ਪੰਜਾਬ

ਫ਼ਰੀਦਕੋਟ ਖੁਦਕੁਸ਼ੀ ਕਾਂਡ: ਚਾਰਾਂ ‘ਚੋਂ ਦੋ ਲਾਸ਼ਾਂ ਮਿਲੀਆਂ

ਲਛਮਣ ਗੁਪਤਾ ਫ਼ਰੀਦਕੋਟ,
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਮੱਲ ਸਿੰਘ ਦੇ ਕਿਸਾਨ ਜਗਜੀਤ ਸਿੰਘ ਵੱਲੋਂ ਆਪਣੀਆਂ ਦੋ ਲੜਕੀਆਂ ਤੇ ਇੱਕ ਲੜਕੇ ਸਮੇਤ ਰਾਜਸਥਾਨ ਫੀਡਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਤੋਂ ਇੱਕ ਹਫ਼ਤੇ ਬਾਅਦ ਜਗਜੀਤ ਸਿੰਘ ਤੇ ਉਸਦੇ ਛੇ ਸਾਲ ਦੇ ਲੜਕੇ ਜਗਸੀਰ ਸਿੰਘ ਦੀਆਂ ਲਾਸ਼ਾਂ ਮਿਲ ਗਈਆਂ ਹਨ। ਸੂਤਰਾਂ ਅਨੁਸਾਰ ਪੁਲਿਸ ਨੂੰ ਛੇ ਸਾਲ ਦੇ ਬੱਚੇ ਜਗਸੀਰ ਸਿੰਘ ਦੀ ਲਾਸ਼ ਕੱਲ੍ਹ ਸ਼ਾਮ ਹੀ ਮਿਲ ਗਈ ਸੀ ਜਿਸ ਦਾ ਅੱਜ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ‘ਚ ਪੋਸਟਮਾਰਟਮ ਕੀਤਾ ਗਿਆ। ਅੱਜ ਬਾਅਦ ਦੁਪਹਿਰ ਰਾਜਸਥਾਨ ਫੀਡਰ ‘ਚੋਂ ਕਿਸਾਨ ਜਗਜੀਤ ਸਿੰਘ ਦੀ ਲਾਸ਼ ਵੀ ਮਿਲ ਗਈ ਹੈ। ਜਗਜੀਤ ਸਿੰਘ ਦੀ ਲਾਸ਼ ਲੈਣ ਲਈ ਟੀਮ ਰਾਜਸਥਾਨ ਗਈ ਹੋਈ ਹੈ। ਮ੍ਰਿਤਕ ਕਿਸਾਨ ਦੀਆਂ ਦੋ ਨਾਬਾਲਗ਼ ਲੜਕੀਆਂ ਦੀ ਲਾਸ਼ ਅਜੇ ਤੱਕ ਨਹੀਂ ਮਿਲ ਸਕੀ ਤੇ ਨਾ ਹੀ ਖੁਦਕੁਸ਼ੀ ਦੇ ਕਾਰਨਾਂ ਦੀ ਪੁਸ਼ਟੀ ਹੋ ਸਕੀ ਹੈ। ਜ਼ਿਲ੍ਹਾ ਪੁਲਿਸ ਮੁਖੀ ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਜਿਹੜੀਆਂ ਲਾਸ਼ਾਂ ਰਾਜਸਥਾਨ ਫੀਡਰ ‘ਚੋਂ ਮਿਲੀਆਂ ਹਨ ਤੇ ਪੁਲਿਸ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਰਹੀ ਹੈ ਤੇ ਖੁਦਕੁਸ਼ੀ ਸਬੰਧੀ ਪੜਤਾਲ ਜ਼ਾਰੀ ਹੈ

ਪ੍ਰਸਿੱਧ ਖਬਰਾਂ

To Top