ਪੰਜਾਬ

1 ਲੱਖ 86 ਹਜ਼ਾਰ ਦੀ ਜਾਅਲੀ ਕਰੰਸੀ ਸਣੇ ਦੋ ਕਾਬੂ

ਲਖਵੀਰ ਸਿੰਘ ਮੋਗਾ, 
ਐਂਟੀਨਾਰਕੋਟਿਕ ਸੈੱਲ ਰੇਂਜ ਫਿਰੋਜ਼ਪੁਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਰ ਸਣੇ ਕਾਬੂ ਕਰਕੇ ਉਨ੍ਹਾਂ ਕੋਲਂੋ 1 ਲੱਖ 86 ਹਜ਼ਾਰ ਰੁਪਏ (2 ਹਜ਼ਾਰ ਦੇ ਜਾਅਲੀ ਨੋਟ) ਦੀ ਜਾਅਲੀ ਕਰੰਸੀ ਅਤੇ 2 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਐਂਟੀ ਨਾਰਕੋਟਿਕ ਸੈੱਲ ਰੇਂਜ ਦੇ ਥਾਣੇਦਾਰ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਨਸੀਰਪੁਰ ਜਾਨੀਆਂ ਕੋਲ ਗਸ਼ਤ ਦੌਰਾਨ ਜਗਦੀਸ ਸਿੰਘ ਉਰਫ ਦੀਸ਼ਾ ਤੇ ਬੂਟਾ ਸਿੰਘ ਵਾਸੀ ਬਘੇਲਾ ਜ਼ਿਲ੍ਹਾ ਜਲੰਧਰ ਨੂੰ ਆਈ-20 ਕਾਰ ਸਣੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲਂੋ 1 ਲੱਖ 86 ਹਜ਼ਾਰ ਰੁਪਏ (2 ਹਜ਼ਾਰ ਦੇ ਜਾਅਲੀ ਨੋਟ) ਦੀ ਜਾਅਲੀ ਕਰੰਸੀ ਅਤੇ 2 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ

ਪ੍ਰਸਿੱਧ ਖਬਰਾਂ

To Top