Breaking News

ਸਿੱਧੂ ਜੋੜੇ ਦਾ ਕੋਈ ਕਿਰਦਾਰ ਨਹੀਂ: ਜੋਸ਼ੀ

ਸੱਚ ਕਹੂੰ ਨਿਊਜ਼ ਅੰਮ੍ਰਿਤਸਰ, 
ਜਿੰਨਾ ਚਿਰ ਕੋਈ ਲੀਡਰ ਭਾਜਪਾ ਵਿੱਚ ਹੈ, ਉਦੋਂ ਤੱਕ ਉਸ ਦੀ ਪਾਰਟੀ ‘ਚ ਇੱਜ਼ਤ ਹੈ ਪਰ ਜੋ ਲੋਕ ਪਾਰਟੀ ਨੂੰ ਠੋਕਰਾਂ ਮਾਰਦੇ ਹਨ, ਉਨ੍ਹਾਂ ਦੀ ਪਾਰਟੀ ਤੇ ਸਮਾਜ ਵਿੱਚ ਕੋਈ ਇੱਜ਼ਤ ਨਹੀਂ ਹੁੰਦੀ ਇਹ ਪ੍ਰਗਟਾਵਾ ਕਿਸੇ ਵੇਲੇ ਨਵਜੋਤ ਸਿੰਘ ਸਿੱਧੂ ਦੇ ਸਭ ਤੋਂ ਕਰੀਬੀ ਮੰਨੇ ਜਾਣ ਵੇਲੇ ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਕਾਂਗਰਸ ‘ਚ ਸ਼ਾਮ ਹੋਈ ਨਵਜੋਤ ਕੌਰ ਸਿੱਧੂ ਤੇ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ‘ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕੀਤਾ
ਡਾਕਟਰ ਸਿੱਧੂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਭਾਜਪਾ ਵੱਲੋਂ ਨਵਜੋਤ ਕੌਰ ਸਿੱਧੂ ਦਾ ਵੀਡੀਓ ਜਾਰੀ ਕੀਤਾ ਗਿਆ ਹੈ ਜਿਸ ‘ਚ ਉਹ ਕੈਪਟਨ ਅਮਰਿੰਦਰ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ ਇਸ ਵੀਡੀਓ ਬਾਰੇ ਜੋਸ਼ੀ ਨੇ ਕਿਹਾ ਕੇ ਭਾਜਪਾ ਨੂੰ ਠੋਕਰ ਮਾਰਨ ਵਾਲੇ ਸਿੱਧੂ ਜੋੜੇ ਨੂੰ ਅੱਜ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ ਸਿੱਧੂ ਜੋੜਾ ਪਹਿਲਾਂ ਕੈਪਟਨ ਤੇ ਕੇਜਰੀਵਾਲ ਨੂੰ ਗਾਲ੍ਹਾਂ ਕੱਢਦਾ ਸੀ ਤੇ ਹੁਣ ਭਾਜਪਾ ਨੂੰ ਗੱਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ, ਇਸ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਦਾ ਕੋਈ ਕਿਰਦਾਰ ਨਹੀਂ
ਜੋਸ਼ੀ ਨੇ ਕਿਹਾ ਕਿ ਸਿੱਧੂ ਜੋੜਾ ਭਾਵੇਂ ਆਪਣੇ ਆਪ ਨੂੰ ਇਮਾਨਦਾਰ ਦੱਸਦਾ ਹੈ ਪਰ ਭ੍ਰਿਸ਼ਟਾਚਾਰ ਦੀਆਂ ਵੀ ਕਈ ਕਿਸਮਾਂ ਹੁੰਦੀਆਂ ਹਨ ਤੇ ਜਿਸ ਇਨਸਾਨ ਦਾ ਮਨ ਭ੍ਰਿਸ਼ਟ ਹੈ, ਜਿਸ ਦੇ ਮਨ ਵਿੱਚ ਲਾਲਚ ਤੇ ਸੌਦੇਬਾਜ਼ੀ ਹੁੰਦੀ ਹੈ, ਉਹ ਕੁਝ ਵੀ ਕਰ ਸਕਦਾ ਹੈ ਉਹਨਾਂ ਕਿਹਾ ਕਿ  ਸਿੱਧੂ ਜੋੜੇ ਦੇ ਮਨ ਵਿੱਚ ਇਮਾਨਦਾਰੀ ਹੀ ਨਹੀਂ ਹੈ ਇਸ ਲਈ ਉਹ ਇੰਤਜ਼ਾਰ ਕਰ ਰਹੇ ਸਨ ਕਿ ਜਿੱਥੇ ਵਧੀਆ ਸੌਦਾ ਹੋਵੇ, ਉਹ ਉਥੇ ਹੀ ਚਲੇ ਜਾਣਗੇ

ਪ੍ਰਸਿੱਧ ਖਬਰਾਂ

To Top