Breaking News

ਵਿਦੇਸ਼ਾਂ ‘ਚ ਜਾਇਦਾਦ : ਆਮਦਨ ਕਰ ਵਿਭਾਗ ਨੇ ਅਮਰਿੰਦਰ ਖਿਲਾਫ਼ ਦਾਇਰ ਕੀਤੀ ਚਾਰਜ਼ਸੀਟ

ਸੱਚ ਕਹੂੰ ਨਿਊਜ਼
ਚੰਡੀਗੜ੍ਹ,  ਆਮਦਨ ਟੈਕਸ ਵਿਭਾਗ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਖਿਲਾਫ਼ ਬਿਨਾ ਟੈਕਸ ਭੁਗਤਾਨ ਵਾਲੀ ਵਿਦੇਸ਼ੀ ਜਾਇਦਾਦਾਂ ਦੇ ਮਾਮਲੇ ‘ਚ ਜਾਂਚ ਨੂੰ ਲੈ ਕੇ ਦੋਸ਼ ਪੱਤਰ ਦਾਖਲ਼ ਕੀਤਾ ਹੈ
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਵਿਭਾਗ ਨੇ ਕੱਲ੍ਹ ਲੁਧਿਆਣਾ ‘ਚ ਇੱਕ  ਅਦਾਲਤ ‘ਚ ਮੁਦੱਈ ਧਿਰ ਸ਼ਿਕਾਇਤ (ਪੁਲਿਸ ਚਾਰਜਸ਼ੀਟ ਬਰਾਬਰ) ਦਾਇਰ ਕੀਤੀ ਤੇ ਕਾਂਗਰਸ ਸੂਬਾ ਪ੍ਰਧਾਨ ਨੂੰ ਆਮਦਨ ਟੈਕਸ ਐਕਟ ਦੀ ਧਾਰਾ 277 (ਤਸਦੀਕ ‘ਚ ਗਲਤ ਜਾਣਕਾਰੀ) ਤੇ ਆਈਪੀਸੀ ਦੀ ਧਾਰਾ 176,177 (ਗਲਤ ਜਾਣਕਾਰੀ ਦੇਣਾ) ਤੇ 193 (ਹਲਫਨਾਮੇ ‘ਚ ਗਲਤ ਬਿਆਨ ਦੇਣਾ) ਤਹਿਤ ਮੁਲਜ਼ਮ ਬਣਾਇਆ ਹੈ ਓਧਰ ਅਮਰਿੰਦਰ ਨੇ ਟਵਿੱਟਰ ਰਾਹੀਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ‘ਤੇ ਉਨ੍ਹਾਂ ਨੂੰ ਫਸਾਉਣ ਦੇ ਦੋਸ਼ ਲਾਏ ਹਨ ਉਨ੍ਹਾਂ ਕਿਹਾ ਕਿ ਮੈਂ ਅਰੁਣ ਜੇਤਲੀ ਨੂੰ
ਅੰਮ੍ਰਿਤਸਰ ਤੋਂ ਜਿਮਨੀ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ ਤੇ ਇਸ ਲਈ ਉਨ੍ਹਾਂ ਨੇ ਮੇਰੇ ਖਿਲਾਫ਼ ਚਾਰਜਸ਼ੀਟ ਦਾਇਰ ਕਰਕੇ ਬਦਲਾ ਲਿਆ ਹੈ ਸਿਕਾਇਤ ਅਨੁਸਾਰ ਆਮਦਨ ਕਰ ਵਿਭਾਗ ਨੇ ਕਿਹਾ ਕਿ ਉਸਦੀ ਜਾਂਚ ਦੇ ਦੌਰਾਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਪੁੱਤਰ ਵੱਲੋਂ ਵਿਦੇਸ਼ ‘ਚ ਬਣਾਏ ਟਰੱਸਟ ਤੇ ਮਾਲਕੀ ਵਾਲੀਆਂ ਜਾਇਦਾਦਾਂ ਦਾ ਲਾਭ ਲੈਣ ਵਾਲਾ ਸਾਬਤ ਹੋਇਆ ਹੈ  ਅਤੇ ਜਦੋਂ ਉਨ੍ਹਾਂ ਨੂੰ ਇਸ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਗਲਤ ਬਿਆਨ ਦਿੱਤੇ
ਆਮਦਨ ਵਿਭਾਗ ਪਹਿਲਾਂ ਹੀ ਅਮਰਿੰਦਰ ਦੇ ਪੁੱਤਰ ਰਣਇੰਦਰ ਦੇ ਖਿਲਾਫ਼ ਅਜਿਹੀ ਸ਼ਿਕਾਇਤ ਦਰਜ ਕਰ ਚੁੱਕੀ ਹੈ ਤੇ ਉਨ੍ਹਾਂ ਨੂੰ ਆਮਦਨ ਕਰ ਐਕਟ ਦੀ ਧਾਰਾ 276 ਸੀ ਤਹਿਤ ਮੁਲਜ਼ਮ ਬਣਾਇਆ ਗਿਆ ਹੈ ਅਤੇ ਇਹੀ ਦੋਸ਼ ਉਨਾਂ ਦੇ ਪਿਤਾ ‘ਤੇ ਲੱਗੇਗਾ

ਪ੍ਰਸਿੱਧ ਖਬਰਾਂ

To Top