ਲੇਖ

ਸੰਸਦੀ ਅੜਿੱਕਾ:ਦੇਸ਼ ਹਿੱਤਾਂ ‘ਤੇ ਭਾਰੂ ਪਏ ਨਿੱਜੀ ਹਿੱਤ

ਸਬੀਨਾ ਇੰਦਰਜੀਤ
ਸੰਸਦ ਦਾ ਸਰਦ ਰੁੱਤ ਸੈਸ਼ਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹੈ ਵਿਰੋਧੀ ਧਿਰਾਂ ਵੱਲੋਂ ਲੋਕਸਭਾ ਅਤੇ ਰਾਜ ਸਭਾ ‘ਚ ਨੋਟਬੰਦੀ  ਦੇ ਮੁੱਦੇ ‘ਤੇ ਚਰਚਾ ਦੇ ਸਬੰਧ ‘ਚ ਆਪਣੇ ਰੁਖ਼ ‘ਚ ਬਦਲਾਅ ਕਰਨ ‘ਤੇ ਕੋਈ ਹੈਰਾਨੀ ਨਹੀਂ ਹੋਈ  ਉਨ੍ਹਾਂ ਦੀ ਰਣਨੀਤੀ ‘ਚ ਕੋਈ ਤਾਲਮੇਲ ਨਹੀਂ ਸੀ ਤੇ ਸੈਸ਼ਨ ਦੇ ਅੰਤ ‘ਚ ਸੱਤਾ  ਧਿਰ ਨਾਲ ਵਿਰੋਧੀ ਧਿਰ ਦਾ ਰੇੜਕਾ ਹੋਰ ਵਧ ਗਿਆ ਜਿਸ ਕਾਰਨ ਰਾਜ ਸਭਾ ਦੇ ਸਪੀਕਰ ਤੇ ਲੋਕ ਸਭਾ ਸਪੀਕਰ ਦੀ ਸ਼ਾਂਤੀ ਰੱਖਣ ਦੀ ਅਪੀਲ  ਵਿਰੋਧੀ ਧਿਰ ਅਣਸੁਣੀ ਕਰਦੀ ਰਹੀ ਵਿਰੋਧੀ ਆਗੂ ਜ਼ੋਰ-ਜ਼ੋਰ ਨਾਲ ਨਾਅਰੇ ਲਾਉਂਦੇ ਰਹੇ ਅਤੇ ਰੋਜ਼ਾਨਾ ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰਨੀ ਪਈ ਕੀ ਸਿਆਸਤਦਾਨਾਂ  ਨੂੰ ਅੰਦਰਝਾਤ ਮਾਰਨ ਲਈ ਕਹਿਣਾ ਵਾਜਬ  ਹੋਵੇਗਾ?
ਰਾਜ ਸਭਾ ਦੇ ਸਪੀਕਰ ਅੰਸਾਰੀ  ਦੁਆਰਾ ਸੈਸ਼ਨ  ਦੇ ਅਖੀਰ  ‘ਚ ਵਿਦਾਈ ਚਰਚਾ ‘ਚ ਜੋ ਕੁਝ ਕਿਹਾ ਗਿਆ ਉਸ ‘ਤੇ ਵਿਚਾਰ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ   ਉਨ੍ਹਾਂ ਨੇ ਕਿਹਾ ”ਮੈਨੂੰ ਪੂਰੀ ਆਸ ਸੀ ਕਿ ਮੈਨੂੰ ਉਹ ਗੱਲਾਂ ਦੁਬਾਰਾ ਨਹੀਂ ਕਹਿਣੀਆਂ ਪੈਣਗੀਆਂ ਜੋ ਦਸੰਬਰ 2010 ‘ਚ ਰਾਜ ਸਭਾ ਦੇ 221ਵੇਂ ਸੈਸ਼ਨ ਦੇ ਅਖੀਰ   ‘ਚ ਮੈਨੂੰ ਕਹਿਣੀਆਂ ਪਈਆਂ ਸਨ ਪਰ ਮੇਰੀਆਂ ਆਸਾਂ  ਝੂਠੀਆਂ ਸਾਬਤ ਹੋਈਆਂ ਇਸ ਸੈਸ਼ਨ ‘ਚ ਨਿਯਮਤ  ਤੇ ਲਗਾਤਾਰ ਰੁਕਾਵਟਾਂ ਦੇਖਣ ਨੂੰ ਮਿਲੀਆਂ   ਮਰਿਆਦਾਪੂਰਣ ਵਿਰੋਧ ਪ੍ਰਦਰਸ਼ਨ  ਸੰਸਦੀ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਜ਼ਰੂਰੀ ਹੁੰਦਾ ਹੈ ਪਰ ਉਸਨੂੰ ਤਿਆਗ ਦਿੱਤਾ ਗਿਆ ਜਿਸ ਕਾਰਨ ਮਂੈਬਰਾਂ ਨੂੰ ਸਵਾਲਾਂ ਅਤੇ ਲੋਕ ਮਹੱਤਵ  ਦੇ ਮੁੱਦਿਆਂ  ਰਾਹੀਂ ਕਾਰਜਪਾਲਿਕਾ ਦੀ ਜਵਾਬਦੇਹੀ ਯਕੀਨੀ ਕਰਨ ਦੇ ਮੌਕੇ ਤੋਂ ਵਾਂਝੇ ਹੋਣਾ ਪਿਆ
ਨਿਯਮਾਂ ਵਿੱਚ ਸਦਨ ‘ਚ ਨਾਅਰੇ ਲਾਉਣ, ਪੋਸਟਰ ਵਿਖਾਉਣ,  ਆਪਣੀਆਂ ਸੀਟਾਂ ਨੂੰ ਛੱਡ ਕੇ ਕਾਰਵਾਈ ‘ਚ ਅੜਿੱਕਾ ਲਾਉਣ ‘ਤੇ ਰੋਕ ਲਾਈ ਗਈ ਹੈ ਪਰੰਤੂ ਸਦਨ ਦੇ ਸਾਰੇ ਮੈਂਬਰਾਂ ਨੇ ਇਨ੍ਹਾਂ ਨਿਯਮਾਂ ਨੂੰ ਅਣਦੇਖਿਆਂ ਕੀਤਾ  ਸਦਨ ਵਿੱਚ ਸ਼ਾਂਤੀ ਸਿਰਫ਼ ਉਦੋਂ ਦੇਖਣ ਨੂੰ ਮਿਲੀ ਜਦੋਂ ਮੌਤ ਸਬੰਧੀ ਚਰਚਾ ਕੀਤੀ ਜਾ ਰਹੀ ਸੀ ਸਦਨ ਦੇ ਸਾਰੇ ਮੈਂਬਰਾਂ ਨੂੰ ਕਾਰਵਾਈ ‘ਚ  ਅੜਿੱਕਾ ਲਾਉਣ ਤੇ ਪ੍ਰਦਰਸ਼ਨ ਦਾ ਫ਼ਰਕ ਸਮਝਣਾ ਪਵੇਗਾ”
ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੂੰ ਕਹਿਣਾ ਪਿਆ ”ਮੈਨੂੰ ਆਸ ਹੈ ਕਿ ਆਉਣ ਵਾਲਾ ਵਰ੍ਹਾ ਸਾਡੇ  ਜੀਵਨ ‘ਚ ਇੱਕ ਨਵੀਂ ਆਸ ਅਤੇ ਨਵੀਂ ਊਰਜਾ ਲੈ ਕੇ ਆਵੇਗਾ ਤੇ ਇਸ ਗੱਲ ਨੂੰ ਅਸੀਂ ਮੈਂਬਰਾਂ  ਦੇ ਇਸ ਸੰਕਲਪ  ਦੇ ਰੂਪ ‘ਚ ਵੇਖਾਂਗੇ ਕਿ ਨਵੇਂ ਸਾਲ ‘ਚ ਅਸੀਂ ਅਸਹਿਮਤੀ ਨੂੰ ਜ਼ੋਰਦਾਰ ਢੰਗ ਨਾਲ ਦਰਜ ਕਰਨ ਲਈ ਸਾਰੇ ਸੰਸਦੀ ਸਾਧਨਾਂ ਦਾ ਪ੍ਰਯੋਗ ਕਰਨ ਦਾ ਫ਼ੈਸਲਾ ਲਵਾਂਗੇ ਤੇ ਇਹ ਯਕੀਨੀ  ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਦਨ ਦੀ ਕਾਰਵਾਈ ‘ਚ ਘੱਟ ਅੜਿੱਕੇ ਲੱਗਣ ”  ਰਾਜ ਸਭਾ ਦੇ ਸਪੀਕਰ ਅਤੇ ਲੋਕ ਸਭਾ ਪ੍ਰਧਾਨ ਦੀ ਨਰਾਜ਼ਗੀ ਸਮਝੀ ਜਾ ਸਕਦੀ ਹੈ ਕਿਉਂਕਿ ਦੋਵਾਂ ਸਦਨਾਂ ‘ਚ ਅੜਿੱਕਿਆਂ ਕਾਰਨ ਬਰਬਾਦ ਹੋਏ ਘੰਟਿਆਂ ਦੀ ਗਿਣਤੀ ਸਭ ਕੁੱਝ ਸਪੱਸ਼ਟ ਕਰ ਦਿੰਦੀ ਹੈ
ਰਾਜ ਸਭਾ ‘ਚ 86 ਕਾਰਜ ਘੰਟਿਆਂ ਦਾ ਨੁਕਸਾਨ ਹੋਇਆ ਜਦੋਂ ਕਿ ਲੋਕ ਸਭਾ ਵਿੱਚ 91 ਘੰਟੇ ਅਤੇ 59 ਮਿੰਟਾਂ ਦਾ ਨੁਕਸਾਨ ਹੋਇਆ ਰਾਜ ਸਭਾ ਦੀ ਬੈਠਕ ਸਿਰਫ਼ 22 ਘੰਟੇ ਅਤੇ ਲੋਕ ਸਭਾ ਦੀ 19 ਘੰਟੇ 6 ਮਿੰਟ ਚੱਲੀ   ਇਸ ਸਭ ਨੂੰ ਵੇਖਦਿਆਂ  ਕੀ ਇਹ ਵਾਜਬ ਹੈ ਕਿ ਕੀ ਮੈਂਬਰ ਸੈਸ਼ਨ ‘ਚ ਮੌਜੂਦ ਰਹਿਣ ਲਈ ਆਪਣੇ ਰੋਜ਼ਾਨਾ ਦੇ 2000 ਰੁਪਏ  ਦੇ ਭੱਤੇ ਦਾ ਦਾਅਵਾ ਕਰਨ ?  ਕੀ ਨਿਯਮਾਂ ‘ਚ ਬਦਲਾਅ ਕੀਤਾ ਜਾ ਸਕਦਾ ਹੈ ਕਿ ਇਹ ਰਾਸ਼ੀ ਤਾਂ ਹੀ ਦਿੱਤੀ ਜਾਵੇਗੀ ਜੇ ਸਦਨਾਂ ਦੀ ਕਾਰਵਾਈ ਘੱਟ ਤੋਂ ਘੱਟ ਅੱਧੇ ਦਿਨ ਸੁਚੱਜੇ ਢੰਗ ਨਾਲ ਚੱਲੇ ਮੈਂਬਰ ਡੇਲੀ ਭੱਤਾ ਲੈਂਦੇ ਹਨ ਪਰ ਇਸਦਾ ਬੋਝ ਆਮ ਜਨਤਾ ‘ਤੇ ਪੈਂਦਾ ਹੈ
ਇਹ ਵੀ ਸਵਾਲ ਉੱਠਦਾ ਹੈ ਕਿ ਵਿਰੋਧੀ ਧਿਰ ਨੇ ਸ਼ੁਰੂ’ਚ ਕੋਈ ਗੱਲ ਕਹੀ ਤੇ ਬਾਅਦ ‘ਚ ਆਪਣੀ ਗੱਲ ਬਦਲ ਦਿੱਤੀ  ਇਸਦੀ ਸ਼ੁਰੂਆਤ  ਸੈਸ਼ਨ ਦੇ ਪਹਿਲੇ ਦਿਨ ਨੋਟਬੰਦੀ ਦੇ ਮੁੱਦੇ ‘ਤੇ ਚਰਚਾ ਤੋਂ ਹੋਈ ਜਿਸ ਕਾਰਨ ਰਾਜ ਸਭਾ ‘ਚ ਕਾਰਵਾਈ ਮੁਲਤਵੀ ਕੀਤੀ ਗਈ  ਵੱਖ-ਵੱਖ ਪਾਰਟੀਆਂ  ਦੇ 14 ਮੈਂਬਰਾਂ ਨੇ ਚਰਚਾ ‘ਚ ਭਾਗ ਲਿਆ ਅਤੇ ਚਰਚਾ  ਲੱਗਭੱਗ ਛੇ ਘੰਟਿਆਂ ਤੋਂ ਵੱਧ ਸਮਾਂ ਚੱਲੀ ਅਗਲੇ ਦਿਨ ਵਿਰੋਧੀ ਧਿਰਾਂ ਨੇ ਅਚਾਨਕ ਮੰਗ ਕੀਤੀ ਕਿ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਜੂਦ ਰਹਿਣੇ ਚਾਹੀਦੇ ਹਨ   ਵਿਰੋਧੀ ਧਿਰਾਂ ਦੇ ਰਵੱਈਏ ‘ਚ ਇਸ ਬਦਲਾਅ ਦੇ ਦੋ ਸਪੱਸ਼ਟ ਕਾਰਨ ਸਨ ਪਹਿਲਾ ਇਹ ਕਿ ਪਹਿਲੇ ਦਿਨ ਚਰਚਾ ਪ੍ਰਭਾਵਪੂਰਣ ਨਹੀਂ ਰਹੀ ਅਤੇ ਇਸ ਗੱਲ ਨੂੰ ਕੁੱਝ ਮੈਂਬਰਾਂ ਨੇ ਨਿੱਜੀ ਤੌਰ ‘ਤੇ ਸਵੀਕਾਰ ਵੀ ਕੀਤਾ ਤੇ ਦੂਜਾ ਲੋਕ ਸਭਾ ‘ਚ ਵਿਰੋਧੀ ਨੇਤਾ ਰਾਜ ਸਭਾ ਦੇ ਵਿਰੋਧੀ ਆਗੂਆਂ ਦੇ ਪਹਿਲੇ ਦਿਨ ਹੀ ਚਰਚਾ ਸ਼ੁਰੂ ਕਰਨ ਦੇ ਉਤਸ਼ਾਹ ਤੋਂ ਚਿੰਤਤ ਸਨ ਉਹ ਚਾਹੁੰਦੇ ਸਨ ਕਿ ਦੋਵਾਂ ਸਦਨਾਂ ‘ਚ ਸਾਂਝੀ ਰਣਨੀਤੀ ਮੁਤਾਬਕ ਹੰਗਾਮਾ ਕੀਤਾ ਜਾਵੇ
ਚਰਚਾ ਵਿੱਚ ਵਿਰੋਧੀ ਧਿਰ ਨੇ ਨੋਟਬੰਦੀ ਕਾਰਨ ਆਮ ਜਨਤਾ ਨੂੰ ਹੋ ਰਹੀਆਂ ਪਰੇਸ਼ਾਨੀਆਂ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ  ਲੋਕ ਸਭਾ ‘ਚ ਸਪੀਕਰ ਨੇ ‘ਕਾਰਵਾਈ ਪਿੱਛੇ ਪਾਉਣ’ ਦੀ ਤਜਵੀਜ਼ ਨੂੰ ਨਾਮਨਜ਼ੂਰ ਕੀਤਾ ਵੱਖ-ਵੱਖ ਪਾਰਟੀਆਂ  ਦੇ ਆਗੂਆਂ ਨੇ ਨਿਯਮ 56  ਦੇ ਤਹਿਤ ‘ਕਾਰਵਾਈ ਪਿੱਛੇ ਪਾਉਣ’ ਦੀ ਤਜਵੀਜ਼ ਦਿੱਤੀ ਸੀ ਅਗਲੇ ਪੜਾਅ ‘ਚ ਵਿਰੋਧੀ ਆਗੂਆਂ ਨੇ ਨਰਮੀ ਦਿਖਾਉਂਦਿਆਂ ਕਿਹਾ ਕਿ ਉਹ ਨਿਯਮ 184  ਦੇ ਅਧੀਨ ਚਰਚਾ ਕਰਨ ਲਈ ਤਿਆਰ ਹਨ ਵਿਰੋਧੀ ਧਿਰ ਦੋ ਨਿਯਮਾਂ ਦੇ ਅਧੀਨ ਚਰਚਾ ‘ਤੇ ਜ਼ੋਰ  ਦੇ ਰਹੀ ਸੀ ਕਿਉਂਕਿ ਇਨ੍ਹਾਂ ‘ਚ ਵੋਟਿੰਗ  ਦਾ ਪ੍ਰਬੰਧ ਹੈ ਹਾਲਾਂਕਿ ਲੋਕ ਸਭਾ ‘ਚ ਸੱਤਾ ਧਿਰ ਕੋਲ ਪੂਰਨ ਬਹੁਮਤ ਹੈ ਵਿਰੋਧੀ ਧਿਰ ਵੋਟਿੰਗ ‘ਤੇ ਜ਼ੋਰ ਦੇਕੇ ਕੀ ਹਾਸਲ ਕਰਨਾ ਚਾਹੁੰਦੀ ਸੀ?
ਵਿਰੋਧੀ ਧਿਰ ਚਾਹੁੰਦੀ ਸੀ ਕਿ ਜੇਕਰ ਲੋਕ ਸਭਾ ‘ਚ ਉਨ੍ਹਾਂ ਦੀ ਮੰਗ ਮੰਨੀ ਗਈ ਤਾਂ ਫਿਰ ਇਸ ਮੁੱਦੇ ਨੂੰ ਰਾਜ ਸਭਾ ‘ਚ ਚੁੱਕਿਆ ਜਾ ਸਕਦਾ ਹੈ ਜਿੱਥੇ ਵਿਰੋਧੀ ਧਿਰ ਦਾ ਬਹੁਮਤ ਹੈ ਤੇ ਸੱਤਾ ਧਿਰ ਇਸ ਲਈ ਤਿਆਰ ਨਹੀਂ ਸੀ ਫੇਰ ਵੀ ਤੇਲੰਗਾਨਾ ਰਾਸ਼ਟਰ ਕਮੇਟੀ ਅਤੇ ਬੀਜੂ ਜਨਤਾ ਦਲ ਨਿਯਮ 193  ਤਹਿਤ ਚਰਚਾ ਚਾਹੁੰਦੇ ਸਨ ਤੇ ਉਨ੍ਹਾਂ ਨੇ ਚਰਚਾ ਸ਼ੁਰੂ ਵੀ ਕੀਤੀ ਸੀ ਇਸ ਨਾਲ ਵਿਰੋਧੀ ਧਿਰਾਂ ‘ਚ ਤਰੇੜ  ਵੀ ਦੇਖਣ ਨੂੰ ਮਿਲੀ ਤੇ ਇਸ ਦਾ ਕਾਰਨ ਸਪੱਸ਼ਟ ਸੀ ਬੀਜੂ ਜਨਤਾ ਦਲ ਪਹਿਲੇ ਦਿਨ ਤੋਂ ਹੀ ਨੋਟਬੰਦੀ ਦਾ ਸਵਾਗਤ ਕਰ ਰਿਹਾ ਸੀ ਤੇ ਉਹ ਕੇਂਦਰ ਤੋਂ ਓਡੀਸ਼ਾ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰ ਰਿਹਾ ਸੀ  ਇਸੇ ਤਰ੍ਹਾਂ ਤੇਲੰਗਾਨਾ ਰਾਸ਼ਟਰ ਕਮੇਟੀ ਆਪ ਨੂੰ ਹੰਗਾਮਾ ਕਰਨ ਵਾਲੀ ਵਿਰੋਧੀ ਧਿਰ  ਦੇ ਰੂਪ ‘ਚ ਪੇਸ਼ ਨਹੀਂ ਕਰਨਾ ਨਹੀਂ ਚਾਹੁੰਦੀ ਸੀ ਆਂਧਰਾਂ ਪ੍ਰਦੇਸ਼ ‘ਚ ਤੇਲਗੂ ਦੇਸ਼ਮ ਪਾਰਟੀ ਕੇਂਦਰ ‘ਚ ਸਰਕਾਰ  ਦੀ ਭਾਈਵਾਲ ਹੈ ਇਸ ਲਈ ਤੇਲੰਗਾਨਾ ਰਾਸ਼ਟਰ ਕਮੇਟੀ ਦੇ ਸਾਹਮਣੇ ਸਭ ਤੋਂ ਬਿਹਤਰ ਬਦਲ ਸਰਕਾਰ ਦੇ ਨਾਲ ਰਹਿਣ ਦਾ ਸੀ
ਤੀਜੇ ਪੜਾਅ ‘ਚ ਸਦਨ ‘ਚ ਬਹੁਤ ਜ਼ਿਆਦਾ ਮੱਤਭੇਦ ਦੇਖਣ ਨੂੰ ਮਿਲੇ ਸੈਸ਼ਨ  ਅੰਤਮ ਹਫ਼ਤੇ ‘ਚ ਵਿਰੋਧੀ  ਧਿਰ ਦੀਆਂ 16 ਪਾਰਟੀਆਂ ਨੇ ਆਪਣੇ ਰੁਖ਼ ‘ਚ ਫਿਰ ਬਦਲਾਅ ਕੀਤਾ ਤੇ ਕਿਹਾ ਉਹ ਬਿਨਾਂ ਸ਼ਰਤ ਚਰਚਾ ਲਈ ਤਿਆਰ ਹੈ ਇਸ ਬਦਲਾਅ ਦਾ ਕਾਰਨ ਕੀ ਸੀ ?  ਸ਼ਾਇਦ ਇਸ ਦਾ ਕਾਰਨ ਰਾਹੁਲ ਦੀ ਗੁਗਲੀ ਸੀ ਕਿ ਉਨ੍ਹਾਂ ਕੋਲ ਪ੍ਰਧਾਨ ਮੰਤਰੀ ਖਿਲਾਫ਼ ਵਿਅਕਤੀਗਤ ਭ੍ਰਿਸ਼ਟਾਚਾਰ  ਦੇ ਸਬੂਤ ਹਨ ਇੱਕ ਪ੍ਰੈੱਸ  ਸੰਮੇਲਨ ‘ਚ ਉਨ੍ਹਾਂ ਨੇ ਜ਼ੋਰ ਦੇਕੇ ਕਿਹਾ ‘ਪ੍ਰਧਾਨ ਮੰਤਰੀ ਵਿਅਕਤੀਗਤ ਰੂਪ ‘ਚ ਮੇਰੇ ਤੋਂ ਡਰੇ ਹੋਏ ਹਨ ਕਿ ਕਿਤੇ ਮੈਂ ਲੋਕ ਸਭਾ ‘ਚ ਆਪਣਾ ਮੂੰਹ ਨਾ ਖੋਲ੍ਹ ਦੇਵਾਂ ,  ਕਿਉਂਕਿ ਮੇਰੇ ਕੋਲ ਉਨ੍ਹਾਂ ਬਾਰੇ ਅਜਿਹੀ ਜਾਣਕਾਰੀ ਹੈ ਜਿਸ ਨਾਲ ਉਨ੍ਹਾਂ ਦੀ ਪੋਲ ਖੁੱਲ੍ਹ ਜਾਵੇਗੀ  ਇਸ ਲਈ ਮੈਨੂੰ ਸਦਨ ‘ਚ ਬੋਲਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ”
ਇਸ ਤੋਂ ਪਹਿਲਾਂ ਰਾਹੁਲ ਨੇ ਇਹ ਗੱਲ ਕਿਉਂ ਨਹੀਂ ਕਹੀ ਤੇ ਜੇਕਰ ਉਨ੍ਹਾਂ ਨੂੰ ਸਦਨ ‘ਚ ਬੋਲਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਸੀ ਤਾਂ ਉਨ੍ਹਾਂ ਨੇ ਇਹ ਗੱਲ ਪ੍ਰੈੱਸ  ਸੰਮੇਲਨ ‘ਚ ਕਿਉਂ ਨਹੀਂ ਆਖੀ ਇਸ ਪਿੱਛੇ ਵੀ ਸ਼ਾਇਦ ਇਹ ਕਾਰਨ ਹੈ ਕਿ ਉਹ ਪਹਿਲਾਂ ਤੋਂ ਮਾਨਹਾਨੀ  ਦੇ ਮੁਕੱਦਮਿਆਂ ‘ਚ ਫਸੇ ਹੋਏ ਹਨ ਇਸ ਲਈ ਉਹ ਸਦਨ ‘ਚ ਬੋਲਣਾ ਚਾਹੁੰਦੇ ਸਨ ਤਾਂਕਿ ਉਨ੍ਹਾਂ ਨੂੰ ਸੰਸਦੀ ਛੋਟ ਮਿਲ ਸਕੇ  ਪਰ ਉਨ੍ਹਾਂ ਦਾ ਦਾਅਵਾ ਹੈ ਕਿ ਇੱਕ ਸੰਸਦ ਦੇ ਰੂਪ ‘ਚ ਉਨ੍ਹਾਂ ਨੂੰ ਸੰਸਦ ‘ਚ ਬੋਲਣ ਦਾ ਅਧਿਕਾਰ ਹੈ ਸਵਾਲ ਇਹ ਉੱਠਦਾ ਹੈ ਕਿ ਰਾਹੁਲ ਗਾਂਧੀ ਕਦੋਂ ਮੋਦੀ  ਨੂੰ ਪਛਾੜਨਾ ਚਾਹੁੰਦੇ ਹਨ? ਕੀ ਉਹ ਆਪਣੇ ਇਸ ਅਧਿਕਾਰ ਦਾ ਪ੍ਰਯੋਗ ਕਰਨ ਲਈ ਫਰਵਰੀ ‘ਚ ਬਜਟ ਸੈਸ਼ਨ ਦੀ ਉਡੀਕ ਕਰ ਰਹੇ ਹਨ?  ਜਾਂ ਉਹ ਇਸਦਾ ਖੁਲਾਸਾ  ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਰਨਾ ਚਾਹੁੰਦੇ ਹਨ?  ਲੋਕ ਇਸ ਬਾਰੇ ਗੱਲਾਂ ਕਰ ਰਹੇ ਹਨ ਪਰ ਸੱਚ ਇਹ ਹੈ ਕਿ ਇਸ ਨਾਲ ਉਨ੍ਹਾਂ ਦੀ ਭਰੋਸੇਯੋਗਤਾ ‘ਤੇ  ਸਵਾਲ ਉੱਠੇ ਤੇ ਉਨ੍ਹਾਂ ਨੂੰ ਇਸ ਬਾਰੇ ਖੁਲਾਸਾ ਕਰਨ ਦਾ ਸਮਾਂ ਨਿਰਧਾਰਤ ਕਰਨਾ ਚਾਹੀਦਾ ਹੈ
ਦੋਵਾਂ ਸਦਨਾਂ ‘ਚ ਸੱਤਾ ਧਿਰ  ਤੇ ਵਿਰੋਧੀ ਧਿਰ ਵਿਚਕਾਰ ਇਸ  ਰੱਫੜ ਦੌਰਾਨ ਮੈਂਬਰਾਂ  ਨੇ ਆਖਰੀ  ਦਿਨ ਆਪਣੇ ਗਿਲੇ ਸ਼ਿਕਵੇ ਭੁਲਾ ਦਿੱਤੇ ਸੈਸ਼ਨ ਦੇ ਅੰਤ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਨੇ ਸ਼ਬਦੀ ਜੰਗ ਰੋਕ ਦਿੱਤੀ ਤੇ ਅਪਾਹਜਾਂ ਸਬੰਧੀ ਬਿੱਲ ਪਾਸ ਹੋਇਆ ਰਾਜ ਸਭਾ ਨੇ ਇਸ ਬਿੱਲ ਨੂੰ ਨਿਰਧਾਰਤ ਸਮੇ ‘ਚ ਪਾਰਿਤ ਕੀਤਾ  ਉਸ ਤੋਂ ਬਾਅਦ ਇਸਨੂੰ ਲੋਕ ਸਭਾ ਭੇਜਿਆ ਗਿਆ ਤੇ ਲੋਕ ਸਭਾ ਨੇ ਵੀ ਇਸਨੂੰ ਪਾਸ ਕੀਤਾ ਇਸ ਨਾਲ ਘੱਟ ਤੋਂ ਘੱਟ ਮਤਦਾਤਾਵਾਂ ਦੇ ਇੱਕ ਵਰਗ ਨੂੰ ਰਾਹਤ ਮਿਲੀ ਦੁੱਖਦਾਇਕ ਸਚਾਈ ਇਹ ਹੈ ਕਿ ਸਦਨਾਂ ‘ਚ ਇਹ ਭਾਈਚਾਰਾ ਤੇ ਏਕਤਾ ਥੋੜ੍ਹਾ ਸਮਾਂ ਰਹੀ ਇਸ  ਕਾਰਨ ਉਪ ਸਭਾਪਤੀ ਅੰਸਾਰੀ  ਨੂੰ ਕਹਿਣਾ ਪਿਆ ”ਸਦਨ ‘ਚ ਜੈਕਿਲ ਤੇ ਹਾਈਡ ਵਰਗੀਆਂ  ਸ਼ਖ਼ਸੀਅਤਾਂ ਨਾ ਲਿਆਂਦੀਆਂ ਜਾਣ, ਅਸੀਂ ਚੰਗੀ ਤਰ੍ਹਾਂ ਕੰਮ ਕਰਦੇ ਆਏ ਹਾਂ ਤੇ ਸਾਨੂੰ ਅੱਗੇ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ

ਪ੍ਰਸਿੱਧ ਖਬਰਾਂ

To Top