Breaking News

ਭੁਪਿੰਦਰ ਸਿੰਘ ਹੁੱਡਾ ਦੀਆਂ ਮੁਸ਼ਕਲਾਂ ਵਧੀਆਂ

ਏਜੀਐੱਲ ਅਲਾਟਮੈਂਟ ਮਾਮਲਾ : ਹੁਣ ਸੀਬੀਆਈ ਕਰੇਗੀ ਜਾਂਚ
ਚੰਡੀਗੜ੍ਹ। ਐਸੋਸੀਏਟ ਜਨਰਲ ਲਿਮ. ਅਲਾਟਮੈਂਟ ਮਾਮਲੇ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਦੀਆਂ ਮੁਸ਼ਕਲਾਂ ਦੇ ਘਟਣ ਦੇ ਆਸਾਰਾ ਨਜ਼ਰ ਨਹੀਂ ਆ ਰਹੇ। ਹਰਿਆਣਾ ਸਰਕਾਰ ਨੇ ਏਜੀਐੱਲ ਲਾਟ ਅਲਾਟਮੈਂਟ ਮਾਮਲਾ ਸੀਬੀਆਈ ਨੂੰ ਜਾਂਚ ਲਈ ਭੇਜ ਦਿੱਤਾ ਹੈ। ਮਾਮਲੇ ‘ਚ ਪਹਿਲਾਂ ਵਿਜੀਲੈਂਸ ਨੇ ਕਾਰਵਾਈ ਕਰਦਿਆਂ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਤੇ ਹੁੱਡਾ ਦੇ ਚਾਰ ਅਧਿਕਾਰੀਆਂ ਖਿਲਾਫ਼ ਮਾਮਲੇ ਦਰਜ ਕੀਤੇ ਸਨ, ਉਹ ਹੁਣ ਸੀਬੀਆਈ  ਮਾਮਲੇ ਦੀ ਜਾਂਚ ਕਰੇਗੀ। ਇਸ ਬਾਰੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸੋਸੀਏਟ ਜਨਰਲ ਲਿਮ. ਲਾਟ ਅਲਾਟਮੈਂਟ ਮਾਮਲਾ ਸੀਬੀਆਈ  ਜਾਂਚ ਲਈ ਹੇਤੂ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਸਿਧਾਂਤਕ ਸਹਿਮਤੀ ਬਣ ਗਈ ਹੈ।

ਪ੍ਰਸਿੱਧ ਖਬਰਾਂ

To Top