Uncategorized

ਸੋਮਦੇਵ ਨੇ ਟੈਨਿਸ ਨੂੰ ਕਿਹਾ ਅਲਵਿਦਾ

somdev

ਏਜੰਸੀ
ਨਵੀਂ ਦਿੱਲੀ, ਇੱਕ ਹੈਰਾਨ ਕਰ ਦੇਣ ਵਾਲੇ ਫੈਸਲੇ ਤਹਿਤ ਭਾਰਤ ਦੇ ਟਾਪ ਟੈਨਿਸ ਖਿਡਾਰੀ ਸੋਮਦੇਵ ਦੇਵਬਰਮਨ ਨੇ ਅੱਜ ਅਚਾਨਕ ਹੀ ਪ੍ਰੋਫੈਸ਼ਨਲ ਕਰੀਅਰ ਨੂੰ ਰੋਕ ਦੇਣ ਦਾ ਐਲਾਨ ਕਰ ਦਿੱਤਾ ਇਹ ਬੇਹੱਦ ਹੀ ਹੈਰਾਨ ਕਰਨ ਵਾਲਾ ਫੈਸਲਾ ਹੈ ਅਤੇ ਇਸ ਨਾਲ ਸੋਮਦੇਵ ਦੇ ਪ੍ਰਸੰਸਕਾਂ ਨੂੰ ਨਿਰਾਸ਼ਾ ਹੋਈ ਹੋਵੇਗੀ ਸੋਮਦੇਵ ਨੇ ਨਵੇਂ ਸਾਲ ਦੇ ਪਹਿਲੇ ਹੀ ਦਿਨ ਟਵੀਟਰ ‘ਤੇ ਇਹ ਐਲਾਨ ਕੀਤਾ ਕਿ ਉਹ ਆਪਣੇ ਪ੍ਰੋਫੈਸ਼ਨਲ ਕਰੀਅਰ ਤੋਂ ਸੰਨਿਆਸ ਲੈ ਰਹੇ ਹਨ ਉਨ੍ਹਾਂ ਕਿਹਾ ਮੈਂ ਸਾਲ ਦੀ ਸ਼ੁਰੂਆਤ ਇੱਕ ਵੱਡੇ ਫੈਸਲੇ ਨਾਲ ਕਰ ਰਿਹਾ ਹਾਂ ਅਤੇ ਖੇਡ ਤੋਂ ਸੰਨਿਆਸ ਲੈ ਰਿਹਾ ਹਾਂ ਮੈਂ ਆਪਣੇ ਤਮਾਮ ਸਮੱਰਥਕਾਂ ਦਾ ਤਹਿਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਚੰਗੇ-ਮਾੜੇ ਸਮੇਂ ‘ਚ ਹਮੇਸ਼ਾ ਸਮੱਰਥਨ ਦਿੱਤਾ ਪਿਛਲੇ ਕੁਝ ਸਮੇਂ ਤੋਂ ਟੈਨਿਸ ਤੋਂ ਦੂਰ ਸੋਮਦੇਵ ਆਖਰੀ ਵਾਰ ਦੋ ਸਾਲ ਪਹਿਲਾਂ ਯੂਐਸਏ ਐਫ 10 ਫਿਊਚਰਜ਼ ਟੈਨਿਸ ਕੱਪ ‘ਚ ਸੇਬੇਸਿਟੀਅਨ ਫੈਂਸੇਲੋ ਖਿਲਾਫ ਖੇਡੇ ਸਨ ਉਨ੍ਹਾਂ ਨੇ ਇਹ ਮੁਕਾਬਲਾ 3-6,2-6 ਨਾਲ ਗਵਾਇਆ ਸੀ ਪ੍ਰਤਿਭਾ ਦੇ ਧਨੀ ਸੋਮਦੇਵ 2008 ਤੋਂ ਬਾਅਦ ਲਗਾਤਰ ਡੈਵਿਸ ਕੱਪ ‘ਚ ਦੇਸ਼ ਦੀ ਅਗਵਾਈ ਕਰ ਰਹੇ ਹਨ ਸੋਮਦੇਵ ਨੇ ਸਾਲ 2011 ‘ਚ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ 62 ਹਾਸਲ ਕੀਤੀ ਸੀ ਅਤੇ ਇਸ ਗੱਲ ਦੀ ਸੰਭਾਵਨਾ ਪ੍ਰਗਟਾਈ ਜਾਣ ਲੱਗੀ ਸੀ ਕਿ ਉਹ ਦਿੱਗਜ਼ ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਵਾਂਗ ਵੱਡਾ ਨਾਂਅ ਸਾਬਤ ਹੋਣਗੇ ਤੇਜ਼ੀ ਨਾਲ ਸਫ਼ਲਤਾ ਵੱਲ ਕਦਮ ਵਧਾ ਰਹੇ ਸੋਮਦੇਵ ਨੂੰ ਕਰੀਅਰ ਦੌਰਾਨ ਜ਼ਿਆਦਾਤਰ ਸੱਟਾਂ ਨਾਲ ਜੂਝਣਾ ਪਿਆ  ਅਤੇ ਇਸਦੇ ਚਲਦਿਆਂ ਉਨ੍ਹਾਂ ਦੀ ਖੇਡ ਪ੍ਰਭਾਵਿਤ ਹੋਈ ਅਤੇ ਉਹ ਰੈਂਕਿੰਗ ‘ਚ ਲਗਾਤਾਰ ਖਿਸਕਦੇ ਗਏ ਸਾਲ 2009 ‘ਚ ਸੋਮਦੇਵ ਲਈ ਸਭ ਤੋਂ ਸਫਲ ਸਾਲ ਸੀ ਜਿਸ ‘ਚ ਉਹ ਚੇਨੱਈ ਓਪਨ ਦੇ ਫਾਈਨਲ ‘ਚ ਪਹੁੰਚੇ ਸਨ ਇਹ ਉਨ੍ਹਾਂ ਦਾ ਪਹਿਲਾ ਏਟੀਪੀ ਟੂਰ ਫਾਈਨਲ ਸੀ ਉਨ੍ਹਾਂ ਨੇ ਫਾਈਨਲ ‘ਚ ਜਗ੍ਹਾ ਬਣਾਉਣ ਤੋਂ ਪਹਿਲਾਂ ਦੋ ਵਾਰ ਦੇ ਚੇਨੱਈ ਓਪਨ ਚੈਂਪੀਅਨ ਅਤੇ ਵਿਸ਼ਵ ਰੈਂਕਿੰਗ ‘ਚ 42ਵੇਂ ਨੰਬਰ ਦੇ ਸਪੇਨ ਦੇ ਕਾਰਲੋ ਮੋਆ ਨੂੰ ਅਤੇ ਕ੍ਰੋਏਸ਼ੀਆ ਦੇ ਇਵੋ ਕਾਰਲੋਵਿਕ ਨੂੰ ਹਰਾਇਆ ਸੀ ਹਾਲਾਂਕਿ ਉਹ ਫਾਈਨਲ ‘ਚ ਮਾਰਿਨ ਸਿਲਿਚ ਤੋਂ ਹਾਰ ਗਏ ਸਨ ਇਸ ਦਰਮਿਆਨ ਇਹ ਵੀ ਚਰਚਾ ਹੈ ਕਿ ਸੋਮਦੇਵ ਨੇ ਡੈਵਿਸ ਕੱਪ ‘ਚ ਜੀਸ਼ਾਨ ਦੀ ਜਗ੍ਹਾ ਟੀਮ ਦਾ ਕੋਚ ਬਣਨ ‘ਚ ਦਿਲਚਸਪੀ ਵਿਖਾਈ ਹੈ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top