Breaking News

ਆਰਕੈਸਟਰਾ ਕਤਲ ਮਾਮਲਾ : ਰਾਇਫਲ ਮਾਲਕ ਸੰਜੇ ਗੋਇਲ ਨੂੰ ਕੀਤਾ ਅਦਾਲਤ ‘ਚ ਪੇਸ਼

ਮੌੜ ਮੰਡੀ : : ਮੌੜ ਪੁਲਸ ਆਰਕੈਸਟਰਾ ਕਤਲ ਕਾਂਡ ਵਿੱਚ ਗ੍ਰਿਫਤਾਰ ਕੀਤੇ ਗਏ ਹਥਿਆਰ ਮਾਲਕ ਨੂੰ ਪੇਸ਼ ਕਰਨ ਲਿਜਾਂਦੀ ਹੋਈ।

ਨਾਮੀ ਕਾਤਲ ਲੱਕੀ ਗੋਇਲ ਉਰਫ ਬਿੱਲਾ ਵੀ ਗਿਰਫਤਾਰ
ਰਾਕੇਸ਼ ਕੁਮਾਰ  ਮੌੜ ਮੰਡੀ, 
ਸਥਾਨਕ ਮੰਡੀ ਦੇ ਇੱਕ ਮੈਰਿਜ ਪੈਲਿਸ ਵਿਖੇ ਬੀਤੇ ਦਿਨ ਡੀਜੇ ਪ੍ਰੋਗਰਾਮ ਦੌਰਾਨ ਡਾਂਸ ਕਰ ਰਹੀ ਲੜਕੀ ਦੇ ਕਤਲ ਕਾਂਡ  ਮਾਮਲੇ ‘ਚ ਪੁਲਿਸ ਪ੍ਰਸ਼ਾਸ਼ਨ ਵੱਲੋ ਸਖਤ ਕਾਰਵਾਈ ਕਰਦਿਆਂ ਵਰਤੀ ਗਈ 12 ਬੋਰ ਰਾਇਫਲ ਦੇ ਮਾਲਕ ਸੰਜੇ ਗੋਇਲ ਪੁੱਤਰ ਵਿਜੇ ਗੋਇਲ ਨੂੰ ਗ੍ਰਿਫਤਾਰ ਕਰਕੇ ਸਥਾਨਕ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਸੰਜੇ ਗੋਇਲ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਪੁਲਿਸ ਵੱਲੋਂ ਮੁਸ਼ਤੈਦੀ ਵਰਤਦਿਆਂ ਦੇਰ ਸ਼ਾਮ ਤੱਕ ਨਾਮੀ ਕਾਤਲ ਲੱਕੀ ਗੋਇਲ ਉਰਫ ਬਿੱਲਾ ਨੂੰ ਵੀ ਗ੍ਰਿਫ਼ਤਾਰ ਕਰਕੇ ਹਿਰਾਸਤ ‘ਚ ਲੈ ਲਿਆ ਇਸ ਦੇ ਨਾਲ ਹੀ ਪੁਲਸ ਪ੍ਰਸ਼ਾਸ਼ਨ ਵੱਲੋ ਸਥਾਨਕ  ਪੈਲੇਸ ਮਾਲਕ ਅਤੇ ਲਾੜੇ ਦੇ ਪਿਤਾ  ਨਰਿੰਦਰ ਕੁਮਾਰ ਖਿਲਾਫ ਡਿਪਟੀ ਕਮਿਸ਼ਨਰ ਵੱਲੋ ਲਗਾਈ ਧਾਰਾ 144 ਆਈ.ਪੀ.ਸੀ ਦੀ ਉਲੰਘਣਾ ਕਰਨ   ਦਾ ਮਾਮਲਾ ਦਰਜ਼ ਕਰ ਲਿਆ ਹੈ ਅਤੇ ਲੜਕੀ ਦੇ ਕਤਲ ਮੌਕੇ ਵਰਤੀ ਗਈ ਰਾਈਫਲ ਬਰਾਮਦ ਕਰ ਲਈ ਹੈ ।
ਇਸ ਸੰਬੰਧੀ ਮਾਮਲੇ ਦੀ ਜਾਂਚ ਕਰ ਰਹੇ ਐਸ.ਪੀ.ਡੀ ਬਠਿੰਡਾ ਬਿਕਰਮਜੀਤ ਸਿੰਘ, ਡੀਐਸਪੀਡੀ ਰਾਜਪਾਲ ਸਿੰਘ, ਡੀਐਸਪੀ ਮੌੜ ਦਵਿੰਦਰ ਸਿੰਘ ਅਤੇ ਸੀਆਈਏ ਸਟਾਫ ਦੇ ਤਰਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ  ਕਿ ਪੁਲਿਸ ਵੱਲੋਂ ਜਾਂਚ ਵਿਚ ਇਹ ਪਾਇਆ ਗਿਆ ਪੈਲੇਸ ਦੇ ਮਾਲਕ ਅਤੇ ਵਿਆਹ ਵਾਲੇ ਲੜਕੇ ਦੇ ਪਿਤਾ ਵੱਲੋਂ ਪੈਲੇਸ ਵਿਚ ਵਿਆਹ ਕਰਨ ਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਮਨਜ਼ੂਰੀ ਨਹੀਂ ਲਈ ਗਈ ਸੀ, ਸਗੋਂ ਇਸ ਨੂੰ ਪੈਲਿਸ ਮਾਲਕ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਸੀ ਤੇ ਉਸ ਨੇ ਪੁਲਿਸ ਨੂੰ ਅਸਲੇ ਬਾਰੇ ਕੋਈ ਸੂਚਨਾ ਨਹੀ ਦਿੱਤੀ ਸੀ। ਜਿਸ ਕਾਰਨ ਪੈਲੇਸ ਦੇ ਮਾਲਕ ਅਤੇ ਲੜਕੇ ਦੇ ਪਿਤਾ ਖਿਲਾਫ ਧਾਰਾ 188  ਆਈ.ਪੀ.ਸੀ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ
ਦੂਜੇ ਪਾਸੇ ਆਰਕੈਸਟਰਾ ਗਰੁੱਪਾਂ ਨਾਲ ਜੁੜੇ ਹੋਏ ਕਲਾਕਾਰਾਂ ਦੀ ਜਥੇਬੰਦੀ ਵਿਰਾਸਤ ਕਲਾ ਮੰਚ ਵੱਲੋ  ਬਠਿੰਡਾ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਸੋ ਦੇ ਕਰੀਬ ਗਰੁੱਪ ਮਾਲਕਾਂ ਨੇ ਹਿੱਸਾ ਲਿਆ। ਮ੍ਰਿਤਕ ਲੜਕੀ ਦੀ ਮਾਂ ਮਨਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਜਦੋਂ ਉਸ ਦੀ ਲੜਕੀ ਦਾ ਕਤਲ ਕੀਤਾ ਤਾਂ ਦੂਜੀਆਂ ਉਸ ਦੀਆਂ ਸਾਥਣ ਡਾਂਸਰਾਂ ਡਰਦੀਆਂ ਚੀਕਾਂ ਮਾਰਦੀਆਂ ਭੱਜ ਗਈਆਂ ਤੇ ਦੂਜੇ ਉਸ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਉਸ ਨੂੰ ਇਹਨਾਂ ਲੋਕਾਂ ਨੇ ਜਬਰੀ ਘੜੀਸ ਕੇ ਕੈਬਿਨ ਵਿੱਚ ਬੰਦ ਕਰ ਦਿੱਤਾ ਤੇ ਉਸ ਦੇ ਦੇਖਦੇ ਦੇਖਦੇ ਲੜਕੀ ਨੂੰ ਬੇਰਿਹਮੀ ਨਾਲ ਘੜੀਸ ਕੇ ਲੈ ਗਏ। ਉਸ ਨੇ ਦੱਸਿਆ ਕਿ ਉਹ ਤਿੰਨ ਘੰਟੇ ਲੜਕੀ ਨੂੰ ਭਾਲਦੇ ਰਹੇ ਪਰ ਲੜਕੀ ਬਾਰੇ ਉਹਨਾਂ ਨੂੰ ਕੁਝ ਨਾ ਦੱਸਿਆ। ਮਨਜੀਤ ਕੌਰ ਨੇ ਦੱਸਿਆ ਕਿ  ਉਸ ਦੇ ਨੂੰਹ-ਪੁੱਤ ਦੀ ਮੌਤ ਹੋ ਚੁੱਕੀ ਸੀ ਤੇ ਕੁਲਵਿੰਦਰ ਕੌਰ ਆਪਣੇ ਭਾਈ ਦੇ ਤਿੰਨ ਬੱਚੇ ਇੱਕ 13 ਸਾਲ ਦੀ ਲੜਕੀ ਤੇ ਦੋ 6 ਤੇ 7 ਸਾਲਾਂ ਦੇ ਲੜਕਿਆਂ ਨੂੰ ਪਾਲ ਰਹੀ ਸੀ। ਉਸ ਨੇ ਦੱਸਿਆ ਕਿ ਕੁਲਵਿੰਦਰ ਕੌਰ 1 ਸਾਲ ਪਹਿਲਾ ਵਿਆਹੀ ਸੀ ਤੇ 4 ਮਹੀਨਿਆਂ ਦੀ ਗਰਭਵਤੀ ਵੀ ਸੀ।

ਪ੍ਰਸਿੱਧ ਖਬਰਾਂ

To Top