ਪੰਜਾਬ

ਕਤਲ ਮਾਮਲਾ: 12 ਨੂੰ ਉਮਰ ਕੈਦ

court-room-hammer

 ਪਟਿਆਲਾ਼ ਵਧੀਕ ਸੈਸ਼ਨ ਜੱਜ ਮੁਹੰਮਦ ਗੁਲਜਾਰ ਦੀ ਅਦਾਲਤ  ਵੱਲੋਂ ਕਤਲ ਮਾਮਲੇ ‘ਚ ਫੈਸਲਾ ਸੁਣਾਉਂਦਿਆ 12 ਜਣਿਆਂ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸ਼ਜਾ ਸੁਣਾਈ ਗਈ ਹੈ। ਸਜ਼ਾ ਦਾ ਸਾਹਮਣਾ ਕਰਨ ਵਾਲਿਆਂ ਵਿੱਚ  ਹਰਦੇਵ ਸਿੰਘ, ਸ਼ੇਰ ਸਿੰਘ, ਰਛਪਾਲ ਸਿੰਘ, ਸ਼ਾਮ ਸਿੰਘ, ਸ਼ਿੰਦਰ ਸਿੰਘ, ਮੇਹਿਰ ਸਿੰਘ, ਬਲਵਿੰਦਰ ਸਿੰਘ, ਵਵਿੰਦਰ ਸਿੰਘ, ਜਗਪਾਲ ਸਿੰਘ ਵਾਸੀਆਂ ਪਿੰਡ ਕਮਾਸਪੁਰ ਅਤੇ ਪ੍ਰਤਾਪ ਸਿੰਘ, ਅਜੈਪ ਸਿੰਘ, ਗੁਰਲਾਲ ਸਿੰਘ ਵਾਸੀ ਪਿੰਡ ਸਰੋਲਾ ਗੁਹਲਾ ਸ਼ਾਮਿਲ ਹਨ।  ਇਨ੍ਹਾਂ ਖਿਲਾਫ਼ ਥਾਣਾ ਸਦਰ ਮਸਾਣਾ ਦੀ ਪੁਲਿਸ ਵੱਲੋਂ 31 ਜੁਲਾਈ 2014 ਨੂੰ ਸੂਰਤ ਸਿੰਘ ਵਾਸੀ ਕਮਾਸਪੁਰ ਦੀ ਸ਼ਿਕਾਇਤ ਦੇ ਆਧਾਰ ‘ਤੇ ਧਾਰਾ 302, 307, 326, 325, 324, 323, 341, 506, 148 ਤੇ 149 ਤਹਿਤ ਮਾਮਲਾ ਦਰਜ ਕੀਤਾ
ਗਿਆ ਸੀ।
ਕੇਸ ਫਾਈਲ ਅਨੁਸਾਰ ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ 30 ਜੁਲਾਈ 2014 ਨੂੰ ਆਪਣੇ ਭਰਾ ਸਤਨਾਮ ਸਿੰਘ, ਕੁਲਵਿੰਦਰ ਸਿੰਘ, ਚਾਚੇ ਦੇ ਲੜਕੇ ਪ੍ਰਕਾਸ਼ ਸਿੰਘ ਨਾਲ ਵੱਖ ਵੱਖ ਮੋਟਰਸਾਇਕਲਾਂ ‘ਤੇ ਸਵਾਰ ਹੋ ਕੇ ਆ ਰਹੇ ਸੀ ਕਿ ਪਿੰਡ ਕਮਾਸਪੁਰ ਦੀ ਪਾਣੀ ਵਾਲੀ ਟੈਂਕੀ ਕੋਲ ਉਕਤ ਵਿਅਕਤੀਆਂ ਨੇ ਲਲਕਾਰੇ ਮਾਰਦੇ ਹੋਏ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਕਾਫੀ ਸੱਟਾ ਵੱਜੀਆਂ ਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿਸ ‘ਚ ਗੁਰਨਾਮ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਗੁਰਨਾਮ ਸਿੰਘ ਦੀ ਇਲਾਜ ਦੌਰਾਨ ਫੌਰਟਿਸ ਹਸਪਤਾਲ ਪਟਿਆਲਾ ਵਿਖੇ ਮੌਤ ਹੋ ਗਈ। ਪੁਲਿਸ ਨੇ ਉਕਤ ਸ਼ਿਕਾਇਤ ‘ਤੇ ਕਥਿਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਅੱਜ ਅਦਾਲਤ ਵੱਲੋਂ ਸ਼ਿਕਾÎਇਤ ਕਰਤਾ ਦੇ ਵਕੀਲਾਂ ਦੀਆਂ ਦਲੀਲਾਂ ਨਾਲ  ਸਹਿਮਤ ਹੁੰਦੇ ਹੋਏ 12 ਜਣਿਆਂ ਨੂੰ ਉਮਰਕੈਦ ਅਤੇ ਜੁਰਮਾਨਾ ਦੀ ਸਜਾ ਸੁਣਾਈ
ਗਈ ਹੈ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top