ਪੰਜਾਬ

ਹਾਰਟ ਆਫ਼ ਏਸ਼ੀਆ ਸੰਮੇਲਨ ਅੱਜ ਤੋਂ

ਏਜੰਸੀ ਅੰਮ੍ਰਿਤਸਰ, 
ਪੰਜਾਬ ਦੇ ਧਾਰਮਿਕ ਤੇ ਇਤਿਹਾਸਕ ਸਥਾਨ ਅੰਮ੍ਰਿਤਸਰ ‘ਚ ਅੱਜ ਤੋਂ ਸ਼ੁਰੂ ਹੋ ਰਹੇ ਦੋ ਰੋਜ਼ਾ ‘ ਹਾਰਟ ਆਫ਼ ਏਸ਼ੀਆ’ ਸੰਮੇਲਨ ਦੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਗਈਆਂ ਹਨ
ਕੇਂਦਰੀ ਵਿੱਤ ਮੰਰਤੀ ਅਰੁਣ ਜੇਤਲੀ ਸੰਮੇਲਨ ‘ਚ ਭਾਰਤ ਦੀ ਅਗਵਾਈ ਕਰਨਗੇ ਇਸ ਵਿੱਚ ਕਰੀਬ  40 ਦੇਸ਼ਾਂ ਦੇ ਵਿਦੇਸ਼ ਮੰਤਰੀਆਂ, ਮਾਹਿਰਾਂ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਦੇਸ਼  ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ ਵੀ ਹਿੱਸਾ ਲੈਣਗੇ ਸੰਮੇਲਨ ਦੇ ਦੂਜੇ ਦਿਨ ਚਾਰ ਦਸੰਬਰ ਨੂੰ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਸੰਯੁਕਤ ਰੂਪ ਨਾਲ ਕਰਨਗੇ ਸੰਮੇਲਨ ‘ਚ ਅੱਤਵਾਦ ਦਾ ਮੁੱਦਾ ਛਾਏ ਰਹਿਣ ਦਾ ਅੰਦਾਜਾ  ਹੈ ਕਿਉਂਕਿ ਅਫ਼ਗਾਨਿਸਤਾਨ ਤੇ ਭਾਰਤ ਸਮੇਤ ਕਈ ਦੇਸ਼ ਅੱਤਵਾਦ ਦਾ ਸੇਕ ਝੱਲ੍ਹ ਰਹੇ ਹਨ
ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸੰਮੇਲਨ ਦੀਆਂ ਤਿਆਰੀਆਂ ਸਬੰਧੀ ਸੂਬੇ ਦੇ ਸੀਨੀਅਰ ਅਧਿਕਾਰੀਆਂ ਨਾਲ ਪਿਛਲੇ ਦੋ ਦਿਨਾਂ ਤੋਂ ਇੱਥੇ ਆਏ ਹੋਏ ਹਨ ਬਾਦਲ ਨੇ ਕਿਹਾ ਕਿ ਸਾਡੇ ਲਈ ਮਾਣ ਦੀ ਗੱਲ ਹੈ ਕਿ ਕੇਂਦਰ ਨ ਰਾਸ਼ਟਰੀ ਪੱਧਰ ਦਾ ਵੱਡਾ ਸੰਮੇਲਨ ਕਰਵਾਏ ਜਾਣ ਦਾ ਪੰਜਾਬ ਨੂੰ ਮੌਕਾ ਦਿੱਤਾ ਪੰਜਾਬ ਆਪਣੀ ਮੇਜ਼ਬਾਨੀ ‘ਚ ਕੋਈ ਕਸਰ ਨਹੀਂ ਛੱਡੇਗਾ ਸ਼ਹਿਰ ਵਿੱਚ ਵਿਦੇਸ਼ੀ ਮਹਿਮਾਨਾਂ ਦੇ ਸਵਾਗਤ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਸ਼ਹਿਰ ਵਿੱਚ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਗਏ ਹਨ ਜ਼ਿਲ੍ਹਾ ਪ੍ਰਸ਼ਾਸਨ ਨੇ ਜਰੂਰੀ ਪ੍ਰਬੰਧਾਂ ਤੋਂ ਇਲਾਵਾ ਮਹਿਮਾਨਾਂ ਦੇ ਘੁਮਾਉਣ, ਦਰਬਾਰ ਸਾਹਿਬ, ਜਲ੍ਹਿਆਂ ਵਾਲਾ ਬਾਗ ਤੇ ਹੋਰ ਇਤਿਹਾਸਕ ਸਥਾਨਾਂ ਦੇ ਦਰਸ਼ਨ ਦਰਵਾਉਣ ਦੇ ਵੀ ਪ੍ਰਬੰਧ ਕੀਤੇ ਹਨ

ਪ੍ਰਸਿੱਧ ਖਬਰਾਂ

To Top