Breaking News

ਸਿੰਧੂ ਜਲ ਸੰਧੀ ‘ਤੇ ਪਾਕਿਸਤਾਨ ਨਾਲ ਸਿੱਧੀ ਗੱਲਬਾਤ ਕਰੇਗਾ ਭਾਰਤ

ਨਵੀਂ ਦਿੱਲੀ। ਭਾਰਤ ਨੇ ਸਿੰਧੂ ਜਲ ਸੰਧੀ ਨੂੰ ਲੈ ਕੇ ਵਿਸ਼ਵ ਬੈਂਕ ਦੇ ਫ਼ੈਸਲੇ ‘ਤੇ ਸੰਤੋਸ਼ ਪ੍ਰਗਟਾਉਂਦਿਆਂ ਕਿਹਾ ਹੈ ਕਿ ਪਾਕਿਸਤਾਨ ਦੇ ਇਤਰਾਜਾਂ ਦਾ ਦੋਵੱਲੇ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਅੱਜ ਇੱਥੇ ਨਿਯਮਿਤ ਬ੍ਰੀਫਿੰਗ ‘ਚ ਕਿਹਾ ਕਿ ਭਾਰਤ ਦਾ ਹਮੇਸ਼ਾ ਤੋਂ ਮੰਨਣਾ ਰਿਹਾ ਹੈ ਕਿ ਸਿੰਧੂ ਜਲ ਸੰਧੀ ਨੂੰ ਲਾਗੂ ਕਰਨ ਲਈ ਖਾਸ ਕਰਕੇ ਤਕਨੀਕੀ ਸਵਾਲਾਂ ਤੇ ਮਤਭੇਦਾਂ ਦਾ ਹੱਲ ਭਾਰਤ ਤੇ ਪਾਕਿਸਤਾਨ ਦਰਮਿਆਨ ਦੋਵੱਲੇ ਢੰਗ ਨਾਲ ਹੋਣ ਚਾਹੀਦਾ ਹੈ।

ਪ੍ਰਸਿੱਧ ਖਬਰਾਂ

To Top