Breaking News

ਸੰਸਦ ‘ਚ ਚੰਗੇ ਭਾਸ਼ਣ ਦੀ ਚਿਰਸਥਾਈ ਕੀਮਤ ਹੁੰਦੀ ਹੈ : ਮਹਾਜਨ

ਨਵੀਂ ਦਿੱਲੀ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਸੰਸਦ ‘ਚ ਕਾਰਵਾਈ ਠੱਪ ਕਰਨ ਤੇ ਰੌਲੇ ਦੀ ਪ੍ਰਵਿਰਤੀ ‘ਤੇ ਡੂੰਘਾਈ ਚਿੰਤਾ ਪ੍ਰਗਟਾਉਂਦਿਆਂ ਸਾਂਸਦਾਂ ਨੂੰ ਨਸੀਹਤ ਦਿੱਤੀ ਕਿ ਸੰਸਦ ਪੂਰੇ ਦੇਸ਼ ਨੂੰ ਅੱਗੇ ਲਿਜਾਣ ਲਈ ਨੀਤੀ ਬਣਾਉਣ, ਅਭਿਆਸ ਕਰਨ ਅਤੇ ਲੋਕਾਂ ਦੇ ਸੁਖ-ਦੁਖ ਬਾਰੇ ਚਰਚਾ ਕਰਕੇ ਹੱਲ ਕਰਨ ਲਈ ਤੇ ਸਦਨ ‘ਚ ਚੰਗੇ ਭਾਸ਼ਣ ਦੀ ਚਿਰਸਥਾਈ ਕੀਮਤ ਹੁੰਦੀ ਹੈ।
ਸ੍ਰੀਮਤੀ ਮਹਾਜਨ ਨੇ ਸੰਸਦ ਦੇ ਮਿਊਜਿਅਮ ਭਵਨ ਦੇ ਸਭਾ ਹਾਲ ‘ਚ ਸਾਬਕਾ ਪ੍ਰਧਾਨ ਚੰਦਰਸ਼ੇਖਰ ਤੇ ਸਾਬਕਾ ਸਾਂਸਦ ਜਗਨਨਾਥ ਰਾਓ ਜੋਸ਼ੀ ਦੇ ਭਾਸ਼ਣਾਂ ਦੇ ਸੰਕਲਨ ਦੇ ਦੋ ਸੰਸਕਰਣਾਂ ਦੀ ਘੁੰਢ ਚੁਕਾਈ ਕਰਨ ਤੋਂ ਬਾਅਦ ਸਮਾਰੋਹ ਨੂੰ ਸੰਬੋਧਨ ਕਰਦਿਆਂ ਇਹ ਗੱਲਾਂ ਕਹੀਆਂ।

ਪ੍ਰਸਿੱਧ ਖਬਰਾਂ

To Top