ਸੰਪਾਦਕੀ

ਸਿਆਸੀ ਬੁਖਲਾਹਟ ਕੱਢਣ ਲਈ ਸੈਨਾ ਕਿਉਂ

ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਹਿਲਾਂ  ਕੇਂਦਰ ਸਰਕਾਰ ਦੀ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ‘ਤੇ ਖੁੱਲ੍ਹ ਕੇ ਮੁਖਾਲਫ਼ਤ ਕੀਤੀ ਹੁਣ ਉਹ ਕੇਂਦਰ ‘ਤੇ ਉਨ੍ਹਾਂ ਨੂੰ ਮਾਰਨ ਦੀ ਸਾਜਿਸ਼ ਰਚਣ ਤੇ ਬੰਗਾਲ ਅੰਦਰ ਸੈਨਾ ਤੋਂ ਸਰਕਾਰ ਦਾ ਤਖ਼ਤਾਪਲਟ ਕਰਵਾਉਣ ਦੀਆਂ ਬੇਹੂਦਾ ਗੱਲਾਂ ਕਰ ਰਹੇ ਹਨ  ਦੇਸ਼ ਅੰਦਰ ਵਿਰੋਧੀ ਧਿਰ ਦੇ ਸਿਆਸਤਦਾਨਾਂ ਨੂੰ ਆਖਰ ਕੀ ਹੋ ਗਿਆ ਹੈ? ਉਨ੍ਹਾਂ ਨੇ ਵਿਰੋਧ ਭਾਜਪਾ ਜਾਂ ਕੇਂਦਰ ਦਾ ਕਰਨਾ ਹੁੰਦਾ ਹੈ ਤੇ ਇਸ ਲਈ ਉਹ ਜਨਤਾ ਜਾਂ ਦੇਸ਼ ਦੀਆਂ ਸੰਵਿਧਾਨਕ ਇਕਾਈਆਂ ਦੇ ਵਿਰੱਧ ਚਲੇ ਜਾ ਰਹੇ ਹਨ, ਉਹ ਵੀ ਬਿਨਾ ਸੋਚੇ ਕਿ ਇਸ ਦੇ ਕੀ ਸਿੱਟੇ ਹੋ ਸੋਕਦੇ ਹਨ ਮਮਤਾ ਬੈਨਰਜੀ ਦਾ ਅਰੋਪ ਹੈ ਕਿ ਜਦੋਂ ਉਹ ਪਟਨਾ ਤੋਂ ਕਲਕੱਤਾ ਜਾ ਰਹੀ ਸੀ ਤਾਂ ਉਸ ਦੇ ਜਹਾਜ ਨੂੰ  ਲੈਂਡ ਨਹੀਂ ਕਰਨ ਦਿੱਤਾ ਗਿਆ ਤੇ ਜਾਣ ਬੁੱਝ ਕੇ ਹਵਾ ‘ਚ ਰੱਖਿਆ ਗਿਆ, ਉਹ ਵੀ ਉਦੋਂ ਜਦੋਂ ਪਾਇਲਟ ਨੇ ਏਅਰ ਟ੍ਰੈਫ਼ਿਕ ਕੰਟਰੋਲਰ ਨੂੰ ਸੂਚਿਤ ਕਰ ਦਿੱਤਾ ਸੀ ਕਿ ਜਹਾਜ ਅੰਦਰ ਲੋੜੀਂਦਾ ਤੇਲ ਨਹੀਂ  ਹੈ ਪਰ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਹਵਾਈ ਅੱਡਾ ਕੰਟਰੋਲਰ ਨੇ ਸਪੱਸ਼ਟ ਕਰ ਦਿੱਤਾ ਕਿ ਮਮਤਾ ਬੈਨਰਜੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਸਾਜਿਸ਼ ਜਾਂ ਮੱਸ਼ਾ ਨਹੀਂ ਹੈ ਜਦੋਂ ਮਮਤਾ ਬੈਨਰਜੀ ਦਾ ਜਹਾਜ ਕਲਕੱਤਾ ਪਹੁੰਚਿਆ ਤਾਂ ਉਦੋਂ ਦੋ  ਹੋਰ ਜਹਾਜ ਤੇਲ ਦੀ ਕਮੀ ਕਾਰਨ ਉੱਤਰਨ ਦੀ ਉਡੀਕ ਕਰ ਰਹੇ ਸਨ, ਜਿਨ੍ਹਾਂ ਨੂੰ ਪਹਿਲਾਂ ਉਤਾਰਿਆ ਜਾਣਾ ਜ਼ਰੂਰੀ ਸੀ ਫ਼ਿਰ ਤਿੰਨਾਂ ਜਹਾਜਾਂ ਨੂੰ ਸੁਰੱਖਿਅਤ ਉਤਾਰਿਆ ਗਿਆ ਜਿੱਥੋਂ ਤੱਕ ਤਖਤਾਪਲਟ ਦਾ ਸਵਾਲ ਹੈ ਇਸ ‘ਤੇ ਸਾਬਕਾ ਜਨਰਲ ਵੀ ਪੀ ਮਲਿਕ ਤੇ ਸਾਬਕਾ ਕੈਬਨਿਟ ਸਕੱਤਰ ਟੀ ਐਸ ਆਰ ਸੁਬਰਮਣੀਅਮ ਨੇ ਸਪਸ਼ਟ ਕਰ ਦਿੱਤਾ  ਹੈ ਕਿ ਸੈਨਾ ਦੇਸ਼ ਦੀ ਹੈ, ਉਹ ਪੂਰੇ ਦੇਸ਼ ਅੰਦਰ ਮੁਸੀਬਤ ਤੇ ਸੁਰੱਖਿਆ ਦੇ ਨਜ਼ਰੀਏ ਤੋਂ ਆਏ ਦਿਨ ਅਭਿਆਸ ਕਰਦੀ ਰਹਿੰਦੀ ਹੈ ਇਸ ‘ਤੇ ਰੱਖਿਆ ਮੰਤਰੀ ਮਨੋਹਰ ਪਰੀਕਰ ਦਾ ਵੀ ਇਹੀ ਕਹਿਣਾ ਹੈ ਕਿ ਸੈਨਾ ਆਪਣਾ ਰੁਟੀਨ ਅਭਿਆਸ ਕਰ ਰਹੀ ਹੈ, ਜੋ ਇਸ ਤੋਂ ਪਹਿਲਾਂ ਬਿਹਾਰ ਤੇ ਝਾਰਖੰਡ ‘ਚ ਹੋ ਚੁੱਕਾ ਹੈ ਤੇ ਹੁਣ ਬੰਗਾਲ ‘ਚ ਕਰ ਰਹੀ ਹੈ ਤਾਂ ਕੋਈ ਵੱਡੀ ਗੱਲ ਨਹੀਂ ਹੈ ਫ਼ਿਰ ਸੈਨਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ‘ਚ ਆਪਸੀ ਤਾਲਮੇਲ ਰਹਿੰਦਾ ਹੈ ਹੁਣ ਜੇਕਰ ਬੰਗਾਲ ਪ੍ਰਸ਼ਾਸਨ ਤੇ ਸਰਕਾਰ ਨੂੰ ਸੈਨਾ ਦੀ ਪਹਿਲਾਂ ਸੂਚਨਾ ਨਹੀਂ ਮਿਲੀ ਤਾਂ ਇਸ ਵਿੱਚ ਕਿਤੇ ਨਾ ਕਿਤੇ ਗੜਬੜੀ ਹੋ ਸਕਦੀ ਹੈ, ਜੋ ਜ਼ਿਆਦਾ ਵੱਡੀ ਗਲਤੀ ਨਹੀਂ ਹੈ ਪਰ ਇਹ ਤਾਂ ਆਮ ਭਾਰਤੀ ਵੀ ਸੋਚ ਸਕਦਾ ਹੈ ਕਿ ਸੈਨਾ ਭਲਾ ਬੰਗਾਲ ‘ਚ ਹੀ ਤਖਤਾਪਲਟ ਕਿਉਂ ਕਰੇਗੀ, ਉਹ ਇਸ ਲਈ ਦਿੱਲੀ ‘ਚ ਬੈਠੇਗੀ ਫ਼ਿਰ ਸੈਨਾ ਦਾ ਕੀ ਬੰਗਾਲ ਨੂੰ ਭਾਰਤ ਤੋਂ ਵੱਖ ਕਰਕੇ ਉਸ ‘ਤੇ ਰਾਜ ਕਰੇਗੀ? ਕੀ ਬੇਹੂਦਾ ਦੋਸ਼ ਹਨ? ਮਮਤਾ ਬੈਨਰਜੀ ਕੀ ਹਾਲਤ ਤੋਂ ਇੱਕ ਗੱਲ ਸਾਫ਼ ਹੈ ਕਿ ਉਹ ਕੇਂਦਰ ਸਰਕਾਰ ਖਾਸ ਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ ਤੋਂ ਬੇਹੱਦ ਨਰਾਜ਼ ਹਨ, ਤਾਂ ਗੱਸੇ ‘ਚ ਉਹ ਪੁੱਠਾ ਸਿੱਧਾ ਬੋਲ ਰਹੀ ਹੈ ਸੈਨਾ ਭਾਰਤ ਦਾ ਬੇਹੱਦ ਅਨੂਸ਼ਾਸਿਤ ਸੰਗਠਨ ਹੈ, ਹਰ ਭਾਰਤੀ ਨੂੰ ਆਪਣੀ ਸੈਨਾ ‘ਤੇ ਮਾਣ ਹੈ ਪਰ ਸਿਆਸਤਦਾਨਾਂ ਦੀਆਂ ਬੇਵਕੂਫ਼ੀਆਂ ਕਹੀਆਂ ਜਾਣਗੀਆਂ ਕਿ ਉਹ ਵਾਰ-ਵਾਰ ਆਪਣੀ ਸਿਆਸਤ ‘ਚ ਸੈਨਾ ਨੂੰ ਖਿੱਚ ਰਹੇ ਹਨ ਮਮਤਾ ਬੈਨਰਜੀ ਹੋਵੇ ਜਾਂ ਉਨ੍ਹਾਂ ਦੇ ਸਮਰੱਥਨ ‘ਚ ਮਾਇਆਵਤੀ, ਕਾਂਗਰਸ ਵਿਰੋਧੀ ਧਿਰ ਦਾ ਹੋਰ ਨੇਤਾ ਜਾਂ ਇਨ੍ਹਾਂ ਨੂੰ ਸਰਕਾਰ ਦੇ ਫ਼ੈਸਲਿਆਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਪੂਰਾ ਹੱਕ ਹੈ ਪਰ ਆਪਣੀ ਸਿਆਸਤ ਲਈ ਉਨ੍ਹਾਂ ਨੂੰ ਜਨਤਾ ਤੇ ਸੈਨਾ ਦੀ ਅਣਖ ਨਾਲ ਖੇਡਣ ਦਾ ਕੋਈ ਹੱਕ ਨਹੀਂ  ਇਸ ਲਈ ਸਮੂਹ ਦੇਸ਼ ਵਾਸੀਆਂ ਨੂੰ ਅਜਿਹੇ ਸਿਆਸਤਦਾਨਾਂ, ਜੋ ਸਿਰਫ਼ ਰਾਜਨੀਤੀ ਲਈ ਜਨਤਾ ਜਾਂ ਦੇਸ਼ ਨਾਲ ਖਿਲਵਾੜ ਕਰਦੇ ਹਨ, ਦਾ ਸਮਰੱਥਨ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ

ਪ੍ਰਸਿੱਧ ਖਬਰਾਂ

To Top