ਪੰਜਾਬ

ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਜੱਦੀ ਪਿੰਡ ਖੁਸ਼ੀ ਦਾ ਮਾਹੌਲ

JUSTIC KEHAR

ਮਲਕੀਤ ਸਿੰਘ  ਮੁੱਲਾਂਪੁਰ ਦਾਖਾ,  
ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੇਵਤਵਾਲ ਦੇ ਵਸਨੀਕ ਰਹੇ ਜਗਦੀਸ਼ ਸਿੰਘ ਖੇਹਰ ਦੇ ਸੁਪਰੀਮ ਕੋਰਟ ਦੇ 44ਵੇਂ ਚੀਫ ਜਸਟਿਸ ਬਣਨ ਦੀ ਖੁਸ਼ੀ ‘ਚ ਅੱਜ ਦੇਵਤਵਾਲ ਨਗਰ ਦੇ ਲੋਕਾਂ ਨੇ ਖੁਸ਼ੀ ‘ਚ ਲੱਡੂ ਵੰਡੇ ਤੇ ਸ੍ਰੀ ਖੇਹਰ ਨੂੰ ਚੀਫ ਜਸਟਿਸ ਬਣਨ ‘ਤੇ ਵਧਾਈ ਦਿੱਤੀ
ਇਸ ਮੌਕੇ ਨਗਰ ਨਿਵਾਸੀ ਤੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਹਰਭਜਨ ਸਿੰਘ ਦੇਵਤਵਾਲ, ਮੇਜਰ ਸਿੰਘ ਦੇਵਤਵਾਲ ਡਾਇਰੈਕਟਰ ਪਨਸਪ ਪੰਜਾਬ, ਬਲਕਾਰ ਸਿੰਘ ਨੇ ਚੀਫ ਜਸਟਿਸ ਸ੍ਰੀ ਖੇਹਰ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਚੀਫ ਜਸਟਿਸ ਦੀ ਪਿੰਡ ਦੇਵਤਵਾਲ ਨਾਲ ਜੱਦੀ ਸਾਂਝ ਹੈ ਤੇ ਚੀਫ ਜਸਟਿਸ ਸ੍ਰੀ ਖੇਹਰ ਦੇ ਦਾਦਾ ਗੁਰਬਖਸ਼ ਸਿੰਘ ਦੇਵਤਵਾਲ ਤੋਂ ਵਿਦੇਸ਼ ਗਏ ਸਨ ਤੇ ਫਿਰ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸੁਰਿੰਦਰ ਸਿੰਘ ਖੇਹਰ ਨੇ ਲੁਧਿਆਣਾ ਸ਼ਹਿਰ ‘ਚ ਕੋਠੀ ਬਣਾਈ ਤੇ ਪਿੰਡ ਨਾਲ ਵੀ ਭਾਈਚਾਰਕ ਸਾਂਝ ਰੱਖੀ ਤੇ ਸੁਰਿੰਦਰ ਸਿੰਘ ਦੇ ਪੁੱਤਰ ਜਗਦੀਸ਼ ਸਿੰਘ ਖੇਹਰ ਨੇ ਚੰਡੀਗੜ੍ਹ ਤੋਂ ਵਕਾਲਤ ਸ਼ੁਰੂ ਕਰਕੇ ਸੁਪਰੀਮ ਕੋਰਟ ਦੇ ਜਸਟਿਸ ਬਣੇ ਤੇ ਹੁਣ ਪਹਿਲੇ ਸਿੱਖ ਦੇ ਰੂਪ ‘ਚ ਸੁਪਰੀਮ ਕੋਰਟ ਦਾ ਚੀਫ ਜਸਟਿਸ ਬਣਕੇ ਪੂਰੇ ਸੰਸਾਰ ‘ਚ ਪਿੰਡ ਦੇਵਤਵਾਲ ਦਾ ਨਾਂਅ ਰੌਸ਼ਨ ਕੀਤਾ
ਇਸ ਮੌਕੇ ਭਜਨ ਸਿੰਘ ਦੇਤਵਾਲ ਤੇ ਮੇਜਰ ਸਿੰਘ ਨੇ ਦੱਸਿਆ ਕਿ ਚੀਫ ਜਸਟਿਸ ਖੇਹਰ ਦੀ ਜਮੀਨ ਤੇ ਘਰ ਅੱਜ ਵੀ ਪਿੰਡ ਦੇਵਤਵਾਲ ‘ਚ ਹੈ ਇਸ ਮੌਕੇ ਮਹਾਂ ਸਿੰਘ, ਗੁਰਨਾਮ ਸਿੰਘ, ਬਲਕਾਰ ਸਿੰਘ, ਸੁਰਜੀਤ ਸਿੰਘ, ਮੋਹਨ ਸਿੰਘ, ਗੁਰਤੇਜ ਸਿੰਘ ਵਾਲੀਆ, ਸੁਖਦੇਵ ਸਿੰਘ, ਕਮਲਜੀਤ ਸਿੰਘ ਬਿੱਟੂ, ਜਗਜੀਤ ਸਿੰਘ ਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top