Breaking News

ਸਿਆਸੀ ਏਕੇ ਲਈ ਸਾਧ-ਸੰਗਤ ‘ਚ ਠਾਠਾਂ ਮਾਰਦਾ ਉਤਸ਼ਾਹ

sadh sangat

ਸੱਚ ਕਹੂੰ ਨਿਊਜ਼ ਫਰੀਦਕੋਟ/ ਪਟਿਆਲਾ/ਫਿਰੋਜ਼ਪੁਰ ਸਾਧ-ਸੰਗਤ ਰਾਜਨੀਤਿਕ ਵਿੰਗ ਅਤੇ 45 ਮੈਂਬਰ ਪੰਜਾਬ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਜ਼ਿਲ੍ਹਾ ਫਿਰੋਜ਼ਪੁਰ, ਫਰੀਦਕੋਟ ਤੇ ਜ਼ਿਲ੍ਹਾ ਪਟਿਆਲਾ ਦੇ 6 ਬਲਾਕਾਂ ਅੰਦਰ ਨਾਮ ਚਰਚਾ ਕੀਤੀ ਗਈ ਇਸ ਦੌਰਾਨ ਵੱਡੀ ਗਿਣਤੀ ‘ਚ ਪੁੱਜੀ ਸਾਧ-ਸੰਗਤ ਨੇ ਰਾਜਨੀਤਿਕ ਵਿੰਗ ਦੇ ਫੈਸਲੇ ‘ਤੇ ਪੂਰੀ ਦ੍ਰਿੜਤਾ ਨਾਲ ਫੁੱਲ ਚੜ੍ਹਾਉਣ ਦਾ ਪ੍ਰਣ ਲਿਆ
ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਹਕੂਮਤ ਸਿੰਘ ਵਾਲਾ , ਫਰੀਦਕੋਟ ਅਤੇ ਸਾਦਿਕ ਜ਼ਿਲ੍ਹਾ ਪਟਿਆਲਾ ਦੇ ਬਲਾਕ ਭਾਦਸੋਂ-ਮੱਲੇਵਾਲ, ਬਹਾਦਰਗੜ੍ਹ ਤੇ ਸਨੌਰ ਦੀ ਨਾਮ ਚਰਚਾ ਦੌਰਾਨ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰਾਂ ਨੇ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਇਸ ਮੌਕੇ ‘ਤੇ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਰਾਮਕਰਨ ਇੰਸਾਂ  ਨੇ  ਸੰਬੋਧਨ ਕਰਦਿਆਂ ਕਿਹਾ ਕਿ ਸਾਧ ਸੰਗਤ ਸਮੁੰਦਰ ਦਾ ਰੂਪ ਹੈ, ਜਿਸ ਵਿੱਚ ਬੜੀ ਬਰਕਤ ਹੈ ਤੇ ਸਮੁੰਦਰ ‘ਚੋਂ ਵੱਖ ਹੋਇਆ ਕਤਰਾ ਆਪਣਾ ਵਜੂਦ ਗਵਾ ਬਹਿੰਦਾ ਹੈ, ਇਸ ਲਈ ਸਾਰੀ ਸਾਧ-ਸੰਗਤ ਨੇ ਏਕੇ ‘ਚ ਰਹਿ ਕੇ ਹੀ  ਸਾਧ ਸੰਗਤ ਰਾਜਨੀਤਿਕ ਵਿੰਗ ਦੇ ਫੈਸਲੇ ਨੂੰ ਲਾਗੂ ਕਰਨਾ ਹੈ ਇਸ ਦੌਰਾਨ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਏਕਾ ਰੱਖਣ ਤੇ ਵਿੰਗ ਦੇ ਫੈਸਲੇ ਅਨੁਸਾਰ ਵੋਟ ਪਾਉਣ ਦਾ ਹੱਥ ਖੜ੍ਹੇ ਕਰਕੇ ਪ੍ਰਣ ਲਿਆ
ਡੇਰਾ ਸੱਚਾ ਸੌਦਾ ਸਰਸਾ ਦੀ ਮੈਨੇਜਿੰਗ ਕਮੇਟੀ ਮੈਂਬਰ ਮੋਹਨ ਲਾਲ ਇੰਸਾਂ ਅਤੇ ਬਲਕਾਰ ਸਿੰਘ ਇੰਸਾਂ 45 ਮੈਂਬਰ ਨੇ ਸਾਰੀ ਸਾਧ-ਸੰਗਤ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਅਗੇਤੀ ਕਰੋੜ–ਕਰੋੜ ਵਧਾਈ ਦਿੱਤੀ ਅਤੇ ਸਮਾਜ ਭਲਾਈ ਦੇ 127 ਕਾਰਜਾਂ ਵਿਚ ਵਧ-ਚੜ੍ਹ ਕੇ ਅੱਗੇ ਆਉਣ ਲਈ ਕਿਹਾ
ਇਹਨਾਂ ਵੱਖ-ਵੱਖ ਥਾਵਾਂ ‘ਤੇ  ਸਾਧ ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਕਰਨਪਾਲ ਇੰਸਾਂ, ਹਰਮਿੰਦਰ ਨੋਨਾ ਇੰਸਾਂ, ਹਰਮੇਲ ਸਿੰਘ ਘੱਗਾ, ਊਧਮ ਸਿੰਘ ਭੋਲਾ ਤੋਂ ਇਲਾਵਾ ਸਮੁੱਚੇ ਬਲਾਕਾਂ ਦੇ 25 ਮੈਂਬਰ, 15 ਮੈਂਬਰ, ਬਲਾਕ ਭੰਗੀਦਾਸ, ਪਿੰਡਾਂ – ਸ਼ਹਿਰਾਂ ਦੇ ਭੰਗੀਦਾਸ ਹਾਜ਼ਰ ਸਨ ਬਲਾਕ ਸਾਦਿਕ ਦੀ ਨਾਮ ਚਰਚਾ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਵੀ ਹਾਜ਼ਰੀ ਲਗਵਾਈ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top