਰਡੇਨ ਆਫ਼ ਡਿਜੀਜ਼ ਕੈਂਸਰ ਕੋਲੇਬੋਰੇਸ਼ਨ ਵੱਲੋਂ ਆÂਲਾਈਨ ਪ੍ਰਕਾਸ਼ਿਤ ਇੱਕ ਨਵੀਂ ਰਿਪੋਰਟ ਅਨਾਰ ਇੱਕ ਦਹਾਕੇ ‘ਚ ਕੈਂਸਰ ਨੂੰ ਲੈ ਕੇ ਹਸਪਤਾਲਾਂ ‘ਚ ਰਜਿਸਟ੍ਰੇਸ਼ਨ ਤੇ ਹੋਰ ਅੰਕੜਿਆਂ ਦੇ ਪ੍ਰੀਖਣ ਤੋਂ ਬਾਅਦ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਬਾਰੇ ਪਤਾ ਲਾਇਆ ਗਿਆ ਹੈ। ਸਾਲ 2005 ਤੇ 2015 ਦਰਮਿਆਨ ਕੈਂਸਰ ਦੀਆਂ ਬਿਮਾਰੀਆਂ ‘ਚ 33 ਫੀਸਦੀ ਦਾ ਵਾਧਾ ਹੋਇਆ। ਪ੍ਰੋਸਟੇਟ ਕੈਂਸਰ ਵਿਸ਼ਵ ਭਰ ‘ਚ ਪੁਰਸ਼ਾਂ ‘ਚ ਸਭ ਤੋਂ ਆਮ ਹੈ। ਪ੍ਰੋਸਟੇਟ ਕੈਂਸਰ ਨਾਲ ਵਿਸ਼ਵ ਭਰ ‘ਚ ਇੱਕ ਕਰੋੜ 60 ਲੱਖ ਪੁਰਸ਼ ਪੀੜਤ ਹਨ। ਸਾਹ ਨਲੀ ਤੇ ਫੇਫੜਿਆਂ ਦੇ ਕੈਂਸਰ ਪੁਰਸ਼ਾਂ ‘ਚ ਮੌਤ ਦੇ ਮੁੱਖ ਕਾਰਨ ਹਨ। ਮਹਿਲਾਵਾਂ ‘ਚ ਛਾਤੀ ਦਾ ਕੈਂਸਰ ਸਭ ਤੋਂ ਆਮ ਹੈ। ਇਸ ਤਰ੍ਹਾਂ ਦੇ ਕੈਂਸਰ ਨਾਲ 24 ਲੱਖ ਮਹਿਲਾਵਾਂ ਪੀੜਤ ਹਨ। ਇਹ ਮਹਿਲਾਵਾਂ ‘ਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਮੁੱਖ ਕਾਰਨ ਵੀ ਹੈ।

ਵਾਰਤਾ

ਪ੍ਰਸਿੱਧ ਖਬਰਾਂ

To Top