Breaking News

ਰਾਜਸਥਾਨ ਹਾਈਕੋਰਟ ਨੇ ਦਿੱਤਾ ਝਟਕਾ : ਵਾਡਰਾ ਨਾਲ ਜੁੜੀ ਕੰਪਨੀ ਨੂੰ ਈਡੀ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼

ਏਜੰਸੀ ਜੋਧਪੁਰ,  ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਨਾਲ ਸਬੰਧਿਤ ਫਰਮ ਸਕਾਈਲਾਈਟ ਹਾਸਪੀਟੈਲਿਟੀ ਦੇ ਪ੍ਰਤੀਨਿਧੀ ਦੀ ਰਾਹਤ ਲਈ ਦਾਇਰ ਪਟੀਸ਼ਨ ਖਾਰਜ ਕਰਦਿਆਂ ਰਾਜਸਥਾਨ ਹਾਈਕੋਰਟ ਨੇ ਉਸ ਨੂੰ ਈਡੀ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ ਈਡੀ ਨੇ ਇਸ ਪ੍ਰਤੀਨਿਧੀ ਨੂੰ ਬੀਕਾਨੇਰ ਵਿੱਚ ਵਿਵਾਦਪੂਰਨ ਜ਼ਮੀਨ ਸੌਦੇ ਦੇ ਸਿਲਸਿਲੇ ਵਿੱਚ ਤਲਬ ਕੀਤਾ ਸੀ ਪ੍ਰਤੀਨਿਧੀ ਨੇ ਈਡੀ ਦੇ ਪੇਸ਼ੀ ਸੰਮਨ ਨੂੰ ਚੁਣੌਤੀ ਦਿੰਦਿਆਂ ਇਸ ਸਾਲ ਦੇ ਸ਼ੁਰੂ ਵਿੱਚ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜੱਜ ਪੀ ਕੇ ਲੋਹਰਾ ਨੇ ਬੀਤੇ ਦਿਨ ਸ਼ੁੱਕਰਵਾਰ ਨੂੰ ਇਹ ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਸਕਾਈਲਾਈਟ ਹਾਸਪੀਟੈਲਿਟੀ ਦੇ ਪ੍ਰਤੀਨਿਧੀ ਨੂੰ ਈਡੀ ਸਾਹਮਣੇ ਪੇਸ਼ ਹੋਣਾ ਹੀ ਹੋਵੇਗਾ ਪਰ ਉਹ ਪੁੱਛਗਿੱਛ ਦੌਰਾਨ ਉੱਚਿਤ ਦੂਰੀ ‘ਤੇ ਆਪਣੇ ਵਕੀਲ ਨੂੰ ਰੱਖ ਸਕਦਾ ਹੈ

ਪ੍ਰਸਿੱਧ ਖਬਰਾਂ

To Top