Breaking News

ਹੈਲੀਕਾਪਟਰ ਸੌਦਾ : ਸਾਬਕਾ ਹਵਾਈ ਫੌਜ ਮੁਖੀ ਤਿਆਗੀ ਨੂੰ ਨੋਟਿਸ

ਏਜੰਸੀ ਨਵੀਂ ਦਿੱਲੀ,  
ਦਿੱਲੀ ਹਾਈਕੋਰਟ ਨੇ ਅਗਸਤਾ ਵੇਸਟਲੈਂਡ ਹੈਲੀਕਾਪਟਰ ਘਪਲੇ ਮਾਮਲੇ ‘ਚ ਕੇਂਦਰੀ ਜਾਂਚ ਬਿਊਰੋ ਦੀ ਪਟੀਸ਼ਨ ‘ਤੇ ਸਾਬਕਾ ਮੁਖੀ ਐਸ. ਪੀ. ਤਿਆਗੀ ਨੂੰ ਨੋਟਿਸ ਜਾਰੀ ਕੀਤਾ ਜਾਂਚ ਬਿਊਰੋ ਨੇ ਐਸ. ਪੀ. ਤਿਆਗੀ ਦੀ ਜਮਾਨਤ ਨੂੰ ਹਾਈਕੋਰਟ ‘ਚ ਚੁਣੌਤੀ ਦਿੱਤੀ ਹੈ
ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਗ੍ਰਿਫ਼ਤਾਰੀ ਤੋਂ ਬਾਅਦ ਤਿਆਗੀ ਇਸ ਸਮੇਂ ਜਮਾਨਤ ‘ਤੇ ਹਨ ਤੇ ਸੀਬੀਆਈ ਨੇ ਆਪਣੀ ਪਟੀਸ਼ਨ ‘ਚ ਕਿਹਾ ਕਿ ਉਨ੍ਹਾਂ ਦੇ ਬਾਹਰ ਰਹਿਣ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਜਸਟਿਸ ਵਿਪੀਨ ਸਾਂਘੀ ਨੇ ਤਿਆਗੀ ਨੂੰ ਨੋਟਿਸ ਜਾਰੀ ਕੀਤਾ, ਜਿਨ੍ਹਾਂ 9 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਹਾਲਾਂਕਿ ਸਾਬਕਾ ਫੌਜ ਮੁਖੀ ਨੂੰ 26 ਦਸੰਬਰ ਨੂੰ ਜਮਾਨਤ ਮਿਲ ਗਈ ਸੀ ਸੀਬੀਆਈ ਨੇ ਅੱਜ ਹਾਈਕੋਰਟ ਨੂੰ ਦੱਸਿਆ ਕਿ ਇਸ ਮਾਮਲੇ ਨਾਲ ਜੁੜੇ ਹੋਰ ਦੋਸ਼ੀਆਂ ਦੀ ਜਮਾਨਤ ਪਟੀਸ਼ਨ ‘ਤੇ ਹੇਠਲੀ ਆਦਲਤ ‘ਚ ਚਾਰ ਜਨਵਰੀ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਜਸਟਿਸ ਸਾਂਘੀ ਨੇ ਸੁਣਵਾਈ ਦੀ ਅਗਲੀ ਤਾਰੀਖ ਤਿੰਨ ਜਨਵਰੀ ਤੈਅ ਕੀਤੀ ਜਸਟਿਸ ਸਾਂਘੀ ਨੇ ਕਿਹਾ ਕਿ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਤਿੰਨ ਜਨਵਰੀ ਨੂੰ ਮਾਮਲੇ ਦਾ ਨਿਪਟਾਰਾ ਕਰਨ ਦਾ ਕੋਸ਼ਿਸ਼ ਕਰੇਗਾ ਸੀਬੀਆਈ ਨੇ ਹਾਈਕੋਰਟ ਨੂੰ ਕਿਹਾ ਕਿ ਤਿਆਗੀ ਦੇ ਜ਼ਮਾਨਤ ‘ਤੇ ਬਾਹਰ ਰਹਿਣ ਨਾਲ ਉਸਦੀ ਜਾਂਚ ਦੀ ਦਿਸ਼ਾ ‘ਉਜਾਗਰ’ ਹੋਵੇਗੀ ਤੇ ਉਸ ‘ਚ ਰੁਕਾਵਟ’ ਆਵੇਗੀ ਏਜੰਸੀ ਨੇ ਨਾਲ ਹੀ ਕਿਹਾ ਕਿ ਇਸ ਨਾਲ ਸਬੂਤ ਵੀ ਨਸ਼ਟ ਕੀਤੇ ਜਾ ਸਕਦੇ ਹਨ ਜਾਂਚ ਏਜੰਸੀ ਨੇ ਕਿਹਾ ਕਿ ਉਸਦੀ ਜਾਂਚ ‘ਬਹੁ ਪੱਧਰੀ’ ਹੈ ਕਿਉਂਕਿ ਰਿਸ਼ਵਤ ਦੇ ਰੁਪਇਆਂ ਨੂੰ ਲੁਕਾਉਣ ਲਈ ਕਥਿਤ ਤੌਰ ‘ਤੇ ਵੱਖ-ਵੱਖ ਕੰਪਨੀਆਂ ਦੀ ਵਰਤੋਂ ਕੀਤੀ ਗਈ, ਅਜਿਹੇ ‘ਚ ਇਹ ਜਾਂਚ ਕਈ ਦੇਸ਼ਾਂ ਤੱਕ ਫੈਲੀ ਹੋਈ ਹੈ ਇਸ ਤੋਂ ਪਹਿਲਾਂ ਹਾਈਕੋਰਟ ਨੇ ਪੁੱਛਿਆ ਕਿ ਇਸ ਅਵਸਥਾ ‘ਚ 72 ਸਾਲਾ ਹਵਾਈ ਫੌਜ ਮੁਖੀ ਨੂੰ ਨਿਆਂਇਕ ਹਿਰਾਸਤ ‘ਚ ਕਿਉਂ ਰੱਖਿਆ ਜਾਣਾ ਚਾਹੀਦਾ ਹੈ, ਜਦੋਂਕਿ ਜ਼ਮਾਨਤ ਮਿਲਣ ਤੋਂ ਪਹਿਲਾਂ ਉਹ ਇੱਕ ਹਫ਼ਤੇ ਤੱਕ ਏਜੰਸੀ ਦੀ ਹਿਰਾਸਤ ‘ਚ ਸਨ

ਪ੍ਰਸਿੱਧ ਖਬਰਾਂ

To Top